Wednesday , December 7 2022

ਔਰਤਾਂ ਨੂੰ ਕੁੱਤੀ, ਭੈਣ ਦੀ ਫਲਾਨੀ ਧਿਮਕੜੀ ਕਹਿਣ ਵਾਲਿਓ …..

ਔਰਤ ਨੂੰ ਬਦਚਲਨ, ਬਦਕਾਰ, ਕੁੱਤੀ, ਭੈਣ ਦੀ ਫਲਾਨੀ ਧਿਮਕੜੀ ਕਹਿਣ ਵਾਲਿਓ ਇੱਕ ਵਾਰ ਔਰਤ ਨੂੰ ਥੋੜ੍ਹਾ ਨੇੜੇ ਹੋ ਕੇ ਸਮਝਣ ਦੀ ਕੋਸ਼ਿਸ ਜਰੂਰ ਕਰਿਓ|

ਇਕ ਇਨਸਾਨ ਦੇ ਸਰੀਰ ਵਿੱਚ ਕੁੱਲ 206 ਹੱਡੀਆ ਹੁੰਦੀਆਂ ਨੇ ਉਨਾਂ ਨੂੰ ਜੇਕਰ ਇਕੱਠਿਆ ਇੱਕੋ ਟਾਇਮ ਤੋੜ ਦਈਏ ਤਾਂ ਓਸ ਟਾਇਮ ਜਿੰਨੀ ਪੀੜ੍ਹ ਇਨਸਾਨ ਦੇ ਸਰੀਰ ਵਿੱਚ ਹੁੰਦੀ ਹੈ| ਬੱਚੇ ਨੂੰ ਜਨਮ ਦੇਣ ਵੇਲੇ ਔਰਤ ਓਸ ਤੋਂ ਕਿਤੇ ਜਿਆਦਾ ਪੀੜ੍ਹ ਸਹਿਣ ਕਰਦੀ ਐ| ਜੇ ਕਿੱਤੇ ਬੱਚਾ Normal ਨਾ ਹੋਵੇ ਅੱਪਰੇਸ਼ਨ ਕਰਨਾ ਪੈ ਜਾਵੇ ਤਾਂ ਔਰਤ ਦਾ ਅੱਧਾ ਢਿੱਡ ਪਾੜ ਕੇ ਬੱਚਾ ਬਾਹਰ ਨਿਕਲਦਾ| ਸਾਡੇ ਸਰੀਰ ਤੇ ਜੇ ਜਰਾ ਜਿੰਨੀ ਖਰੋਚ ਵੀ ਆ ਜਾਵੇ ਤਾਂ ਸਾਰਾ ਅਸਮਾਨ ਸਿਰ ਤੇ ਚੱਕ ਲੈਨੇ ਆ|

ਅਪਰੇਸ਼ਨ ਤੋਂ ਬਾਅਦ ਵੀ ਔਰਤ ਦੇ ਸਰੀਰ ‘ਚੋਂ ਬਹੁਤ ਟਾਇਮ ਤੱਕ ਓਹ ਪੀੜ੍ਹ ਨਹੀ ਜਾਂਦੀ ਬਹੁਤ ਦਰਦ ਸਹਿਣ ਕਰਦੀ ਐ ਔਰਤ| ਰੀਡ ਦੀ ਹੱਡੀ ਚ ਲਗਿਆ ਟੀਕਾ ਸਾਰੀ ਉਮਰ ਤੰਗ ਕਰਦਾ। ਬੱਚੇ ਦੇ ਜਨਮ ਤੋਂ ਬਾਅਦ ਵੀ ਬਹੁਤ ਬੰਦਿਸ਼ਾ ਹੁੰਦੀਆਂ ਨੇ ਆ ਨਹੀ ਖਾਣਾ ਔਹ ਨੀ ਖਾਣਾ ਮਿਰਚ ਨੀ ਤੇਜ਼ ਖਾਣੀ ਸਖ਼ਤ ਨੀ ਖਾਣਾ ਠੰਡਾ ਨਹੀ ਖਾਣਾ ਬਹੁਤ ਕੁੱਝ ਕੁਰਬਾਨ ਕਰਦੀ ਆ ਔਰਤ| ਨਿੱਕੇ ਬੱਚੇ ਵੀ ਮਰਜੀ ਦੇ ਮਾਲਕ ਹੁੰਦੇ ਨੇ ਦਿਨੇ ਆਰਾਮ ਨਾਲ ਸੌਣਾਂ ਤੇ ਰਾਤ ਨੂੰ ਕਿਲਕਾਰੀਆਂ| ਓਹ ਜਗਰਾਤਾ ਵੀ ਔਰਤ ਦੇ ਹਿੱਸੇ ਹੀ ਆਉਦਾ ਬੰਦਾ ਤਾਂ ਆਰਾਮ ਨਾਲ ਸੌਂ ਜਾਂਦਾ| ਹੋਰ ਬੜਾ ਕੁੱਝ ਆ ਜੋ ਸਿਰਫ਼ ਔਰਤ ਦੇ ਹਿੱਸੇ ‘ਚ ਹੀ ਆਉਦਾ |

8 ਘੰਟੇ ਕੰਮ ਕਰਕੇ ਸ਼ਾਮ ਨੂੰ ਆ ਕੇ ਰੋਅਬ ਪਾਉਦਾ ਆ ਮੈਂ ਕਮਾਉਦਾ ਆ ਕਦੇ ਸੋਚਿਆ ਤੇਰੀ ਪਤਨੀ ਨੇ ਦੁੱਖ ਸਹਿ-ਸਹਿ ਤੈਨੂੰ ਤੇਰਾ ਆੳਣ ਵਾਲਾ ਭਵਿੱਖ ਕਮਾ ਕੇ ਦਿਤਾ ਜੋ ਤੂੰ ਆਪਣੀ ਔਲਾਦ ਚੋਂ ਦੇਖਦਾ। ਅਜੇ ਵੀ ਔਰਤ ਨੂੰ ਪੈਰ ਜੁੱਤੀ ਸਮਝਣ ਵਾਲਿਓ ਔਰਤ ਨੂੰ ਬਹੁਤ ਨੇੜੇ ਹੋ ਕਿ ਦੇਖਿਓ ਤੁਹਾਡੇ ਕਾਫੀ਼ ਸਵਾਲਾ ਦੇ ਜੁਆਬ ਤੁਹਾਨੂੰ ਅਾਪਣੇ ਆਪ ਹੀ ਮਿਲ ਜਾਣਗੇ।