Tuesday , August 16 2022

ਇੱਕ ਇਸਤਰੀ ਨੇ ਆਪਣੇ ਭਰਾ ਤੋਂ ਕੁਰਬਾਨ ਕੀਤਾ ਪਤੀ ਅਤੇ ਪੁੱਤ …ਭਲਾ ਕਿਉਂ ?

ਦੁਨੀਆਂ ਉਪਰ ਭਰਾ ਦਾ ਰਿਸਤਾ ਇਸਤਰੀ ਲਈ ਸਭ ਤੋਂ ਮਹੱਤਵਪੂਰਣ ਰਿਸਤਾ ਹੈ ਇਸਨੂੰ ਪੁਰਾਣੇ ਸਮੇ ਵਿੱਚ ਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਇੱਕ ਇਸਤਰੀ ਨੇ ਸਹੀ ਸਿੱਧ ਕੀਤਾ ਜਦ ਉਸਦੇ ਭਰਾ,ਪੁੱਤਰ ਅਤੇ ਪਤੀ ਨੂੰ ਸਜਾਇ ਮੌਤ ਦਿੱਤੀ ਗਈ ਸੀ।ਗੱਲ ਪੁਰਾਣੇ ਵਕਤਾਂ ਦੀ ਹੈ ਜਦ ਰਾਜਿਆਂ ਦਾ ਰਾਜ ਹੁੰਦਾਂ ਸੀ ਅਤੇ ਰਾਜੇ ਦਾ ਹੁਕਮ ਹੀ ਕਾਨੂੰਨ ਅਤੇ ਫੈਸਲਾ ਹੁੰਦਾਂ ਸੀ। ਕਹਾਣੀ ਇਸ ਤਰਾਂ ਤੁਰਦੀ ਹੈ ਕਿ ਕਿਸੇ ਪਿੰਡ ਵਿੱਚ ਲੜਾਈ ਹੋਣ ਤੇ ਇੱਕ ਵਿਅਕਤੀ ਮਾਰਿਆ ਗਿਆ ਜਿਸ ਵਿੱਚ ਤਿੰਨ ਵਿਅਕਤੀ ਸਾਮਲ ਹੋਏ ਅਤੇ ਇਹ ਤਿੰਨੇ ਵਿਅਕਤੀ ਆਪਸ ਵਿੱਚ ਰਿਸਤੇਦਾਰ ਸਨ।ਇਸ ਕਤਲ ਦੇ ਮੁਜਰਮਾਂ ਨੂੰ ਵਕਤ ਦੇ ਰਾਜੇ ਨੇ ਸਜਾਇ ਮੌਤ ਦੀ ਸਜਾ ਦਾ ਐਲਾਨ ਕਰ ਦਿੱਤਾ।ਬਹੁਤ ਸਾਰੇ ਲੋਕ ਰਾਜੇ ਕੋਲ ਪੇਸ ਹੋਏ ਕਿ ਇਹਨਾਂ ਨੂੰ ਸਜਾ ਘੱਟ ਕਰ ਦਿੱਤੀ ਜਾਵੇ ਪਰ ਰਾਜੇ ਨੇ ਆਪਣਾਂ ਫੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ।ਜਦ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਇਹਨਾਂ ਦੇ ਨਜਦੀਕੀ ਲੋਕ ਸਜਾ ਮਾਫ ਜਾਂ ਘੱਟ ਕਰਵਾਉਣ ਤੋਂ ਅਸਫਲ ਰਹੇ ਤਾਂ ਇਹਨਾਂ ਤਿੰਨਾਂ ਵਿਅਕਤਆਂ ਦੀ ਨਜਦੀਕੀ ਰਿਸਤੇ ਵਾਲੀ ਇੱਕ ਇਸਤਰੀ ਨੇ ਰਾਜੇ ਦੇ ਪੇਸ ਹੋਣ ਦਾ ਫੈਸਲਾ ਕੀਤਾ।