Friday , December 9 2022

ਐਸਾ ਵਿਆਰ ਤੁਸੀਂ ਜ਼ਿੰਦਗੀ ‘ਚ ਪਹਿਲਾਂ ਕਿਤੇ ਨਹੀਂ ਦੇਖਿਆ ਹੋਣਾ | ਜਰੂਰ ਪੜ੍ਹੋ ਤੇ ਸ਼ੇਅਰ ਕਰੋ।

ਐਸਾ ਵਿਆਰ ਤੁਸੀਂ ਜ਼ਿੰਦਗੀ ‘ਚ ਪਹਿਲਾਂ ਕਿਤੇ ਨਹੀਂ ਦੇਖਿਆ ਹੋਣਾ

 

ਰਾਜਸਥਾਨ ਦੇ ਸੀਕਰ ਵਿਚ ਇਕ ਅਨੋਖਾ ਵਿਆਹ ਹੋਇਆ ਹੈ। ਦੋ ਬੇਟੀਆਂ ਦੇ ਪਿਤਾ ਤੇ ਪੀ.ਟੀ. ਮਾਸਟਰ ਧਰਮਪਾਲ ਸਿੰਘ ਨੇ ਆਪਣੀ ਛੋਟੀ ਬੇਟੀ ਦੇ ਵਿਆਹ ਨੂੰ ਮਿਸਾਲੀ ਬਣਾਉਣ ਲਈ ਮੁੰਡੇ ਵਾਲ਼ਿਆਂ ਨਾਲ਼ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਵਿਆਹ ਬਿਨਾਂ ਦਾਜ ਤੋਂ ਹੋਵੇਗਾ।

ਮੁੰਡੇ ਵਾਲ਼ਿਆਂ ਦੀ ਸਹਿਮਤੀ ਨਾਲ਼ ਇਸ ਵਿਆਹ ਨੂੰ ਧਰਮਪਾਲ ਸਿੰਘ ਨੇ ਵਿਲੱਖਣ ਬਣਾ ਦਿੱਤਾ। ਵਿਆਹ ਦੇ ਕਾਰਡ ‘ਤੇ ਲਿਖਿਆ ਸੀ ”ਨਸ਼ੇ ਵਾਲ਼ੇ ਬੰਦੇ ਨੂੰ ਸੱਦਾ ਨਹੀਂ”।

ਵਿਆਹ ਪ੍ਰੋਗਰਾਮ ਵਾਲੀ ਥਾਂ ਦੇ ਬਾਹਰੀ ਗੇਟ ‘ਤੇ ਲਿਖਿਆ ਸੀ ‘‘ਨਸ਼ੇ ਵਾਲ਼ੇ ਬੰਦੇ ਦਾ ਅੰਦਰ ਆਉਣਾ ਮਨਾਂ ਹੈ” । ਵਰ-ਮਾਲਾ ਵਾਲ਼ੀ ਸਟੇਜ ਦੇ ਪਿੱਛੇ ਬੈਨਰ ਲੱਗਾ ਸੀ ”ਜੋ ਪਿਤਾ ਦਹੇਜ ਲੇਤਾ ਹੈ, ਵੋਹ ਪਿਤਾ ਨਹੀਂ ਵਿਕਰੇਤਾ ਹੈ”

ਖਾਣੇ ਵਾਲ਼ੀ ਜਗਾਹ ‘ਤੇ ਲਿਖਿਆ ਸੀ ”ਓਨਾ ਹੀ ਖਾਓ, ਜਿੰਨੀ ਭੁੱਖ ਹੈ, ਜੂਠਾ ਨਾ ਛੱਡੋ, ਦੇਸ਼ ਵਿਚ ਲੱਖਾਂ ਲੋਕ ਭੁੱਖੇ ਸੌਂਦੇ ਨੇ, ਏਥੇ ਬਚਿਆ ਖਾਣਾ ਕਿਸੇ ਦਾ ਨਵਾਲਾ ਬਣ ਸਕਦੈ ”।

ਮਹਿਮਾਨਾਂ ਨੂੰ ਤੋਹਫੇ ਵੱਜੋਂ ਇਕ ਲੱਖ ਰੁਪਏ ਦੀਆਂ ਕਿਤਾਬਾਂ ਦਿੱਤੀਆਂ ਗਈਆਂ, ਕਿਤਾਬਾਂ ਵਾਲ਼ੀ ਸਟਾਲ ‘ਤੇ ਲਿਖਿਆ ਸੀ ”ਦਾਜ ਦਾ ਸਮਾਨ”।

ਵਿਆਹ ਦੀਆਂ ਰਸਮਾਂ ਪੰਡਿਤ ਨੇ ਨਹੀਂ, ਕੁੜੀ ਦੀ ਵੱਡੀ ਭੈਣ ਨੇ ਨਿਭਾਈਆਂ। ਕਮਾਲ ਦੀ ਗੱਲ ਤਾਂ ਇਹ ਸੀ ਕਿ ਵਿਆਹ ਵਾਲ਼ੇ ਪੰਡਾਲ ਦੇ ਬਾਹਰ ਨਸ਼ਾ ਛੁਡਾਊ ਦਵਾਈ ਵੀ ਰੱਖੀ ਗਈ ਸੀ। ਸਲਾਮ ਹੈ ਭਾਈ ਸਲਾਮ, ਧਰਮਪਾਲ ਸਿੰਘਾ ਤੈਨੂੰ ਤੇ ਤੇਰੀਆਂ ਧੀਆਂ ਤੇ ਕੁੜਮਾਂ ਨੂੰ ਸਲਾਮ ਹੈ ਫੋਟੋ ਕਾਲਪਨਿਕ ਸੱਚ ਦੇ ਅਫਸਾਨੇ