Tuesday , January 25 2022

ਕਨੇਡਾ ਚ ਪੈ ਰਹੀ ਭਾਰੀ ਬਰਫ ਚ ਪੰਜਾਬੀਆਂ ਨੇ ਕੀਤਾ ਅਜਿਹਾ ਕੰਮ ਕੇ ਸਾਰੇ ਪਾਸੇ ਹੋ ਰਹੀਆਂ ਤਰੀਫਾਂ

ਆਈ ਤਾਜ਼ਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਜਿੱਥੇ ਪਹਿਲਾਂ ਸਾਰੇ ਪਾਸੇ ਤ-ਬਾ-ਹੀ ਮਚਾਈ ਸੀ। ਓਥੇ ਹੀ ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਬਚ ਨਹੀਂ ਸਕਿਆ ਸੀ। ਸਾਰੇ ਮੁਲਕਾਂ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਹਿਫ਼ਾਜ਼ਤ ਕਰਨ ਵਾਸਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ। ਜਿੱਥੇ ਇਸ ਕਰੋਨਾ ਉੱਪਰ ਕਰੋਨਾ ਟੀਕਾਕਰਨ ਦੇ ਨਾਲ ਠੱਲ ਪਾਈ ਗਈ ਉਥੇ ਹੀ ਮੁੜ ਤੋਂ ਦੁਨੀਆਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪਰ ਫਿਰ ਵੀ ਵੱਖ-ਵੱਖ ਮੁਲਕਾਂ ਵਿੱਚ ਕੁਦਰਤੀ ਆ-ਫ਼-ਤ ਦਾ ਆਉਣਾ ਲਗਾਤਾਰ ਜਾਰੀ ਹੈ। ਅਚਾਨਕ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕੁਦਰਤੀ ਆਫਤਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁ-ਕ-ਸਾ-ਨ ਵੀ ਹੋ ਜਾਂਦਾ ਹੈ। ਹੁਣ ਕੈਨੇਡਾ ਵਿੱਚ ਪੈ ਰਹੀ ਭਾਰੀ ਬਰਫਬਾਰੀ ਵਿਚ ਪੰਜਾਬੀਆਂ ਨੇ ਅਜਿਹਾ ਕੰਮ ਕੀਤਾ ਹੈ ਕਿ ਸਾਰੇ ਪਾਸੇ ਤਰੀਫਾਂ ਹੋ ਰਹੀਆਂ ਹਨ।

ਜਿੱਥੇ ਕੈਨੇਡਾ ਵਿੱਚ ਪਹਿਲਾ ਭਾਰੀ ਬਰਸਾਤ ਹੋਣ ਕਾਰਨ ਹੜ੍ਹ ਆ ਗਏ ਸਨ ਅਤੇ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਬ੍ਰਿਟਿਸ਼ ਕਲੰਬੀਆ ਵਿੱਚ ਇਸ ਆਫ਼ਤ ਦਾ ਸਾਹਮਣਾ ਕਰ ਰਹੇ ਬਹੁਤ ਸਾਰੇ ਲੋਕਾਂ ਨੂੰ ਭੋਜਨ ਪਹੁੰਚਾਇਆ ਅਤੇ ਹੋਰ ਜਰੂਰੀ ਵਸਤਾਂ ਪਹੁੰਚਾ ਕੇ ਮਦਦ ਕੀਤੀ ਗਈ ਹੈ। ਉੱਥੇ ਹੀ ਹੁਣ ਸਰੀ ਦੇ ਵਿੱਚ ਭਾਰੀ ਬਰਫਬਾਰੀ ਵਿਚ ਇਕ ਪਰਿਵਾਰ ਫਸ ਗਿਆ ਸੀ ਜਿਨ੍ਹਾਂ ਵਿੱਚ ਪਤੀ ਪਤਨੀ ਤੋਂ ਇਲਾਵਾ ਇੱਕ ਛੋਟਾ ਬੱਚਾ ਵੀ ਸੀ। ਇਸ ਪਰਿਵਾਰ ਦੀ ਮਦਦ ਕਰਨ ਵਾਲੇ ਦੋ ਪੰਜਾਬੀ ਟਰੱਕ ਡਰਾਈਵਰ ਦੀ ਸਭ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

ਇਹ ਘਟਨਾ ਬੀ ਸੀ ਤੋ ਕੈਲਗਰੀ ਹਾਈਵੇ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਵੈਨ ਵਿਚ ਇਕ ਪਰਿਵਾਰ ਭਾਰੀ ਬਰਫਬਾਰੀ ਵਿਚ ਫਸ ਗਿਆ ਸੀ। ਜਿਨ੍ਹਾਂ ਨੂੰ ਟਰੱਕ ਡਰਾਈਵਰਾਂ ਵੱਲੋਂ ਇਸ ਮੁਸ਼ਕਲ ਦੀ ਘੜੀ ਚੋ ਬਾਹਰ ਕੱਢਿਆ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਗੁਰਭਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਪਰਿਵਾਰ ਨੂੰ ਸੁਰੱਖਿਅਤ ਕਰਨ ਵਿੱਚ ਉਨ੍ਹਾਂ ਨੂੰ ਦੋ ਢਾਈ ਘੰਟੇ ਦਾ ਸਮਾਂ ਲੱਗ ਗਿਆ ਹੈ, ਜਿਸ ਤੋਂ ਬਾਅਦ ਉਸ ਪਰਵਾਰ ਨੂੰ ਬਚਾਅ ਕੇ ਉਨ੍ਹਾਂ ਨੂੰ ਦਿਲੀ ਸਕੂਨ ਮਿਲਿਆ ਹੈ।

ਅਗਰ ਉਹ ਆਪਣਾ ਟਰੱਕ ਰਸਤੇ ਉਪਰ ਰੋਕਦਾ ,ਤਾ ਵਧੇਰੇ ਬਰਫ਼ ਹੋਣ ਕਾਰਨ ਖਿਸਕਣ ਦਾ ਡਰ ਬਣਿਆ ਹੋਇਆ ਸੀ। ਫਿਰ ਉਨ੍ਹਾਂ ਵੱਲੋਂ ਆਪਣੇ ਇਕ ਸਾਥੀ ਹਰਵਿੰਦਰ ਪਾਲੀ ਦੀ ਮਦਦ ਨਾਲ ਇਹ ਕੰਮ ਕੀਤਾ ਗਿਆ। ਜਿਨ੍ਹਾਂ ਵੱਲੋਂ ਪੀੜਤ ਪਰਿਵਾਰ ਨੂੰ ਆਪਣੀ ਟਰੱਕ ਵਿੱਚ ਬਿਠਾਇਆ ਗਿਆ ਤਾਂ ਜੋ ਉਹ ਠੰਡ ਤੋਂ ਰਾਹਤ ਮਹਿਸੂਸ ਕਰ ਸਕਣ ਅਤੇ ਫਿਰ ਉਨ੍ਹਾਂ ਦੀ ਵੈਨ ਨੂੰ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਸੇਫਟੀ ਕਾਮਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਜਿਨ੍ਹਾਂ ਵੱਲੋਂ ਉਸ ਪਰਵਾਰ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿੱਤਾ ਗਿਆ ਹੈ।