ਇਸ ਇਸਤਰੀ ਦਾ ਇਹਨਾਂ ਵਿਅਕਤੀਆਂ ਨਾਲ ਬਹੁਤ ਹੀ ਨਜਦੀਕੀ ਰਿਸਤਾ ਸੀ ਜਿਹਨਾਂ ਵਿੱਚ ਇੱਕ ਉਸਦਾ ਪੁੱਤਰ ਸੀ ਦੂਸਰਾ ਉਸਦਾ ਪਤੀ ਸੀ ਅਤੇ ਤੀਸਰਾ ਉਸਦਾ ਭਰਾ ਸੀ। ਉਹਨਾਂ ਵਕਤਾ ਦੇ ਵਿੱਚ ਸਮਾਜ ਵਿੱਚ ਕੋਈ ਇਸਤਰੀ ਕਿਸੇ ਪੁਰਸ ਸਾਥੀ ਜਾਂ ਪੁਰਸ ਰਿਸਤੇਦਾਰ ਤੋਂ ਬਿਨਾਂ ਸਮਾਜ ਵਿੱਚ ਰਹਿਣਾਂ ਬਹੁਤ ਹੀ ਮੁਸਕਲ ਹੁੰਦਾਂ ਸੀ। ਇਸ ਇਸਤਰੀ ਨੇ ਰਾਜੇ ਦੇ ਦਰਬਾਰ ਵਿੱਚ ਜਾ ਫਰਿਆਦ ਕੀਤੀ।ਰਾਜੇ ਨੇ ਇਸ ਇਸਤਰੀ ਨੂੰ ਆਪਣਾਂ ਦੁਖੜਾ ਕਹਿਣ ਦੀ ਆਗਿਆ ਦਿੱਤੀ ਤਦ ਇਸ ਇਸਤਰੀ ਨੇ ਰਾਜੇ ਨੂੰ ਪੁੱਛਿਆ ਕਿ ਤੁਸੀ ਮੇਰੇ ਸਭ ਤੋਂ ਨਜਦੀਕੀ ਰਿਸਤੇ ਵਾਲੇ ਮਰਦਾਂ ਨੂੰ ਮੌਤ ਦੀ ਸਜਾ ਦਿੱਤੀ ਹੈ ਦੱਸੋ ਇਹਨਾਂ ਤੋਂ ਬਿਨਾਂ ਮੈਂ ਸਮਾਜ ਵਿੱਚ ਕਿਵੇਂ ਸਰੱਖਿਅਤ ਰਹਿ ਸਕਦੀ ਹਾਂ ਮੇਰਾ ਪੁੱਤਰ ਪਤੀ ਅਤੇ ਭਰਾ ਜਦ ਮਰ ਜਾਣਗੇ ਤਦ ਮੈਂ ਕਿਸ ਮਰਦ ਦੇ ਆਸਰੇ ਦਿਨ ਕੱਟਾਂਗੀਂ। ਰਾਜੇ ਨੂੰ ਇਸਤਰੀ ਦੀ ਸਕਾਇਤ ਜਾਇਜ ਲੱਗੀ ਅਤੇ ਉਸਨੇ ਇੱਕ ਵਿਅਕਤੀ ਦੀ ਸਜਾ ਮਾਫ ਕਰ ਦਿੱਤੀ ਕਿਉਂਕਿ ਇਸਤਰੀ ਦੇ ਸਮਾਜ ਵਿੱਚ ਸੁਰੱਖਿਅਤ ਰਹਿਣ ਲਈ ਜਰੂਰੀ ਸੀ ਕਿਸੇ ਨਜਦੀਕੀ ਮਰਦ ਰਿਸਤੇਦਾਰ ਦਾ ਹੋਣਾਂ।Image may contain: 1 person, textਮੌਤ ਦੀ ਸਜਾ ਕਿਸ ਦੀ ਮਾਫ ਕੀਤੀ ਜਾਵੇ ਦਾ ਫੈਸਲਾ ਕਰਨਾਂ ਹੋਰ ਵੀ ਮੁਸਕਲ ਸੀ ਕਿਉਂਕਿ ਤਿੰਨੇ ਦੋਸੀ ਹੀ ਅਤਿ ਨਜਦੀਕੀ ਰਿਸਤੇਦਾਰ ਸਨ।