ਔਰਤ ਨੇ ਫੋਨ ਤੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਡਿਲੀਟ ਕਰ ਕੇ ਕਰਤਾ ਅਜਿਹਾ ਕੰਮ ਕੇ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਤੰਦਰੁਸਤ ਸਿਹਤ ਨੂੰ ਲੈ ਕੇ ਕਈ ਤਰਾਂ ਦੀਆਂ ਉਮੀਦਾਂ ਕੀਤੀਆਂ ਜਾਂਦੀਆਂ ਹਨ। ਜਿਸ ਸਦਕਾ ਉਹ ਲੋਕਾਂ ਵਿਚ ਵਧੇਰੇ ਆਕਰਸ਼ਿਤ ਲੱਗਣ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਮੋਟਾਪੇ ਦੇ ਕਾਰਨ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਦੁਨੀਆਂ ਵਿੱਚ ਜਿੱਥੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਚੁੱਕੀਆਂ ਹਨ। ਉਥੇ ਹੀ ਲੋਕਾਂ ਦੇ ਵਧੇਰੇ ਸਮਾਂ ਇੰਟਰਨੈੱਟ ਨਾਲ ਜੁੜੇ ਰਹਿਣ ਕਾਰਨ ਵੀ ਉਹ ਆਪਣੇ ਸਰੀਰਕ ਕਸਰਤ ਨੂੰ ਸਮਾਂ ਨਹੀਂ ਦੇ ਸਕਦੇ। ਖਾਣਾ ਨਾ ਬਣਾਉਣ ਦੇ ਚੱਕਰ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਬਾਹਰ ਤੋਂ ਫਾਸਟ ਫੂਡ ਖਾਧਾ ਜਾਂਦਾ ਹੈ। ਜੋ ਕੇ ਲੋਕਾਂ ਦੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਸਾਬਤ ਹੋ ਜਾਂਦਾ ਹੈ। ਜੋ ਕਿ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਅਤੇ ਮੋਟਾਪੇ ਦਾ ਕਾਰਨ ਬਣਦਾ ਹੈ।

ਹੁਣ ਔਰਤ ਵੱਲੋਂ ਫੋਨ ਤੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਡਿਲੀਟ ਕਰਕੇ ਅਜਿਹਾ ਕੰਮ ਕੀਤਾ ਗਿਆ ਕਿ ਉਸਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਜਿੱਥੇ ਪਿਛਲੇ ਸਾਲ ਤਾਲਾਬੰਦੀ ਕਾਰਨ ਵਧੇਰੇ ਖਾਣਾ ਖਾਣ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰ ਵਧ ਗਿਆ ਸੀ। ਉਹਨਾਂ ਵਿੱਚ ਇਕ ਬ੍ਰੈਂਡਾ ਨਾਮ ਦੀ ਔਰਤ ਵੀ ਸ਼ਾਮਲ ਸੀ। ਉੱਥੇ ਹੀ ਉਸ ਦਾ ਭਾਰ 2016 ਤੋਂ 2019 ਦੇ ਦਰਮਿਆਨ ਖਾਣ-ਪੀਣ ਵਿੱਚ ਵਰਤੀ ਗਈ ਲਾਪ੍ਰਵਾਹੀ ਕਾਰਨ ਵਧੇਰੇ ਵਧ ਗਿਆ ਸੀ। ਜਿੱਥੇ ਉਹ ਸੋਸ਼ਲ ਮੀਡੀਆ ਉੱਪਰ ਪਤਲੇ ਹੋਣ ਦੇ ਬਹੁਤ ਸਾਰੇ ਤਰੀਕੇ ਦੇਖਦੀ ਸੀ, ਉੱਥੇ ਹੀ ਪਤਲੀਆਂ ਕੁੜੀਆਂ ਨੂੰ ਵੇਖ ਕੇ ਵੀ ਉਸ ਨੂੰ ਆਪਣੇ ਉਪਰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ।

ਉਸ ਵੱਲੋਂ ਆਪਣੇ ਫੋਨ ਤੋਂ ਇੰਸਟਾਗਰਾਮ ਅਤੇ ਫੇਸਬੁੱਕ ਡਲੀਟ ਕੀਤਾ ਗਿਆ ਅਤੇ ਆਪਣਾ ਭਾਰ ਘੱਟ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਗਿਆ। ਜਿੱਥੇ ਉਸ ਵੱਲੋਂ ਵਧੇਰੇ ਸਮਾਂ ਸੰਤੁਲਿਤ ਭੋਜਨ ਬਣਾਇਆ ਗਿਆ ਅਤੇ ਖਾਦਾ ਗਿਆ, ਉਥੇ ਹੀ ਸੋਸ਼ਲ ਮੀਡੀਆ ਤੋਂ ਦੂਰ ਹੋ ਕੇ ਵਧੇਰੇ ਸਮਾਂ ਕਸਰਤ ਅਤੇ ਜੌਗਿੰਗ ਨੂੰ ਦਿੱਤਾ ਗਿਆ। ਕੁਝ ਹੀ ਸਮੇਂ ਵਿੱਚ ਉਸ ਦੇ ਕੱਪੜੇ ਢਿੱਲੇ ਹੋਏ ਮਹਿਸੂਸ ਹੋਏ, ਜਿਸ ਕਾਰਨ ਉਸ ਦਾ ਹੋਸਲਾ ਵੱਧ ਗਿਆ।

ਉਸ ਵੱਲੋਂ ਆਪਣੀ ਕੋਸ਼ਿਸ਼ ਨੂੰ ਨਿਰੰਤਰ ਜਾਰੀ ਰੱਖਿਆ ਅਤੇ ਇੱਕ ਸਾਲ ਵਿੱਚ ਉਸ ਵੱਲੋਂ ਆਪਣੇ ਮੋਟਾਪੇ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾ ਲਿਆ ਗਿਆ। ਉਸ ਵੱਲੋਂ ਆਪਣਾ 31 ਕਿਲੋ ਭਾਰ ਇੱਕ ਸਾਲ ਵਿੱਚ ਘੱਟ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਖਾਣੇ ਵਿੱਚੋਂ ਖੰਡ ਅਤੇ ਜੰਕ ਫੂਡ ਨੂੰ ਖਤਮ ਕਰ ਦਿੱਤਾ। ਸੰਤੁਲਿਤ ਖਾਣ-ਪੀਣ ਅਤੇ ਕਸਰਤ ਉਪਰ ਵਧੇਰੇ ਧਿਆਨ ਦਿੱਤਾ ਗਿਆ।