ਏਅਰਟੈੱਲ ਦਾ ਗ੍ਰਾਹਕਾਂ ਨੂੰ ਵੱਡਾ ਝਟਕਾ: ਭਾਰਤੀ ਏਅਰਟੈਲ ਨੇ ਆਪਣੇ ਗ੍ਰਾਹਕਾਂ ਨੂੰ ਵੱਡਾ ਝਟਕਾ ਦਿੰਦਿਆਂ ਜਮ੍ਹਾ ਰਾਸ਼ੀ ‘ਤੇ ਵਿਆਜ ਦਰ ‘ਚ ਵੱਡੀ ਕਟੌਤੀ ਕੀਤੀ ਹੈ। ਭਾਰਤੀ ਏਅਰਟੈਲ ਦੇਸ਼ ਦੀਆਂ ਵੱਡੀਆਂ ਦੂਰਸੰਚਾਰ ਕੰਪਨੀਆਂ ‘ਚੋਂ ਇੱਕ ਮੰਨੀ ਜਾਂਦੀ ਹੈ।
ਸੂਤਰਾਂ ਦੀ ਮੰਨੀਏ ਤਾਂ ਏਅਰਟੈੱਲ ਪੇਮੈਂਟ ਬੈਂਕ ਨੇ ਵਿਆਜ ਦਰ ਨੂੰ ਘਟਾ ਦਿੱਤਾ ਹੈ, ਅਤੇ ਇਹ ਦਰ 5.5 ਫੀਸਦੀ ਸਾਲਾਨਾ ਕਰ ਦਿੱਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਅਰਟੈੱਲ ਪੇਮੈਂਟ ਬੈਂਕ 7.25 ਫੀਸਦੀ ਵਿਆਜ ਦੇ ਰਿਹਾ ਸੀ। ਇਹ ਨਵੀਂ ਦਰ 1 ਮਾਰਚ 2018 ਤੋਂ ਲਾਗੂ ਹੋ ਜਾਵੇਗੀ। ਵੈਸੇ ਇਸ ਬਾਰੇ ‘ਚ ਏਅਰਟੈੱਲ ਪੇਮੈਂਟ ਬੈਂਕ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਏਅਰਟੈਲ ਵੱਲੋਂ ਚੁੱਕੇ ਜਾਣ ਵਾਲੇ ਇਸ ਕਦਮ ਨਾਲ ਮੁਕਾਬਲੇਬਾਜ਼ੀ ਦੇ ਬਜ਼ਾਰ ‘ਚ ਕੰਪਨੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਏਅਰਟੈੱਲ ‘ਤੇ ਞ ਬਿਨਾਂ ਦੱਸੇ ਆਪਣੇ ਕਈ ਗਾਹਕਾਂ ਦੇ ਪੇਮੈਂਟ ਬੈਂਕ ਖੋਲ੍ਹਣ ਦੇ ਦੋਸ਼ ਲੱਗੇ ਸਨ।