Friday , December 3 2021

ਇੰਡੀਆ ਦੇ ਚੋਟੀ ਦੇ ਅਮੀਰ ਮੁਕੇਸ਼ ਅੰਬਾਨੀ ਦੇ ਬਾਰੇ ਹੁਣ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਵੱਲੋਂ ਜਿੱਥੇ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਕਾਰਪੋਰੇਟ ਘਰਾਣਿਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇ ਹਿਤ ਵਿਚ ਇਹ ਖੇਤੀ ਕਾਨੂੰਨ ਬਣਾਏ ਗਏ ਹਨ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਲਈ ਕਿਸਾਨਾਂ ਵੱਲੋਂ ਸਭ ਸੂਬਿਆਂ ਅੰਦਰ ਟੋਲ ਪਲਾਜ਼ਾ ਰਿਲਾਇੰਸ ਦੇ ਪੇਟ੍ਰੋਲ ਪੰਪ ਨੂੰ ਬੰਦ ਕਰਕੇ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਉੱਥੇ ਹੀ ਰਿਲਾਇੰਸ ਦੇ ਮਾਲਜ਼ ਨੂੰ ਵੀ ਬੰਦ ਕਰਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਤੇ ਰਿਲਾਇੰਸ ਜੀਓ ਸਿਮ ਨੂੰ ਵੀ ਬਹੁਤ ਸਾਰੇ ਕਿਸਾਨਾਂ ਦੇ ਕਹਿਣ ਤੇ ਲੋਕਾਂ ਵੱਲੋਂ ਬੰਦ ਕੀਤਾ ਗਿਆ ਹੈ। ਕਿਸਾਨੀ ਸੰਘਰਸ਼ ਦੇ ਚਲਦੇ ਹੋਏ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੂੰ ਮੁ-ਸ਼-ਕ-ਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਜਿਸ ਕਾਰਨ ਉਹ ਵਿਸ਼ਵ ਦੇ ਸਭ ਤੋਂ ਚੋਟੀ ਦੇ ਪਹਿਲੇ 10 ਅਮੀਰਾਂ ਦੀ ਲਿਸਟ ਵਿਚੋਂ ਬਾਹਰ ਹੋ ਗਏ ਸਨ। ਇੰਡੀਆ ਦੇ ਚੋਟੀ ਦੇ ਅਮੀਰ ਮੁਕੇਸ਼ ਅੰਬਾਨੀ ਦੇ ਬਾਰੇ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ

ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਕਿਸਾਨੀ ਸੰਘਰਸ਼ ਦੇ ਕਾਰਣ ਮੁਕੇਸ਼ ਅੰਬਾਨੀ ਨੂੰ ਕਾਫੀ ਨੁਕਸਾਨ ਹੋਇਆ ਹੈ। ਉਸ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਸਦਕਾ ਇਕ ਵਾਰ ਫਿਰ ਤੋਂ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆਂ ਦੇ 10 ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਉਹ ਇਸ ਸੂਚੀ ਵਿਚ ਚੌਥੇ ਨੰਬਰ ਤੇ ਆ ਗਏ ਸੀ। ਸ਼ੇਅਰ ਮਾਰਕੀਟ ਵਿੱਚ ਰਿਲਾਇੰਸ ਤੇ ਸ਼ੇਅਰ ਡਿੱਗਣ ਨਾਲ ਮੁਕੇਸ਼ ਅੰਬਾਨੀ ਸੂਚੀ ਵਿੱਚ ਹੇਠਾਂ ਆ ਗਏ।

ਸ਼ੁੱਕਰਵਾਰ ਨੂੰ ਰਿਲਾਇੰਸ ਕੰਪਨੀ ਨੂੰ 3.03 ਅਰਬ ਡਾਲਰ ਦੀ ਕਮਾਈ ਹੋਈ ਹੈ, ਜਿਸ ਸਦਕਾ ਉਹ 81 ਅਰਬ ਡਾਲਰ ਦੀ ਕੁੱਲ ਸੰਪਤੀ ਨਾਲ ਵਿਸ਼ਵ ਵਿੱਚ ਦਸਵੇਂ ਸਥਾਨ ਤੇ ਪਹੁੰਚ ਗਏ ਹਨ। ਜੀਓ ਨੂੰ ਹੋਏ ਨੁਕਸਾਨ ਨਾਲ ਉਹ ਕਾਫੀ ਹੇਠਾਂ ਆ ਗਏ ਸਨ। 16 ਸਤੰਬਰ 2020 ਵਿੱਚ ਰਿਲਾਇੰਸ ਦਾ ਸਟਾਕ 2369 ਰੁਪਏ ਦੇ ਰਿਕਾਰਡ ਪੱਧਰ ਤੇ ਪਹੁੰਚ ਗਿਆ ਸੀ। ਉਸ ਸਮੇਂ ਰਿਲਾਇੰਸ ਦੀ ਮਾਰਕੀਟ ਕੈਂਪ 16 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਸੀ। ਇਸ ਸਾਲ ਅੰਬਾਨੀ ਦੀ ਕੁਲ ਜਾਇਦਾਦ ਵਿੱਚ 4.32 ਅਰਬ ਡਾਲਰ ਦਾ ਵਾਧਾ ਹੋਇਆ ਹੈ।