Wednesday , September 22 2021

ਕਨੇਡਾ ਚ ਪੁਲਸ ਨੇ ਧੜਾ ਧੜ 12 ਪੰਜਾਬੀਆਂ ਨੂੰ ਕੀਤਾ ਇਸ ਕਾਰਨ ਗਿਰਫ਼ਤਾਰ

ਤਾਜਾ ਵੱਡੀ ਖਬਰ

ਇਸ ਸੰਸਾਰ ਦੇ ਵਿਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਅਤੇ ਸੁਣਨ ਵਿੱਚ ਆਉਂਦੀਆਂ ਹਨ। ਇਨ੍ਹਾਂ ਘਟਨਾਵਾਂ ਦੇ ਵਿਚ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁ-ਕ-ਸਾ-ਨ ਵੀ ਹੁੰਦਾ ਹੈ। ਪਰ ਇਹ ਸਾਰੀਆਂ ਦੁਰਘਟਨਾਵਾਂ ਦੁੱਖਾਂ ਦਾ ਕਾਰਨ ਹੀ ਬਣਦੀਆਂ ਹਨ। ਭਾਰਤ ਦੇਸ਼ ਦੇ ਸੂਬੇ ਪੰਜਾਬ ਵਿੱਚੋਂ ਬਹੁਤ ਭਾਰੀ ਗਿਣਤੀ ਵਿੱਚ ਬੱਚੇ ਕੈਨੇਡਾ ਵਿਖੇ ਪੜ੍ਹਨ ਲਈ ਜਾਂਦੇ ਹਨ। ਜਿਥੇ ਜਾ ਕੇ ਉਹ ਆਪਣੀ ਵਧੀਆ ਜ਼ਿੰਦਗੀ ਨੂੰ ਬਤੀਤ ਕਰਦੇ ਹਨ। ਪਰ ਇੱਥੇ ਹੋਏ ਇਕ ਹਾਦਸੇ ਕਾਰਨ ਪੰਜਾਬੀ ਨੌਜਵਾਨਾਂ ਉੱਪਰ ਪੁਲਸ ਵੱਲੋਂ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਪੀਲ ਰੀਜਨਲ ਦੀ ਪੁਲਿਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਆਖਿਆ ਕਿ 14 ਦਸੰਬਰ ਦੀ ਰਾਤ 1 ਵਜੇ ਦੇ ਕਰੀਬ ਦਰਜਨ ਭਰ ਵਿਅਕਤੀਆਂ ਵੱਲੋਂ ਬਰੈਂਪਟਨ ਦੇ ਕੈਨੇਡੀ ਰੋਡ ਅਤੇ ਰੂਥ ਐਵੇਨਿਊ ਖੇਤਰ ਵਿੱਚ ਪੈਦਲ ਤੁਰੇ ਜਾ ਰਹੇ 2 ਨੌਜਵਾਨਾਂ ਉੱਪਰ। ਹ-ਮ-ਲਾ। ਕਰ ਦਿੱਤਾ ਗਿਆ। ਇਸ ਦੇ ਵਿੱਚ ਇਹ ਦੋਵੇਂ ਨੌਜਵਾਨ ਗੰ-ਭੀ-ਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹੀ ਸਥਾਨਕ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਦੋਂ ਇਸ ਘਟਨਾ ਦੀ ਜਾਣਕਾਰੀ ਪੁਲੀਸ ਤੱਕ ਪੁੱਜੀ ਤਾਂ ਉਨ੍ਹਾਂ ਸਖ਼ਤ ਐਕਸ਼ਨ ਲੈਂਦੇ ਹੋਏ ਬਰੈਂਪਟਨ ਦੇ 12 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਪੰਜਾਬੀਆਂ ਦੀ ਪਛਾਣ 27 ਸਾਲਾ ਨਰਿੰਦਰ ਸਿੰਘ, 22 ਸਾਲਾ ਕਿਰਨਦੀਪ ਸਿੰਘ, 22 ਸਾਲਾ ਬਲਜੀਤ ਭੱਟਾ, 22 ਸਾਲਾ ਹਰਮਨਪ੍ਰੀਤ ਸਿੰਘ, 22 ਸਾਲਾ ਬਲਦੀਪ ਮਾਂਗਟ, 20 ਸਾਲਾ ਅਰਮਾਨਦੀਪ ਗਰੇਵਾਲ, 23 ਸਾਲਾ ਸੁਨੀਲ ਕੁਮਾਰ, 22 ਸਾਲਾ ਹਰਜੋਤ ਢਿੱਲੋਂ, 21 ਸਾਲਾ ਪ੍ਰਭਜੋਤ ਸਿੰਘ, 21 ਸਾਲਾ ਨਿਸ਼ਜੋਤ ਸਿੰਘ, 21 ਸਾਲਾ ਦਿਲਪ੍ਰੀਤ ਸਿੱਧੂ ਅਤੇ 22 ਸਾਲਾ ਗੁਰਬੀਰ ਢਿੱਲੋਂ ਵਜੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬੀਆਂ ਨੂੰ

ਬਾਅਦ ਵਿੱਚ ਰਿਹਾਅ ਵੀ ਕਰ ਦਿੱਤਾ ਗਿਆ ਸੀ। ਪਰ ਹੁਣ ਇਨ੍ਹਾਂ ਸਾਰਿਆਂ ਨੂੰ ਇਸ। ਜੁ-ਰ-ਮ। ਕਾਰਨ ਬਰੈਂਪਟਨ ਦੇ ਉਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਇਸ ਦੀ ਤਰੀਕ ਬਾਅਦ ਵਿਚ ਤੈਅ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੀਲ ਰੀਜਨਲ ਪੁਲਿਸ ਨੇ ਸਥਾਨਕ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਹੈ ਕਿ ਜੇਕਰ ਉਹਨਾਂ ਦੇ ਕੋਲ਼ ਇਸ ਘਟਨਾ ਸਬੰਧੀ ਕੋਈ ਵੀ ਫੋਟੋ ਜਾਂ ਵੀਡੀਓ ਸਬੂਤ ਹੈ ਤਾਂ ਉਹ ਪੁਲਸ ਨਾਲ ਜ਼ਰੂਰ ਸੰਪਰਕ ਕਰਨ।