ਕਠੂਆ ਬਲਾਤਕਾਰ ਮਾਮਲਾ ਹੋਇਆ ਬੇਪਰਦਾ, ਸਾਂਝੀ ਰਾਮ ਨੇ ਦੱਸਿਆ ਕਿਸ ਨੇ ਕੀਤਾ ਸੀ ਬੱਚੀ ਦਾ ਕਤਲ…
ਜੰਮੂ ਦੇ ਕਠੂਆ ਜਿਲ੍ਹੇ ‘ਚ ਸਥਿਤ ਰਸਨਾ ਪਿੰਡ ‘ਚ ਇਸ ਸਾਲ 10 ਜਨਵਰੀ ਨੂੰ ਬਕਰਵਾਲ ਸਮੁਦਾਏ ਦੀ 8 ਸਾਲ ਦੀ ਬਚਹਿ ਨੂੰ ਅਗਵਾ ਕਰ ਕੇ 8 ਲੋਕਾਂ ਨੇ ਕਈ ਦਿਨਾਂ ਤੱਕ ਉਸ ਨਾਲ ਬਲਾਤਕਾਰ ਕੀਤਾ ਸੀ। ਇਸ ਦੌਰਾਨ ਪੀੜਤਾ ਬੱਚੀ ਨੂੰ ਲਗਾਤਾਰ ਨਸ਼ੀਲੀ ਦਵਾਈਆਂ ਅਤੇ ਭੰਗ ਦੇ ਕੇ ਉਸ ਨੂੰ ਨਸ਼ੇ ਦਿ ਹਾਲਤ ‘ਚ ਰੱਖਿਆ ਗਿਆ ਸੀ ਅਤੇ ਉਸ ਦੇ ਨਾਲ ਵਾਰ–ਵਾਰ ਬਲਾਤਕਾਰ ਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਬੱਚੀ ਅੱਤਿਆਚਾਰਾਂ ਨੂੰ ਨਾ ਸਹਿੰਦੀ ਹੋਈ ਆਪਣਾ ਦਮ ਤੋੜ ਗਈ ਸੀ ਅਤੇ 17 ਜਨਵਰੀ ਨੂੰ ਬੱਚੀ ਦੀ ਲਾਸ਼ ਪਿੰਡ ਦੇ ਹੀ ਨਜਦੀਕ ਸੁੱਟੀ ਪਈ ਮਿਲੀ ਸੀ। ਜਿਸ ਮਗਰੋਂ ਖਬਰਾਂ ਰਾਹੀਂ ਇਹ ਪਤਾ ਚੱਲਿਆ ਸੀ ਕਿ ਬੱਚੀ ਦਾ ਬਲਾਤਕਾਰ ਪਿੰਡ ਦੇ ਹੀ ਇੱਕ ਮੰਦਰ ਵਿੱਚ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ ਅਤੇ ਇਹ ਮੌੜ ਰੋਂਗਟੇ ਖੜੇ ਕਰ ਦੇਣ ਵਾਲਾ ਹੈ। ਇਸ ਮਾਮਲੇ ‘ਚ ਅਹਿਮ ਖੁਲਾਸਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਵਿਭਾਗ ਅਨੁਸਾਰ “ਸਾਂਝੀ ਰਾਮ ਨੇ ਪੁੱਛ-ਗਿੱਛ ‘ਚ ਕਿਹਾ ਕਿ ਬੱਚੀ ਦੇ ਅਗਵਾ ਹੋਣ ਤੋਂ ਚਾਰ ਦਿਨ ਬਾਅਦ ਉਸਨੂੰ ਬੱਚੀ ਨਾਲ ਬਲਾਤਕਾਰ ਹੋਣ ਦੀ ਗੱਲ ਪਤਾ ਲੱਗੀ ਅਤੇ ਬਲਾਤਕਾਰ ‘ਚ ਉਸਦੇ ਬੇਟੇ ਦੇ ਸ਼ਾਮਿਲ ਹੋਣ ਦੀ ਖ਼ਬਰ ਦੇ ਬਾਅਦ ਉਸਨੇ ਬੱਚੀ ਦਾ ਕਤਲ ਕਰਨ ਦਾ ਫੈਸਲਾ ਕੀਤਾ ਸੀ।” ‘ਜਾਂਚ ਅਧਿਕਾਰੀਆਂ ਅਨੁਸਾਰ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਸਾਂਝੀ ਰਾਮ ਨੂੰ 13 ਜਨਵਰੀ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਜਦੋਂ ਉਸਦੇ ਭਤੀਜੇ ਨੇ ਆਪਣਾ ਜ਼ੁਰਮ ਕਬੂਲ ਕੀਤਾ। ਅਸਲ ‘ਚ ਸਾਂਝੀ ਰਾਮ ਨੇ ਭਤੀਜੇ ਨੂੰ ‘ਦੇਵੀਸਥਾਨ’ ‘ਚ ਪੂਜਾ ਦੇ ਬਾਅਦ ਪ੍ਰਸ਼ਾਦ ਘਰ ਲੈ ਜਾਣ ਲਈ ਕਿਹਾ।
