Tuesday , September 27 2022

ਐਪਲ ਦਾ ਫੋਨ ਚਾਰਜਿੰਗ ‘ਤੇ ਲਗਾਉਣ ਤੋਂ ਬਾਅਦ 14 ਸਾਲਾ ਲੜਕੀ ਦੀ ਹੋਈ ਮੌਤ, ਕਾਰਨ ਜਾਣ ਕੇ ਹੋਵੋਗੇ ਹੈਰਾਨ!

Teen Dies Electrocuted by an I Phone Cable: ਵੀਅਤਨਾਮ ਦੀ ਇੱਕ 14 ਸਾਲਾ ਲੜਕੀ, ਲੀ ਥੀ ਜ਼ੋਆਨ, ਨੇ ਆਪਣੇ ਟੇਬਲ ਦੇ ਕੋਲ ਚਾਰਚਿੰਗ ਕੇਬਲ ਦੇ ਨਾਲ ਜਦੋਂ ਆਪਣੇ ਆਈਫੋਨ 6 ਨੂੰ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ ਹੋ ਗਈ। ਉਸਦੇ ਘਰਦਿਆਂ ਨੇ ਉਸਨੂੰ ਬੇਹੋਸ਼ ਦੇਖਿਆ ਤਾਂ ਤੁਰੰਤ ਹਸਪਤਾਲ ਲੈ ਗਏ।

ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਕੇਬਲ ਦੀ ਰਬੜ ਥੋੜ੍ਹੀ ਤਾਰ ਲੱਗੀ ਸੀ ਅਤੇ ਉਸ ‘ਤੇ ਇਕ ਪਾਰਦਰਸ਼ੀ ਟੇਪ ਨਾਲ ਲਪੇਟਿਆ ਹੋਇਆ ਸੀ।

ਲੜਕੀ ਨੂੰ ਘਟਨਾ ਤੋਂ ਤੁਰੰਤ ਬਾਅਦ ਹਸਪਤਾਲ ਲਿਜਾਇਆ ਗਿਆ ਸੀ।
Apple I phone 6: Teen Dies Electrocuted by an I Phone Cableਮੰਨਿਆ ਜਾ ਰਿਹਾ ਹੈ ਕਿ ਕੇਬਲ ‘ਚ ਨੁਕਸ ਹੋਣ ਕਾਰਨ ਉਸਨੂੰ ਬਿਜਲੀ ਦਾ ਝਟਕਾ ਲੱਗਿਆ ਹੋ ਸਕਦਾ ਹੈ। ਇੱਥੋਂ ਤੱਕ ਕਿ ਉਸਦੇ ਬਿਸਤਰ ‘ਤੇ ਸੜ੍ਹਣ ਦੇ ਕਾਲੇ ਨਿਸ਼ਾਨ ਪਾਏ ਗਏ ਸਨ।

ਕਥਿਤ ਤੌਰ ‘ਤੇ ਆਈਫੋਨ ਚਾਰਜਿੰਗ ਕੇਬਲ ਦੁਆਰਾ ਬਿਜਲੀ ਲੱਗਣ ਦੇ ਬਾਅਦ ਨੌਜਵਾਨ ਦੀ ਮੌਤ ਹੋ ਗਈ।

ਅਜੇ ਪਤਾ ਨਹੀਂ ਚੱਲ ਪਾਇਆ ਹੈ ਕਿ ਚਾਰਜਿੰਗ ਕੇਬਲ ਮੂਲ ਰੂਪ ਵਿੱਚ ਐਪਲ ਦੀ ਸੀ। ਹਾਲਾਂਕਿ, ਐਪਲ ਨੇ ਅਜੇ ਵੀ ਇਸ ਘਟਨਾ ‘ਤੇ ਟਿੱਪਣੀ ਨਹੀਂ ਕੀਤੀ ਹੈ।