ਔਰਤ ਨੇ ਆਪਣੇ ਬੌਸ ਦੀ ਇਸ ਗਲ੍ਹ ਤੋਂ ਨਰਾਜ ਹੋ ਕੇ ਕਰਤਾ ਅਜਿਹਾ ਕਾਂਡ ਸਾਰੇ ਰਹਿ ਗਏ ਹੱਕੇ ਬੱਕੇ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਏ ਹਨ। ਉਥੇ ਹੀ ਤਾਲਾਬੰਦੀ ਵਿੱਚੋਂ ਗੁਜ਼ਰਨ ਤੋਂ ਬਾਅਦ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ ਅਤੇ ਮੁੜ ਪੈਰਾਂ ਸਿਰ ਹੋਣ ਲਈ ਉਨ੍ਹਾਂ ਨੂੰ ਕਈ ਹਾਲਾਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿੱਥੇ ਲੋਕਾਂ ਦੇ ਰੁਜ਼ਗਾਰ ਛੁੱਟ ਗਏ ਸਨ ਉਥੇ ਹੀ ਰੁਜ਼ਗਾਰ ਮੁੜ ਮਿਲਣ ਤੇ ਉਨ੍ਹਾਂ ਨੂੰ ਭਾਰੀ ਮਿਹਨਤ ਵੀ ਕਰਨੀ ਪੈ ਰਹੀ ਹੈ। ਉਥੇ ਹੀ ਕੁਝ ਕਾਰੋਬਾਰੀ ਮਾਲਕਾਂ ਵੱਲੋਂ ਆਪਣੇ ਵਰਕਰਾਂ ਉਪਰ ਕਈ ਤਰਾਂ ਦੇ ਦਬਾਅ ਵੀ ਪਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਦਾ ਕੰਮ ਜਲਦ ਹੋ ਸਕੇ,ਕਈ ਵਾਰ ਕੁਝ ਵਰਕਰਾਂ ਵੱਲੋਂ ਮਾਨਸਿਕ ਤਣਾਅ ਦੇ ਚਲਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਦਾ ਖਮਿਆਜ਼ਾ ਮਾਲਕਾ ਨੂੰ ਭੁਗਤਣਾ ਪੈਂਦਾ ਹੈ।

ਹੁਣ ਇਥੇ ਆਪਣੇ ਬੌਸ ਤੋਂ ਨਾਰਾਜ਼ ਔਰਤ ਵੱਲੋਂ ਅਜਿਹਾ ਕੀਤਾ ਗਿਆ ਹੈ ਕੇ ਸਾਰੇ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਥਾਈਲੈਂਡ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਮਹਿਲਾ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਜਿਸ ਨਾਲ ਮਾਲਕ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਕਿਉਂਕਿ ਇਸ ਕੰਪਨੀ ਦਾ ਮਾਲਕ ਉਸ ਔਰਤ ਨੂੰ ਕੰਮ ਕਰਨ ਲਈ ਆਖਦਾ ਸੀ। ਜਿਸ ਕਾਰਨ ਗੁੱਸੇ ਵਿੱਚ ਆ ਕੇ ਇਸ ਮਹਿਲਾ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਕੇ ਉਸ ਨੇ ਪੂਰੀ ਕੰਪਨੀ ਨੂੰ ਹਿਲਾ ਕੇ ਰੱਖ ਦਿੱਤਾ।

ਗੁੱਸੇ ਦੇ ਚੱਲਦੇ ਹੋਏ ਇਸ 38 ਸਾਲਾਂ ਐਨ ਸ਼੍ਰਿਆ ਨਾਮ ਦੀ ਔਰਤ ਨੇ ਗੁੱਸੇ ਵਿਚ ਇੱਕ ਕਾਗਜ਼ ਦੇ ਛੋਟੇ ਟੁਕੜੇ ਨੂੰ ਅੱਗ ਲਗਾ ਕੇ ਫਿਉਲ ਵਾਲੇ ਕੰਟੇਨਰ ਤੇ ਸੁੱਟ ਦਿੱਤਾ ਸੀ। ਜਿਸ ਕਾਰਨ ਇਹ ਅੱਗ ਸਾਰੇ ਤੇਲ ਦੇ ਗੁਦਾਮ ਵਿੱਚ ਲੱਗ ਗਈ। ਇਸ ਅੱਗ ਨੂੰ ਬੁਝਾਉਣ ਲਈ 40 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗਡੀਆਂ ਮੌਕੇ ਤੇ ਪਹੁੰਚ ਕੇ ਚਾਰ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਇਸ ਅੱਗ ਉਪਰ ਕਾਬੂ ਪਾਇਆ ਗਿਆ। ਇਸ ਹਾਦਸੇ ਦੇ ਕਾਰਨ ਕੰਪਨੀ ਨੂੰ 9 ਕਰੋੜ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਦੱਸਿਆ ਗਿਆ ਹੈ।

ਇਸ ਦੋਸ਼ ਦੇ ਹੇਠ ਜਿੱਥੇ ਮਹਿਲਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਥੇ ਹੀ ਉਸਨੇ ਆਪਣਾ ਗੁਨਾਹ ਕਬੂਲ ਕੀਤਾ ਹੈ ਅਤੇ ਦਸਿਆ ਹੈ ਉਸ ਵੱਲੋਂ ਇਹ ਕਾਂਡ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਹ ਆਪਣੇ ਬੌਸ ਦੀ ਸ਼ਿਕਾਇਤ ਅਤੇ ਤਣਾਅ ਦੇ ਮਾਹੌਲ ਤੋਂ ਪ੍ਰੇਸ਼ਾਨ ਸੀ।