ਪਰ ਜਦੋਂ ਉਸਨੇ ਦੇਰ ਕੀਤੀ ਤਾਂ ਸਾਂਝੀ ਰਾਮ ਨੇ ਗੁੱਸੇ ‘ਚ ਉਸਨੂੰ ਕੁੱਟਿਆ। ਪਰ ਉਸਦੇ ਭਤੀਜੇ ਨੇ ਸੋਚਿਆ ਕਿ ਕੀਤੇ ਉਸਦੇ ਚਾਚੇ ਨੂੰ ਲੜਕੀ ਨਾਲ ਬਲਾਤਕਾਰ ਦੀ ਗੱਲ ਪਤਾ ਲੱਗ ਗਈ ਤਾਂ ਉਸਨੇ ਸਾਰੀ ਗੱਲ ਖ਼ੁਦ ਕਬੂਲ ਕਰ ਲਈ। ਉਸਨੇ ਆਪਣੇ ਚਚੇਰੇ ਭਰਾ ਸਾਂਝੀ ਰਾਮ ਦੇ ਬੇਟੇ ਨੂੰ ਇਸ ਪੂਰੇ ਮਾਮਲੇ ‘ਚ ਫਸਾਇਆ ਅਤੇ ਕਿਹਾ ਕਿ ਦੋਨਾਂ ਨੇ ਮੰਦਿਰ ਦੇ ਅੰਦਰ ਉਸ ਬੱਚੀ ਨਾਲ ਬਲਾਤਕਾਰ ਕੀਤਾ ਸੀ। 14 ਜਨਵਰੀ ਨੂੰ ਸਾਂਝੀ ਰਾਮ ਨੇ ਬੱਚੀ ਦੇ ਕਤਲ ਦਾ ਫੈਸਲਾ ਕੀਤਾ ਕਿਉਕਿ ਉਹ ਆਪਣੇ ਬੇਟੇ ਤਕ ਪਹੁੰਚਣ ਵਾਲਾ ਹਰ ਸੁਰਾਗ ਮਿਟਾ ਦੇਣਾ ਚਾਹੁੰਦਾ ਸੀ।
ਬੱਚੀ ਦੇ ਕਤਲ ਮਗਰੋਂ, ਉਹ ਬੱਚੀ ਦੀ ਲਾਸ਼ ਨੂੰ ਨਹਿਰ ‘ਚ ਸੁੱਟਣਾ ਚਹੁੰਦੇ ਸਨ ਪਰ ਕਿਸੇ ਵਾਹਨ ਦਾ ਇੰਤਜ਼ਾਮ ਨਹੀਂ ਹੋ ਪਾਇਆ ਸੀ। ਪੁਲਿਸ ਵਿਭਾਗ ਅਨੁਸਾਰ ਸਾਂਝੀ ਰਾਮ ਨੇ ਹੀ ਬੱਚੀ ਨੂੰ ਮੰਦਿਰ ਵਿਚ ਛੁਪਾ ਕੇ ਰੱਖਿਆ ਸੀ। ਬੱਚੀ ਮੁਸਲਿਮ ਬਕਰਵਾਲ ਸਮੂਹ ਦੀ ਸੀ ਤਾਂ ਇਸ ਲਈ ਸਾਂਝੀ ਰਾਮ ਨੇ ਇਲਾਕੇ ‘ਚ ਗੁੱਜਰ ਅਤੇ ਬੱਕਰਵਾਲ ਸਮੁਦਾਏ ਦੇ ਮਨਾਂ ‘ਚ ਖੌਫ ਪੈਦਾ ਕਰਨ ਲਈ ਇਹ ਸਾਰੀ ਸਾਜਿਸ਼ ਰਚੀ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਬੱਚੀ ਨੂੰ ਅਗਵਾ ਕਰਨ ਦੀ ਸਾਜਿਸ਼ 7 ਜਨਵਰੀ ਨੂੰ ਸ਼ੁਰੂ ਹੋ ਗਈ ਸੀ। ਇਸ ਘਟਨਾ ਵਿੱਚ ਸ਼ਾਮਲ 8 ਵਿਅਕਤੀਆਂ ਦਾ ਨਾਮ ਸਾਹਮਣੇ ਆਏ ਸਨ।
ਜਿਨ੍ਹਾਂ ਵਿੱਚ, ਮੰਦਿਰ ਦਾ ਸੇਵਾਦਾਰ “ਸਾਂਝੀ ਰਾਮ, ਸਾਂਝੀ ਰਾਮ ਦਾ ਪੁੱਤਰ ਵਿਸ਼ਾਲ, ਸਾਂਝੀ ਰਾਮ ਦਾ ਭਤੀਜਾ, ਸਬ ਇੰਸਪੈਕਟਰ ਅਨੰਦ ਦੱਤਾ, ਦੀਪਕ ਖਜੂਰੀਆ, ਸੁਰਿੰਦਰ ਵਰਮਾ, ਤਿਲਕ ਰਾਜ ਅਤੇ ਪ੍ਰਵੇਸ਼ ਕੁਮਾਰ ਸ਼ਾਮਲ ਹਨ। ਓਥੇ ਹੀ ਅਧਿਕਾਰੀਆਂ ਨੇ ਫਿਲਹਾਲ ਇਸ ਮਾਮਲੇ ਦਾ ਪੂਰਾ ਵਰਨਣ ਕਰਨ ਤੋਂ ਇਨਕਾਰ ਕਰ ਦਿੱਤਾ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸਾਂਝੀ ਰਾਮ ਨੇ ਆਪਣੇ ਭਤੀਜੇ ਨੂੰ ਆਪਣਾ ਜ਼ੁਰਮ ਕਬੂਲ ਕਰਨ ਲਈ ਤਿਆਰ ਕਰ ਲਿਆ ਅਤੇ ਆਪਣੇ ਪੁੱਤਰ ਵਿਸ਼ਾਲ ਨੂੰ ਇਸ ਸਬਤੋਂ ਦੂਰ ਰੱਖਿਆ।