Thursday , February 25 2021

ਕਨੇਡਾ ਤੋਂ ਦਿਲੀ ਬੈਠੇ ਕਿਸਾਨਾਂ ਲਈ ਹੋ ਗਿਆ ਇਹ ਐਲਾਨ – ਹਰ ਕੋਈ ਰਹਿ ਗਿਆ ਹੈਰਾਨ, ਹੋ ਗਈ ਬੱਲੇ ਬੱਲੇ

ਹੁਣੇ ਆਈ ਤਾਜਾ ਵੱਡੀ ਖਬਰ

ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸਦੇ ਚਲਦੇ ਹੁਣ ਕਿਸਾਨਾਂ ਵੱਲੋਂ ਦਿੱਲੀ ਵਿਖੇ ਜਾ ਕੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ। ਪਰ ਹੁਣ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਪੰਜਾਬ ਦੇ ਕਿਸਾਨਾਂ ਲਈ ਵਿਦੇਸ਼ ਦੀ ਧਰਤੀ ਤੇ ਆਈ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਸੰਘਰਸ਼ ਕਰ ਰਹੇ ਹਰ ਕਿਸਾਨ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਕਰੇਗਾ। ਇਸ ਖ਼ਬਰ ਕਰਕੇ ਕਿਸਾਨਾਂ ਦੀ ਚਾਰੇ ਪਾਸੇ ਬੱਲੇ-ਬੱਲੇ ਹੋ ਰਹੀ ਹੈ।‌

ਦੇਸ਼ ਭਰ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਆਪਣੀਆਂ ਮੰਗਾਂ ਸਰਕਾਰ ਕੋਲੋਂ ਮਨਾਉਣ ਲਈ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਅਤੇ ਧਰਨੇ ਲਗਾਏ ਜਾ ਰਹੇ ਹਨ। ਜਿਸ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੇ ਬਾਡਰ ਤੇ ਧਰਨੇ ਲਗਾ ਕੇ ਬੈਠੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜਾਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਹ ਇਸੇ ਤਰ੍ਹਾਂ ਧਰਨਿਆਂ ਤੇ ਬੈਠੇ ਰਹਿਣਗੇ।

ਪਰ ਹੁਣ ਇਨ੍ਹਾਂ ਕਿਸਾਨਾਂ ਦੀ ਮਦਦ ਲਈ ਅਤੇ ਲੰਗਰ ਪ੍ਰਸ਼ਾਦਿ ਕਨੇਡਾ ਦੀ ਧਰਤੀ ਤੋਂ ਵੱਡੀ ਖੁਸ਼ਖਬਰੀ ਹੈ। ਕੈਨੇਡਾ ਦੇ “ਵਰਲਡ ਫਾਇਨੈਂਸ਼ਲ ਗਰੁੱਪ” ਦੇ ਅੱਖਰਾਂ ਦਾ ਧਾਲੀਵਾਲ ਅਤੇ ਐਗਜੈਕਟਿਵ ਟੀਮ ਵੱਲੋਂ ਲਗਭਗ 50 ਹਜ਼ਾਰ ਡਾਲਰ ਦਿੱਤੇ ਗਏ ਹਨ। ਜਿਨ੍ਹਾਂ ਦੀ ਭਾਰਤੀ ਮੂਲ ਦੀ ਕੀਮਤ 25 ਲੱਖ ਰੁਪਏ ਹੈ। ਇਸ ਖਬਰ ਬਾਰੇ ਜਾਣਕਾਰੀ ਅੰਤਰਰਾਸ਼ਟਰੀ ਹਾਕੀ ਖਿਡਾਰੀ ਜਸਬੀਰ ਸਿੰਘ ਨੇ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਵਰਲਡ ਫਾਇਨੈਂਸ਼ਲ ਗਰੁੱਪ ਵੱਲੋਂ ਰਵੀ ਸਿੰਘ ਖ਼ਾਲਸਾ ਏਡ ਰਾਹੀਂ ਲੰਗਰ ਪ੍ਰਸ਼ਾਦਿ ਵਾਸਤੇ ਇਹ ਸੇਵਾ ਭੇਜੀ ਗਈ ਹੈ। ਇਸੇ ਦੌਰਾਨ ਰਾਜ ਧਾਲੀਵਾਲ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਇੱਕ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ। ਇਸ ਸੰਦੇਸ਼ ਵਿੱਚ ਉਨਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਸਮਰਪਿਤ ਹੋ ਕੇ ਇਹ ਕਾਰਜ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਕਿਸਾਨ ਮੋਰਚਿਆਂ ਉੱਤੇ ਡਟੇ ਹੋਏ ਹਨ ਉਨ੍ਹਾਂ ਵੱਲੋਂ ਕਿਸਾਨਾਂ ਦੀ ਹਰ ਪੱਖੋਂ ਭਾਵ ਆਰਥਿਕ, ਭਾਈਚਾਰਕ ਅਤੇ ਸਿਆਸੀ ਇਮਦਾਦ ਵਾਸਤੇ ਆਵਾਜ਼ ਬੁਲੰਦ ਕੀਤੀ ਜਾਵੇਗੀ।

ਇੱਕ ਪਾਸੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਇਨ੍ਹਾਂ ਕਿਸਾਨਾਂ ਦਾ ਹਰ ਵਰਗ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮਜ਼ਦੂਰਾਂ ਵੱਲੋਂ ਦੁਕਾਨਦਾਰਾਂ ਨੇ ਵੱਲੋਂ ਵੀ ਵੱਡੇ ਪੱਧਰ ਤੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਜਾਂ ਫਿਰ ਕਦੋਂ ਤੱਕ ਕਿਸਾਨ ਇਸੇ ਤਰ੍ਹਾਂ ਰੋਸ ਮੁਜ਼ਾਹਰੇ ਕਰਦੇ ਰਹਿਣਗੇ।