Friday , August 12 2022

ਕਨੇਡਾ ਚ ਦੇਸੀ ਮੁੰਡਿਆਂ ਨਾਲ ਵਾਪਰਿਆ ਇਹ ਕਾਂ ਡ – ਪੁਲਸ ਮੰਗ ਰਹੀ ਲੋਕਾਂ ਤੋਂ ਮਦਦ

ਦੇਸੀ ਮੁੰਡਿਆਂ ਨਾਲ ਵਾਪਰਿਆ ਇਹ

ਟੋਰਾਂਟੋ: ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਪੜ੍ਹ ਰਿਹਾ 19 ਸਾਲਾ ਭਾਰਤੀ ਵਿਦਿਆਰਥੀ ਸਮੀਰ ਪਟੇਲ ਨਿਆਗਰਾ ਨਦੀ ਵਿਚ ਡੁੱ ਬ ਗਿਆ। ਮਿਲੀ ਜਾਣਕਾਰੀ ਮੁਤਾਬਕ ਬਰੌਕ ਯੂਨੀਵਰਸਿਟੀ ਦਾ ਵਿਦਿਆਰਥੀ ਸਮੀਰ ਪਟੇਲ ਆਪਣੇ ਸਾਥੀਆਂ ਨਾਲ ਨਿਆਗਰਾ ਨਦੀ ਨੇੜੇ ਤਸਵੀਰਾਂ ਖਿੱਚ ਰਿਹਾ ਸੀ ਤਾਂ ਉਦੋਂ ਅਚਾਨਕ ਪੈਰ ਤਿਲਕਣ ਕਾਰਨ ਉਹ ਨਦੀ ਵਿਚ ਡਿੱ ਗ ਗਿਆ।

ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਘ ਟ ਨਾ ਬੀਤੇ ਸੋਮਵਾਰ ਨੂੰ ਸ਼ਾਮ 7 ਵਜੇ ਦੇ ਲਗਭਗ ਵਾਪਰੀ। ਸਮੀਰ ਅਤੇ ਉਸ ਦੇ ਤਿੰਨ ਦੋਸਤ ਇਕ ਪੱਥਰ ਤੇ ਖੜ੍ਹ ਕੇ ਤਸਵੀਰਾਂ ਖਿੱਚ ਰਹੇ ਸਨ ਅਤੇ ਦੌਰਾਨ ਸਮੀਰ ਦਾ ਉੱਥੋਂ ਪੈਰ ਤਿਲਕ ਗਿਆ ਤੇ ਉਹ ਨਦੀ ‘ਚ ਜਾ ਡਿੱ ਗਿ ਆ।

ਨਿਆਗਰਾ ਰੀਜਨਲ ਪੁਲਿਸ ਦੇ ਮੈਰੀਨ ਯੂਨਿਟ, ਨਿਆਗਰਾ ਪਾਰਕਸ ਪੁਲਿਸ, ਨਿਆਗਰਾ ਫਾਲਜ਼ ਫ਼ਾਇਰ ਵਿਭਾਗ, ਕੈਨੇਡੀਅਨ ਕੋਸਟ ਗਾਰਡਜ਼ ਅਤੇ ਅਮਰੀਕੀ ਕੋਸਟ ਗਾਰਡਜ਼ ਵੱਲੋਂ ਸਮੀਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹਾਲੇ ਸਮੀਰ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ ਪਰ ਉਸਦੇ ਸਾਥੀਆਂ ਨੇ ਫੇਸਬੁਕ ਪੋਸਟ ਰਾਹੀਂ ਘ ਟ ਨਾ ਦੀ ਜਾਣਕਾਰੀ ਸਾਂਝੀ ਕੀਤੀ।

ਦਸਣਯੋਗ ਹੈ ਕਿ ਸਮੀਰ ਦੇ ਨਦੀ ਵਿਚ ਡਿੱਗਣ ਤੋਂ ਤਿੰਨ ਦਿਨ ਪਹਿਲਾਂ ਵੀ ਇਕ ਵਿਅਕਤੀ ਹਾਈਕਿੰਗ ਦੌਰਾਨ ਨਦੀ ਵਿਚ ਡਿੱ ਗ ਗਿਆ ਸੀ ਪਰ ਪੁਲਿਸ ਬੋਟ ਨੇ ਉਸ ਨੂੰ ਬਚਾਅ ਲਿਆ। ਸਮੀਰ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘ ਟ ਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ 9056884111 ਐਕਸਟੈਨਸ਼ਨ 2200 ਤੇ ਸੰਪਰਕ ਕਰੇ।