ਕਨੇਡਾ ਤੋਂ ਆਈ ਇਹ ਵੱਡੀ ਮਾੜੀ ਖਬਰ ਪੰਜਾਬੀ ਭਾਈਚਾਰੇ ਚ ਛਾਈ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਇਹ ਸੰਸਾਰ ਇੱਕ ਮੇਲਾ ਹੈ ਜਿਥੇ ਹਰ ਕੋਈ ਇਨਸਾਨ ਆਪੋ ਆਪਣਾ ਕਿਰਦਾਰ ਨਿਭਾ ਕੇ ਤੁਰ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਲੋਕ ਉਸ ਨੂੰ ਭੁਲਾ ਦਿੰਦੇ ਹਨ। ਇਹ ਦੁਨੀਆ ਸਿਰਫ਼ ਉਹਨਾਂ ਲੋਕਾਂ ਨੂੰ ਹੀ ਯਾਦ ਰੱਖਦੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਲੋਕ ਭਲਾਈ ਦੇ ਕੰਮ ਕੀਤੇ ਹੁੰਦੇ ਹਨ। ਮੌਜੂਦਾ ਸੰਸਾਰ ਦੇ ਵਿੱਚ ਅਜਿਹੇ ਬਹੁਤ ਸਾਰੇ ਇਨਸਾਨ ਹਨ ਜੋ ਮਨੁੱਖੀ ਸੇਵਾ ਦੇ ਵਿਚ ਆਪਣਾ ਜੀਵਨ ਲਗਾਉਣ ਦੀ ਭਰਪੂਰ ਕੋਸ਼ਿਸ਼ ਕਰਦੇ ਹਨ ਪਰ ਇਨ੍ਹਾਂ ਵਿੱਚੋਂ ਕੁਝ ਹੀ ਸਫ਼ਲ ਹੋ ਪਾਉਂਦੇ ਹਨ।

ਇਨ੍ਹਾਂ ਵਿੱਚੋਂ ਹੀ ਇੱਕ ਸਖਸ਼ੀਅਤ ਸੀ ਜਿਸ ਨੇ ਮਨੁੱਖੀ ਅਧਿਕਾਰਾਂ ਅਤੇ ਮਜ਼ਦੂਰ ਵਰਗ ਦੇ ਲੋਕਾਂ ਦੀ ਬਿਹਤਰ ਪ੍ਰਵਰਿਸ਼ ਦੇ ਲਈ ਆਪਣਾ ਪੂਰਾ ਜੀਵਨ ਲੇਖੇ ਲਾ ਦਿੱਤਾ। ਪਰ ਅਫਸੋਸ ਦੀ ਗੱਲ ਹੈ ਕਿ ਇਸ ਖਾਸ ਸ਼ਖਸੀਅਤ ਨੇ ਆਪਣੀ 84 ਸਾਲਾਂ ਦੀ ਉਮਰ ਯਾਤਰਾ ਭੋਗਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇੰਡੋ-ਕੈਨੇਡੀਅਨ ਕਮੇਟੀ ਦੀ ਜਾਣੀ-ਪਛਾਣੀ ਸ਼ਖ਼ਸੀਅਤ, ਮਨੁੱਖੀ ਹੱਕਾਂ ਅਤੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਅਤੇ ਪ੍ਰਗਤੀਸ਼ੀਲ ਅੰਤਰ-ਸਭਿਆਚਾਰਕ ਸਮਾਜ ਸੇਵਾ (ਪਿਕਸ) ਦੇ ਜਨਮਦਾਤਾ ਚਰਨਪਾਲ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ।

ਉਨ੍ਹਾਂ ਦੀ ਉਮਰ 84 ਸਾਲ ਦੀ ਸੀ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਪਰ ਬੀਤੀ 2 ਫਰਵਰੀ ਨੂੰ 84 ਸਾਲ ਦੀ ਉਮਰ ਦੇ ਵਿਚ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਜ਼ਿਕਰਯੋਗ ਹੈ ਕਿ ਚਰਨਪਾਲ ਸਿੰਘ ਗਿੱਲ ਨੇ ਮਨੁੱਖਤਾ ਦੀ ਭਲਾਈ ਲਈ ਬਿਹਤਰੀਨ ਕੰਮ ਕੀਤੇ। ਉਨ੍ਹਾਂ ਨੇ ਕੈਨੇਡਾ ਦੇ ਵਿਚ ਸਾਲ 1978 ਦੇ ਵਿਚ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੀ ਸਥਾਪਨਾ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ, ਸਿਹਤ, ਸੁਰੱਖਿਆ ਅਤੇ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦੇ ਮਿਆਰ ਨੂੰ ਬਿਹਤਰ ਬਣਾਉਣ ਦੇ ਲਈ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਅਤੇ ਇਨ੍ਹਾਂ ਵਿੱਚੋਂ ਕੁਝ ਪ੍ਰੋਜੈਕਟ ਦੀ ਸਹਿ ਸਥਾਪਨਾ ਵੀ ਕੀਤੀ।

ਦੱਸਣਯੋਗ ਹੈ ਕਿ ਚਰਨਪਾਲ ਸਿੰਘ ਗਿੱਲ ਨੇ ਪ੍ਰਗਤੀਸ਼ੀਲ ਅੰਤਰ-ਸਭਿਆਚਾਰਕ ਸਮਾਜ ਸੇਵਾ (ਪਿਕਸ) ਨੂੰ ਹੋਂਦ ਵਿੱਚ ਲਿਆਂਦਾ ਸੀ। ਸਮਾਜ ਭਲਾਈ ਦੀ ਇਸ ਸੰਸਥਾ ਦੇ ਵਿਚ ਉਹ ਲਗਾਤਾਰ 30 ਸਾਲ ਕੰਮ ਕਰਦੇ ਹੋਏ 2017 ਦੇ ਵਿੱਚ ਰਿਟਾਇਰ ਹੋ ਗਏ ਸਨ। ਇਸ ਖਾਸ ਸ਼ਖਸੀਅਤ ਦੀ ਮੌਤ ਉੱਪਰ ਕੈਨੇਡਾ ਦੇ ਵੱਖ ਵੱਖ ਸਿਆਸੀ ਲੀਡਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਗਿਆ ਹੈ।