Saturday , June 25 2022

ਕਨੇਡਾ ਗਈ ਭਰਜਾਈ ਕਰਕੇ ਇਸ ਕਾਰਨ ਦਿਓਰ ਨੇ ਦਿੱਤੀ ਆਪਣੀ ਜਾਨ – ਭਰਾ ਨੇ ਦਸੀ ਸਰੀ ਗਲ੍ਹ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਨੌਜਵਾਨ ਦੇ ਵਿੱਚ ਵਿਦੇਸ਼ੀ ਧਰਤੀ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ । ਪੰਜਾਬ ਦੇ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਵੱਖ ਵੱਖ ਹੱਥਕੰਡੇ ਅਪਨਾਉਂਦੇ ਹਨ ਕੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵਿਦੇਸ਼ੀ ਧਰਤੀ ਤੇ ਪਹੁੰਚ ਸਕੇ, ਜਿੱਥੇ ਜਾ ਕੇ ਉਹ ਆਪਣੇ ਅਤੇ ਆਪਣੇ ਪਰਿਵਾਰ ਦਾ ਚੰਗਾ ਭਵਿੱਖ ਬਣਾ ਸਕੇ । ਜਿਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਗਲਤ ਰਸਤੇ ਵੀ ਅਪਣਾਏ ਜਾਂਦੇ ਹਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ । ਜਿਸ ਦੇ ਚੱਲਦੇ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਦਾ ਸ਼ਿਕਾਰ ਵੀ ਹੁੰਦੇ ਹਨ ਇਹ ਨੌਜਵਾਨ । ਕਦੇ ਇਹ ਏਜੰਟਾਂ ਦੇ ਹੱਥੋਂ ਤੇ ਕਦੇ ਆਈਲੈਟਸ ਪਾਸ ਲੜਕੀਆਂ ਦੇ ਹੱਥੋਂ । ਬੀਤੇ ਕੁਝ ਦਿਨਾਂ ਤੋਂ ਲਗਾਤਾਰ ਹੀ ਆਇਲਟਸ ਪਾਸ ਲੜਕੀਆਂ ਦੇ ਵੱਲੋਂ ਕੀਤੀ ਜਾ ਰਹੀ ਧੋਖਾਧੜੀ ਨਾਲ ਸਬੰਧਤ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।

ਜਿੱਥੇ ਆਈਲੈਟਸ ਪਾਸ ਲੜਕੀਆਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਠੱਗੀਆਂ ਕੀਤੀਆਂ ਜਾ ਰਹੀਆਂ ਹਨ । ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆਈਲੈਟਸ ਪਾਸ ਲੜਕੀ ਦੇ ਕਾਰਨ ਇਕ ਲੜਕੇ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ । ਮਾਮਲਾ ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਸਾਹਮਣੇ ਆਇਆ ਹੈ । ਜਿੱਥੇ ਇਕ ਪਰਿਵਾਰ ਦੇ ਵੱਲੋਂ ਆਈਲੈਟਸ ਪਾਸ ਲੜਕੀ ਨੂੰ ਕੈਨੇਡਾ ਭੇਜਿਆ ਗਿਆ ਸੀ। ਜਿਸ ਤੇ ਪੱਚੀ ਲੱਖ ਦੇ ਕਰੀਬ ਦਾ ਖਰਚਾ ਕੀਤਾ ਗਿਆ ਕੈਨੇਡਾ ਜਾ ਕੇ ਇਸ ਲਡ਼ਕੀ ਦੇ ਵੱਲੋਂ ਆਪਣੇ ਪਰਿਵਾਰ ਦੀ ਸਾਰ ਤੱਕ ਨਹੀਂ ਲਈ ਗਈ।

ਇਹ ਸਾਰਾ ਪੈਸਾ ਲਡ਼ਕੀ ਦੇ ਦੇਵਰ ਦੇ ਵੱਲੋਂ ਲਗਾਇਆ ਗਿਆ ਸੀ। ਪਰ ਜਦੋਂ ਕੈਨੇਡਾ ਗਈ ਹਿਨਾ ਨਾਮ ਦੀ ਲੜਕੀ ਦੇ ਵੱਲੋਂ ਆਪਣੇ ਸਾਰੇ ਪਰਿਵਾਰ ਦੀ ਸਾਰ ਨਹੀਂ ਲਈ ਗਈ ਤਾ ਭਰਜਾਈ ਉੱਪਰ ਪੱਚੀ ਲੱਖ ਰੁਪਏ ਦਾ ਖਰਚਾ ਕਰਨ ਵਾਲੇ ਦਿਉਰ ਦੇ ਵੱਲੋਂ ਖੁਦਕੁਸ਼ੀ ਦਾ ਰਸਤਾ ਅਪਣਾਇਆ ਗਿਆ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮੋਗਾ ਜ਼ਿਲ੍ਹੇ ਦੇ ਕਸਬਾ ਸਮਾਲਸਰ ਨਿਵਾਸੀ ਛਿੰਦਰ ਖ਼ਾਨ ਵੱਲੋਂ ਕੈਨੇਡਾ ਰਹਿੰਦੀ ਆਪਣੀ ਭਰਜਾਈ ਹਿਨਾ ਅਤੇ ਉਸ ਦੇ ਮਾਪਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਉਥੇ ਹੀ ਇਸ ਦੁਖਦਾਈ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਵੱਲੋਂ ਕੈਨੇਡਾ ਰਹਿੰਦੀ ਹਿਨਾ ਦੇ ਨਾਲ ਨਾਲ ਉਸ ਦੇ ਮਾਪਿਆਂ ਤੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ । ਪਰ ਇਸ ਦਰਦਨਾਕ ਹਾਦਸੇ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਸ ਪਰਿਵਾਰ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ, ਦੂਜੇ ਪਾਸੇ ਇਸ ਪਰਿਵਾਰ ਦੇ ਇਕ ਬੱਚੇ ਨੇ ਖੁਦਕੁਸ਼ੀ ਕਰ ਲਈ ਜਿਸ ਦੇ ਚੱਲਦੇ ਪਰਿਵਾਰ ਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ ।