Tuesday , May 11 2021

ਇੱਕ ਅਜਿਹੀ ਖਾਸ ਨਸਲ ਦਾ ਘੋੜਾ ਜਿਸਨੂੰ ਨਾ ਹੀ ਬਾਦਲ ਪਰਿਵਾਰ ਅਤੇ ਨਾ ਸਲਮਾਨ ਖਾਨ ਸਕਿਆ ਖਰੀਦ

ਇੱਕ ਅਜਿਹੀ ਖਾਸ ਨਸਲ ਦਾ ਘੋੜਾ ਜਿਸਨੂੰ ਨਾ ਹੀ ਬਾਦਲ ਪਰਿਵਾਰ ਅਤੇ ਨਾ ਸਲਮਾਨ ਖਾਨ ਸਕਿਆ ਖਰੀਦ

Salman Khan’s offer rare breed horse rejected owner ਜੇਕਰ ਤੁਹਾਨੂੰ 2 ਕਰੋਡ਼ ਦਾ ਆਫਰ ਮਿਲੇ ਅਤੇ ਉਹ ਵੀ ਸਲਮਾਨ ਖਾਨ ਵਲੋਂ ਤਾਂ ਕੀ ਤੁਸੀ ਠੁਕਰਾਉਗੇ।ਕੁੱਝ ਅਜਿਹਾ ਹੀ ਵਾਕਿਆ ਹੋਇਆ ਅਹਿਮਦਾਬਾਦ ਦੇ ਰਹਿਣ ਵਾਲੇ ਇੱਕ ਸ਼ਖਸ ਸਿਰਾਜ ਖਾਨ ਪਠਾਨ ਦੇ ਨਾਲ।ਇਹ ਵਰਲਡ ਫੇਮਸ ਘੋੜੇ ਸਕਾਬ ਦੇ ਓਨਰ ਹਨ।ਜਿਸਨੂੰ ਸਲਮਾਨ ਖਾਨ ਖਰੀਦਣਾ ਚਾਹੁੰਦੇ ਸਨ ਅਤੇ ਉਹ ਵੀ 2 ਕਰੋਡ਼ ਰੁਪਏ ਵਿੱਚ।ਸਲਮਾਨ ਨੇ ਜਦੋਂ ਇੱਕ ਏਜੰਟ ਦੇ ਜਰੀਏ ਸਿਰਾਜ ਨੂੰ ਉਨ੍ਹਾਂ ਦਾ ਘੋੜਾ ਖਰੀਦਣ ਦੀ ਇੱਛਾ ਸਾਫ਼ ਕੀਤੀ ਤਾਂ ਉਹ ਸਕਾਬ ਨੂੰ ਵੇਚਣ ਵਿੱਚ ਜਰਾ ਵੀ ਇੰਟਰੇਸਟੇਡ ਨਹੀਂ ਸਨ।

Salman Khan’s offer rare breed horse rejected owner

Salman Khan's offer rare breed horse rejected owner
ਅਤੇ ਉਨ੍ਹਾਂਨੇ ਸਾਫ਼ ਮਨਾ ਕਰ ਦਿੱਤਾ ਦਰਅਸਲ ਸਲਮਾਨ ਨੇ ਆਪਣੇ ਪਨਵੇਲ ਸਥਿਤ ਫਾਰਮਹਾਉਸ ਵਿੱਚ ਪਾਲਤੂ ਜਾਨਵਰ ਪਾਲ ਰੱਖੇ ਹੋਏ ਹਨ।ਡਾਗਸ ਹੀ ਨਹੀਂ ਇੱਥੇ ਘੋੜੀਆਂ ਦੀ ਦੇਖਭਾਲ ਅਤੇ ਘੁੜਸਵਾਰੀ ਲਈ ਵੀ ਬਹੁਤ ਏਰਿਆ ਬਣਾਇਆ ਗਿਆ ਹੈ।ਸਲਮਾਨ ਤੋਂ ਪਹਿਲਾਂ ਪੰਜਾਬ ਦੀ ਬਾਦਲ ਫੈਮਿਲੀ ਵੀ ਇੱਕ ਸਾਲ ਪਹਿਲਾਂ ਇਸ ਘੋੜੇ ਨੂੰ ਖਰੀਦਣਾ ਚਾਹੁੰਦੀ ਸੀ।ਉਸ ਸਮੇਂ ਇਸਦੇ ਲਈ 1 . 11 ਕਰੋਡ਼ ਆਫਰ ਕੀਤੇ ਗਏ ਸਨ ਲੇਕਿਨ ਸਿਰਾਜ ਨੇ ਉਨ੍ਹਾਂਨੂੰ ਵੀ ਮਨਾ ਕਰ ਦਿੱਤਾ ਸੀ ।ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਕਾਰਾਂ ਦੀ ਸਵਾਰੀ ਚੰਦ ਘੰਟਿਆਂ ‘ਚ ਕਰੋੜਾਂ ਰੁਪਏ ਚੁੱਕਾ ਕੇ ਕਰ ਸਕਦੇ ਹਨ ਪਰ ਘੋੜੇ ਦੀ ਸਵਾਰੀ ਉਨ੍ਹਾਂ ਲਈ ਮੁਸ਼ਕਿਲ ਸਾਬਿਤ ਹੋ ਰਹੀ ਹੈ।