ਸਜਾ ਮਾਫ ਕਰਨ ਬਾਰੇ ਦਰਬਾਰੀ ਅਤੇ ਰਾਜਾ ਕਿਸੇ ਇੱਕ ਤੇ ਸਹਿਮਤ ਨਾਂ ਹਿ ਸਕੇ।ਇਸਤਰੀ ਨੂੰ ਪਤੀ ਪੁੱਤਰ ਅਤੇ ਭਰਾ ਬਰਾਬਰ ਦੇ ਨਜਦੀਕੀ ਹੋਣ ਕਰਕੇ ਇਹ ਫੈਸਲਾ ਵੀ ਉਸ ਇਸਤਰੀ ਉੱਪਰ ਹੀ ਛੱਡ ਦਿੱਤਾ ਗਿਆ ਕਿ ਉਹ ਹੀ ਦੱਸੇ ਕਿਸ ਨੂੰ ਸਜਾ ਮਾਫ ਕੀਤੀ ਜਾਵੇ। ਪੁੱਤਰ ਅਤੇ ਪਤੀ ਦੋਨਾਂ ਨੇ ਪੂਰੀ ਆਸ ਨਾਲ ਉਸ ਇਸਤਰੀ ਵੱਲ ਤੱਕਿਆ ਕਿ ਉਹ ਉਸਨੂੰ ਹੀ ਛੱਡਣ ਦੀ ਬੇਨਤੀ ਕਰੇ ਪਰ ਇਸਤਰੀ ਬਹੁਤ ਹੀ ਸੂਝਵਾਨ ਸੀ ਅਤੇ ਉਸਨੇ ਬਿਨਾਂ ਵਕਤ ਗਵਇਆਂ ਆਪਣੇ ਭਰਾ ਨੂੰ ਛੱਡਣ ਦੀ ਬੇਨਤੀ ਕੀਤੀ। ਭਰਾ ਦੇ ਹੱਕ ਵਿੱਚ ਫੈਸਲਾ ਦੇਣ ਤੇ ਇਸਤਰੀ ਦੇ ਪੁੱਤਰ ਅਤੇ ਪਤੀ ਨੂੰ ਬਹੁਤ ਹੀ ਨਿਰਾਸਾ ਹੋਈ ਕਿਉਂਕਿ ਪਤੀ ਆਪਣੇ ਆਪ ਨੂੰ ਇਸਤਰੀ ਦਾ ਜੀਵਨ ਸਾਥੀ ਸਮਝਦਾ ਸੀ ਅਤੇ ਪੁੱਤਰ ਵੀ ਸਮਝਦਾ ਸੀ ਕਿ ਮਾਂ ਨੂੰ ਪੁੱਤਰ ਤੋ ਵੱਧ ਕੁੱਝ ਪਿਆਰਾ ਨਹੀਂ ਹੁੰਦਾ।ਰਾਜਾ ਅਤੇ ਦਰਬਾਰੀ ਵੀ ਇਸ ਫੈਸਲੇ ਤੇ ਬਹੁਤ ਹੈਰਾਨ ਹੋਏ ਕਿਉਂਕਿ ਇਸਤਰੀ ਦੇ ਵਿਆਹੀ ਜਾਣ ਤੋਂ ਬਾਅਦ ਪਤੀ ਅਤੇ ਪੁੱਤਰ ਹੀ ਉਸਦੇ ਨਜਦੀਕੀ ਸਨ।ਰਾਜੇ ਨੇ ਉਸ ਔਰਤ ਨੂੰ ਪੁੱਛਿਆ ਕਿ ਉਸਨੇ ਭਰਾ ਨੂੰ ਛੱਡਣ ਦੀ ਬੇਨਤੀ ਹੀ ਕਿਉਂ ਕੀਤੀ ਜਿਸ ਨਾਲ ਹੁਣ ਉਸਦਾ ਰਿਸਤਾ ਬਹੁਤ ਘੱਟ ਰਹਿ ਗਿਆ ਸੀ।