Thursday , January 27 2022

ਇੰਡੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੇ ਘਰੇ ਆਈ ਇਹ ਵੱਡੀ ਖੁਸ਼ੀ , ਮਿਲ ਰਹੀਆਂ ਸਾਰੇ ਪਾਸਿਓਂ ਵਧਾਈਆਂ

ਆਈ ਤਾਜਾ ਵੱਡੀ ਖਬਰ

ਖੁਸ਼ੀਆਂ ਦੀ ਦਸਤਕ ਇਹੋ ਜਿਹੀ ਹੁੰਦੀ ਹੈ ਕਿ ਇਹ ਭਾਵੇਂ ਕਿਸੇ ਗਰੀਬ ਦੇ ਘਰ ਹੋਵੇ ਜਾਂ ਚਾਹੇ ਕਿਸੇ ਅਮੀਰ ਦੇ ਘਰ। ਇਸ ਦਾ ਅਹਿਸਾਸ ਹਰ ਇਨਸਾਨ ਨੂੰ ਹੁੰਦਾ ਹੈ। ਇਸ ਸਾਲ ਦੇ ਵਿਚ ਖ਼ੁਸ਼ੀਆਂ ਬਹੁਤ ਹੀ ਘੱਟ ਦੇਖਣ ਨੂੰ ਨਸੀਬ ਹੋਈਆਂ ਹਨ। ਪਰ ਇਸ ਸਮੇ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਦੇ ਘਰ ਇਕ ਅਜਿਹੀ ਗੁੱਡ ਨਿਊਜ਼ ਨੇ ਦਸਤਕ ਦਿੱਤੀ ਹੈ ਜਿਸ ਨੇ ਪੂਰੇ ਪਰਿਵਾਰ ਦੇ ਚਿਹਰਿਆਂ ਨੂੰ ਗੁਲਾਬ ਦੀ ਤਰ੍ਹਾਂ ਖਿੰਡਾ ਦਿੱਤਾ ਹੈ।

ਅੰਬਾਨੀ ਪਰਿਵਾਰ ਨੇ ਇਸ ਖੁਸ਼ਖਬਰੀ ਦਾ ਜ਼ਿਕਰ ਇਕ ਬਿਆਨ ਰਾਹੀਂ ਕੀਤਾ ਹੈ। ਖੁਸ਼ੀ ਵਾਲੀ ਗੱਲ ਇਹ ਹੈ ਕਿ ਅੰਬਾਨੀ ਪਰਿਵਾਰ ਦੇ ਵਿਚ ਇੱਕ ਨੰਨ੍ਹੇ ਮਹਿਮਾਨ ਦੀ ਕਿਲਕਾਰੀ ਗੂੰਜੀ ਹੈ। ਦੇਸ਼ ਦੇ ਸਭ ਤੋਂ ਅਮੀਰ ਪਤੀ ਪਤਨੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਹੁਣ ਦਾਦਾ ਦਾਦੀ ਬਣ ਗਏ ਹਨ। ਦੱਸ ਦਈਏ ਕਿ ਅੰਬਾਨੀ ਪਰਿਵਾਰ ਦੀ ਨੂੰਹ ਸ਼ਲੋਕਾ ਮਹਿਤਾ ਅਤੇ ਆਕਾਸ਼ ਅੰਬਾਨੀ ਦੀ ਪਤਨੀ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ।

ਘਰ ਦੇ ਵਿੱਚ ਆਈ ਇਸ ਖੁਸ਼ਖਬਰੀ ਦੇ ਨਾਲ ਪੂਰਾ ਅੰਬਾਨੀ ਪਰਿਵਾਰ ਉਸ ਰੱਬ ਦਾ ਸ਼ੁਕਰਗੁਜ਼ਾਰ ਕਰ ਰਿਹਾ ਹੈ। ਅੰਬਾਨੀ ਪਰਿਵਾਰ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਗਵਾਨ ਕ੍ਰਿਸ਼ਨ ਜੀ ਦੀ ਕਿਰਪਾ ਦੇ ਨਾਲ ਅੱਜ ਸ਼ਲੋਕਾ ਅਤੇ ਆਕਾਸ਼ ਅੰਬਾਨੀ ਦੇ ਘਰ ਪੁੱਤਰ ਪੈਦਾ ਹੋਇਆ ਹੈ। ਇਸ ਨਵੇਂ ਮਹਿਮਾਨ ਦਾ ਜਨਮ ਮੁੰਬਈ ਵਿੱਚ ਹੋਇਆ ਹੈ। ਦਾਦਾ ਦਾਦੀ ਅਤੇ ਨੀਤਾ ਅੰਬਾਨੀ ਨੇ ਧੀਰੂਭਾਈ ਅੰਬਾਨੀ ਅਤੇ ਕੋਕਿਲਾਬੇਨ ਅੰਬਾਨੀ ਦੇ ਪੋਤੇ ਦਾ ਸੁਆਗਤ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਇਸ ਨੰਨ੍ਹੇ ਮਹਿਮਾਨ ਦੇ ਆਉਣ ਕਾਰਨ ਅੰਬਾਨੀ ਅਤੇ ਮਹਿਤਾ ਪਰਿਵਾਰ ਦੇ ਵਿੱਚ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦਾ ਵਿਆਹ ਪਿਛਲੇ ਸਾਲ ਦੀ 9 ਮਾਰਚ ਨੂੰ ਹੋਇਆ ਸੀ। ਇਨ੍ਹਾਂ ਦੋਵਾਂ ਦੇ ਵਿਆਹ ਵਿਚ ਦੁਨੀਆਂ ਭਰ ਤੋਂ ਆਈਆਂ ਹੋਈਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਦੇ ਨਾਲ ਹੀ ਬਾਲੀਵੁੱਡ ਤੋਂ ਬਹੁਤ ਵੱਡੇ ਦਿੱਗਜ ਕਲਾਕਾਰਾਂ ਨੇ ਵੀ ਆਪਣੀ ਹਾਜ਼ਰੀ ਇਹਨਾ ਦੋਵਾਂ ਦੇ ਵਿਆਹ ਵਿੱਚ ਲਗਾਈ ਸੀ।