Salman Khan's offer rare breed horse rejected owner

ਸਲਮਾਨ ਖਾਨ ਦਾ ਇਕ ਚਿੱਟੇ ਘੋੜੇ ‘ਤੇ ਦਿਲ ਆਇਆ ਹੈ ਪਰ ਉਹ ਇਸ ਨੂੰ ਖਰੀਦਣ ‘ਚ ਅਸੰਭਵ ਰਹੇ। ਜਦੋਂ ਕਿ ਸਲਮਾਨ ਇਸ ਦੀ ਕੀਮਤ ਦੋ ਕਰੋੜ ਰੁਪਏ ਤੱਕ ਲਾ ਚੁੱਕੇ ਹਨ। ਸਕਬ ਨਾਂ ਦੇ ਇਸ ਘੋੜੇ ਨੂੰ ਸਲਮਾਨ ਖਾਨ ਇਕ ਏਜੈਂਟ ਦੇ ਮਾਰਫਤ ਖਰੀਦਣਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਲਈ ਓਪਲਾਡ ‘ਚ ਰਹਿਣ ਵਾਲੇ ਮਾਲਕ ਸਿਰਾਜ ਖਾਨ ਅੱਗੇ ਇਸ ਘੋੜੇ ਦੀ ਕੀਮਤ 2 ਕਰੋੜ ਰੁਪਏ ਤੱਕ ਲਾ ਦਿੱਤੀ ਪਰ ਸਿਰਾਜ ਇਸ ਲਈ ਰਾਜੀ ਨਾ ਹੋਇਆ।

Salman Khan's offer rare breed horse rejected owner

ਉਹ ਕਿਸੇ ਵੀ ਕੀਮਤ ‘ਤੇ ਆਪਣੇ ਘੋੜੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ। ਦੱਸ ਦੇਈਏ ਕਿ ਇਕ ਸਾਲ ਪਹਿਲਾਂ ਪੰਜਾਬ ਦੇ ਬਾਦਲ ਪਰਿਵਾਰ ਨੇ ਇਸ ਘੋੜੇ ਦੀ ਕੀਮਤ 1.11 ਕਰੋੜ ਰੁਪਏ ਲਾਈ ਸੀ ਪਰ ਉਸ ਸਮੇਂ ਵੀ ਸਿਰਾਜ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ। ਸਿਰਾਜ ਆਖਦੇ ਹਨ ਕਿ ਸਕਬ ਘੋੜਾ ਮੇਰੇ ਲਈ ਬੇਸ਼ਕੀਮਤੀ ਹੈ। ਉਸ ਦੀ ਬੋਲੀ ਨਹੀਂ ਲਾਈ ਜਾ ਸਕਦੀ। ਮੈਂ ਉਸ ਨੂੰ ਜੈਸਲਮੇਰ ਤੋਂ ਸਾਲ 2015 ‘ਚ 14 ਲੱਖ ਰੁਪਏ ‘ਚ ਖਰੀਦਿਆ ਸੀ।

Salman Khan's offer rare breed horse rejected owner

ਕੀ ਕੀਮਤ ਹੈ ਸਕਬ ਦੀ?
ਸਕਬ ਆਪਣੀ ਤਰ੍ਹਾਂ ਦਾ ਦੇਸ਼ ‘ਚ ਇਕਲੌਤਾ ਘੋੜਾ ਹੈ। ਇਹ ਨਸਲ ਬੇਹੱਦ ਦੁਰਲਭ ਮੰਨੀ ਜਾਂਦੀ ਹੈ। ਸਕਬ ਦੀ ਉਮਰ ਸਿਰਫ 6 ਸਾਲ ਹੈ ਤੇ ਉਸ ਦਾ ਕਰਤਵ ਬੇਮਿਸਾਲ ਹੈ। ਸਕਬ 45 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਦਾ ਹੈ ਤੇ ਇਹ ਦੇਸ਼ ਦਾ ਸਭ ਤੋਂ ਤੇਜ਼ ਦੋੜਨ ਵਾਲਾ ਘੋੜਾ ਹੈ। ਸਕਬ ਹੁਣ ਤੱਕ 3 ਨੈਸ਼ਨਲ ਐਵਾਰਡਜ਼ ਜਿੱਤ ਚੁੱਕਾ ਹੈ। 31 ਜਨਵਰੀ ਨੂੰ ਰਾਜਸਥਾਨ ਦੇ ਜੈਸਲਮੇਰ ਦੇ ਮਰੂ ਸਮਾਰੋਹ ‘ਚ ਵੀ ਦੇਸ਼ ਭਰ ਦੇ ਘੋੜਿਆਂ ਨੂੰ ਇਸ ਨੇ ਪਿੱਛੇ ਛੱਡ ਦਿੱਤਾ ਸੀ। ਦੁਨੀਆ ‘ਚ ਇਸ ਨਾਲ ਮਿਲਦੀ-ਜੁਲਦੀ ਨਸਲ ਦੇ ਦੋ ਹੋਰ ਘੋੜੇ ਹਨ। ਇਨ੍ਹਾਂ ‘ਚੋਂ ਇਕ ਅਮਰੀਕਾ ‘ਚ ਹੈ ਤੇ ਦੂਜਾ ਕੈਨੇਡਾ ‘ਚ। ਸਲਮਾਨ ਤੇ ਬਾਦਲ ਪਰਿਵਾਰ ਹੀ ਨਹੀਂ ਸਗੋਂ ਸੱਤ ਹੋਰ ਪਾਰਟੀਆਂ ਵੀ ਇਸ ਘੋੜੇ ਲਈ ਵੱਡੀ ਕੀਮਤ ਲਾ ਚੁੱਕੀਆਂ ਹਨ।

Salman Khan's offer rare breed horse rejected owner