ਇਸ ਦਾ ਜਵਾਬ ਵੀ ਉਸ ਔਰਤ ਨੇ ਦਲੀਲ ਪੂਰਬਕ ਦਿੱਤਾ । ਉਸ ਔਰਤ ਨੇ ਕਿਹਾ ਰਾਜਾ ਜੀ ਠੀਕ ਹੈ ਮੇਰਾ ਭਰਾ ਹੁਣ ਦੂਰ ਦਾ ਰਿਸਤੇਦਾਰ ਬਣ ਗਿਆ ਹੈ ਪਰ ਭਰਾ ਤਾਂ ਰੱਬ ਦੀ ਦੇਣ ਹੈ ਜੋ ਇੱਕ ਵਾਰ ਮਰ ਮੁੱਕ ਜਾਵੇ ਦੁਬਾਰਾ ਨਹੀਂ ਮਿਲਦਾ ਪਰ ਪਤੀ ਅਤੇ ਪੁੱਤਰ ਤਾਂ ਕਦੇ ਵੀ ਮਿਲ ਸਕਦੇ ਹਨ।ਜੇ ਮੇਰਾ ਭਰਾ ਜਿਉਂਦਾਂ ਰਿਹਾ ਤਾਂ ਕਿਸੇ ਦਿਨ ਮੇਰਾ ਦੁਬਾਰਾ ਵਿਆਹ ਕਰਵਾ ਸਕਦਾ ਹੈ ਜਿਸ ਨਾਲ ਮੈਨੂੰ ਪਤੀ ਦਾ ਸਾਥ ਮਿਲ ਸਕਦਾ ਹੈ। ਜੇ ਪਤੀ ਮਿਲ ਗਿਆ ਤਦ ਕੁਦਰਤ ਦੀ ਮੇਹਰ ਹੋਈ ਤਾਂ ਪੁੱਤਰ ਵੀ ਮੇਰੇ ਜਨਮ ਲੈ ਸਕਦਾ ਹੈ ਜਿਸ ਨਾਲ ਮੇਰੇ ਕੋਲ ਪਤੀ ਪੁੱਤਰ ਅਤੇ ਭਰਾ ਤਿੰਨੋਂ ਹੋ ਜਾਣਗੇ।ਭਰਾ ਮਿਲਣਾਂ ਮਾਪਿਆ ਅਤੇ ਕੁਦਰਤ ਦੇ ਹੱਥ ਹੁੰਦਾਂ ਹੈ।ਭਰਾ ਮੇਰੇ ਮਾਂ ਬਾਪ ਦੀ ਨਿਸਾਨੀ ਹੈ ਪਤੀ ਅਤੇ ਪੁੱਤਰ ਮੇਰੇ ਭਰਾ ਅਤੇ ਕੁਦਰਤ ਦੀ ਮਿਹਰਬਾਨੀ ਨਾਲ ਕਦੇ ਵੀ ਮਿਲ ਸਕਦੇ ਹਨ।ਰਾਜਾ ਇਸਤਰੀ ਦੀ ਸਮਝਦਾਰੀ ਦੇ ਫੈਸਲੇ ਤੇ ਬਹੁਤ ਖੁਸ ਹੋਇਆ ਅਤੇ ਉਸਨੇ ਏਨੀ ਸਮਝਦਾਰ ਔਰਤ ਦੇ ਸਨਮਾਨ ਵਿੱਚ ਅੱਗੇ ਤੋਂ ਗੁਨਾਹ ਨਾਂ ਕਰਨ ਦੀ ਸਰਤ ਤੇ ਤਿੰਨਾਂ ਦੀ ਹੀ ਸਜਾ ਮਾਫ ਕਰ ਦਿੱਤੀ।ਪਤੀ ਅਤੇ ਪੁੱਤਰ ਜੋ ਆਪਣੇ ਮਨ ਵੱਚ ਉਸ ਇਸਤਰੀ ਨੂੰ ਕੋਸ ਰਹੇ ਸਨ ਜੋ ਆਪਣੇ ਭਰਾ ਦੇ ਪੱਖ ਵਿੱਚ ਹੋ ਗਈ ਸੀ ਪਰ ਹੁਣ ਸਜਾ ਮਾਫ ਹੋ ਜਾਣ ਤੇ ਉਹ ਵੀ ਹੁਣ ਬਹੁਤ ਖੁਸ ਸਨ।ਇੱਕ ਇਸਤਰੀ ਦੀ ਸਿਆਣਫ ਨੇ ਤਿੰਨ ਵਿਅਕਤੀਆਂ ਨੂੰ ਬਚਾ ਲਿਆ।

ਲੇਖਕ ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