ਕਨੇਡਾ ਜਾਣ ਵਾਲਿਆਂ ਲਈ ਆਈ ਵੱਡੀ ਖਬਰ – ਹੁਣ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਕਰੋਨਾ ਦੇ ਕਾਰਣ ਸਰਕਾਰਾਂ ਵੱਲੋਂ ਪਹਿਲਾਂ ਹੀ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਉਥੇ ਹੀ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਜਿੱਥੇ ਲੋਕਾਂ ਨੂੰ ਕਰੋਨਾ ਟੈਸਟ ਅਤੇ ਟੀਕਾਕਰਨ ਕਰਵਾਉਣਾ ਪਿਆ। ਉਥੇ ਹੀ ਹੋਟਲਾ ਵਿੱਚ ਇਕਾਂਤਵਾਸ ਤੇ ਭਾਰੀ ਪੈਸਾ ਵੀ ਖਰਾਬ ਕਰਨਾ ਪਿਆ। ਬਹੁਤ ਸਾਰੀਆਂ ਉਡਾਣਾਂ ਤੇ ਰੋਕ ਲਗਾ ਦਿੱਤੇ ਜਾਣ ਕਾਰਨ ਯਾਤਰੀਆਂ ਨੂੰ ਇਕ ਦੇਸ਼ ਦਾ ਦੂਜੇ ਦੇਸ਼ਾਂ ਵਿਚ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪਿਆ। ਉੱਥੇ ਹੀ ਹੁਣ ਬੀਤੇ ਦਿਨੀਂ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਖਣੀ ਅਫਰੀਕਾ ਵਿੱਚ ਨਵੇਂ ਵੇਰੀਏਂਟ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਚਿੰਤਾ ਵਿੱਚ ਨਜ਼ਰ ਆ ਰਹੇ ਹਨ।

ਕਿਉਂਕਿ ਨਵੇਂ ਵੈਰੀਏਂਟ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਬੰਦੀਆਂ ਨੂੰ ਫਿਰ ਤੋਂ ਵਧਾ ਦਿਤਾ ਗਿਆ ਹੈ। ਹੁਣ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਐਲਾਨ ਹੋ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਜਿਥੇ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਸਖਤ ਨਿਯਮ ਲਾਗੂ ਕੀਤੇ ਗਏ ਸਨ। ਉਥੇ ਹੀ ਲੋਕਾਂ ਦੀ ਅਪੀਲ ਤੇ ਇਹਨਾਂ ਨਿਯਮਾਂ ਵਿੱਚ ਨਰਮੀ ਵਰਤਣ ਦਾ ਐਲਾਨ ਕੈਨੇਡਾ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ। ਕਿਉਂਕਿ ਸਰਕਾਰ ਨੂੰ ਸੈਂਕੜੇ ਮੁਸਾਫਰਾਂ ਵੱਲੋਂ ਸ਼ਿਕਾਇਤਾਂ ਭੇਜੀਆਂ ਗਈਆਂ ਸਨ ਅਤੇ ਸੰਸਦ ਵਿਚ ਵਿਰੋਧੀ ਵੀ ਕੀਤਾ ਗਿਆ।

ਜਿਸ ਤੋਂ ਬਾਅਦ ਹੁਣ ਸਰਕਾਰ ਵੱਲੋਂ ਅਰਾਈਵਕੈਨ ਐਪ ਬਾਰੇ ਨਿਯਮ ਨਰਮ ਕੀਤੇ ਗਏ ਹਨ। ਹਾਊਸ ਆਫ ਕਾਮਨਸ ਵਿੱਚ ਇਹ ਮਸਲਾ ਸੋਮਵਾਰ ਨੂੰ ਕੰਜਰਵੇਟਿਵ ਪਾਰਟੀ ਦੀ ਲੋਕ ਰੱਖਿਆ ਮਾਮਲਿਆਂ ਬਾਰੇ ਆਲੋਚਕ ਰਾਕੇਲ ਡਾਂਚੋ ਵਲੋ ਉਠਾਇਆ ਗਿਆ ਸੀ। ਕਿਉਂਕਿ ਬਹੁਤ ਸਾਰੇ ਮੁਸਾਫਰਾਂ ਨੂੰ ਨੈਟਵਰਕ ਦੀ ਸਮੱਸਿਆ ਪੇਸ਼ ਆਉਣ ਤੇ ਉਨ੍ਹਾਂ ਦੀ ਇਹ ਐਪ ਕ੍ਰੈਸ਼ ਹੋ ਜਾਂਦੀ ਹੈ। ਕੁਝ ਯਾਤਰੀਆਂ ਕੋਲ ਸਮਾਰਟ ਫੋਨ ਵੀ ਨਹੀਂ ਹੁੰਦੇ। ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਉਹਨਾਂ ਯਾਤਰੀਆਂ ਨੂੰ 14 ਦਿਨ ਲਈ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ।

ਸਰਕਾਰ ਵੱਲੋਂ ਨਵੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਜੋ ਕਿ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਆਖਿਆ ਹੈ ਜੋ ਕਿਸੇ ਕਾਰਨ ਯਾਤਰੀਆਂ ਵੱਲੋਂ ਜਾਣਕਾਰੀ ਦਰਜ ਕਰਵਾਈ ਨਹੀਂ ਜਾਂਦੀ। ਉਹ ਬਾਰਡਰ ਤੇ ਪਹੁੰਚਣ ਉਪਰੰਤ ਆਪਣੇ ਵੇਰਵੇ ਅਧਿਕਾਰੀਆਂ ਨੂੰ ਦੇ ਸਕਦੇ ਹਨ।