Saturday , January 29 2022

ਇੰਡੀਆ ਚ 2348 ਮੁਸਾਫਿਰਾਂ ਨੂੰ ਲਿਜਾ ਰਹੀ ਰੇਲ ਗੱਡੀ ਨਾਲ ਵਾਪਰਿਆ ਇਹ ਹਾਦਸਾ ਪਈਆਂ ਭਾਜੜਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਹਰ ਰੋਜ਼ ਹੀ ਸੜਕੀ ਹਾਦਸਿਆਂ ਦੌਰਾਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ , ਸੜਕੀ ਹਾਦਸਿਆਂ ਦੌਰਾਨ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ।ਪਰ ਇਸ ਦੇ ਵਾਬਜੂਦ ਵੀ ਲੋਕ ਇਸ ਤੋਂ ਸਿੱਖਦੇ ਨਹੀਂ ,ਸਗੋਂ ਅਜਿਹੀਆਂ ਗ਼ਲਤੀਆਂ ਮੁੜ ਦੁਹਰਾਉਂਦੇ ਹਨ । ਜਿਸ ਕਾਰਨ ਕਈ ਵੱਡੇ ਅਤੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ । ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਮੇਂ ਸਮੇਂ ਤੇ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕਰ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ । ਪਰ ਫਿਰ ਵੀ ਲੋਕ ਪੁਲੀਸ ਨੂੰ ਸਾਹਮਣੇ ਵੇਖ ਕੇ ਕੁਝ ਕੁ ਸੈਕਿੰਡ ਸੜਕੀ ਨਿਯਮਾਂ ਦੀ ਪਾਲਣਾ ਕਰਦੇ ਹਨ ,ਪਰ ਬਾਅਦ ਵਿੱਚ ਫਿਰ ਤੋਂ ਉਨ੍ਹਾਂ ਵੱਲੋਂ ਅਣਗਹਿਲੀਆਂ ਅਤੇ ਲਾਪਰਵਾਹੀਆਂ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਹਨ ।

ਜੋ ਬੇਹੱਦ ਹੀ ਭਿਆਨਕ ਹਾਦਸਿਆਂ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਵੱਡੀ ਬਿਪਤਾ ਵਿੱਚ ਪਾ ਜਾਂਦੀਆਂ ਹਨ । ਅਜਿਹਾ ਹੀ ਦੇਸ਼ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ । ਜਿਸਦੇ ਚਲਦੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਾਫ਼ਰਾਂ ਦੀ ਜਾਨ ਕੜਿੱਕੀ ਵਿੱਚ ਫਸੀ ਗਈ । ਦਰਅਸਲ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ । ਜਿੱਥੇ ਬੈਂਗਲੁਰੂ ਜਾ ਰਹੀ ਰੇਲ ਗੱਡੀ ਦੇ ਨਾਲ ਇਕ ਅਜਿਹਾ ਭਿਆਨਕ ਹਾਦਸਾ ਵਾਪਰ ਗਿਆ ਕੀ ਹਜ਼ਾਰਾਂ ਦੀ ਗਿਣਤੀ ਦੇ ਵਿਚ ਬੈਠੇ ਰੇਲ ਗੱਡੀਆਂ ਚ ਯਾਤਰੀਆਂ ਦੀ ਜਾਨ ਜੋਖ਼ਿਮ ਵਿੱਚ ਪੈ ਗਈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੇਰਲਾ ਤੋਂ ਰਵਾਨਾ ਹੋਈ ਇਕ ਰੇਲ ਗੱਡੀ ਜੋ ਬੈਂਗਲੁਰੂ ਜਾ ਰਹੀ ਸੀ ਤੇ ਰੇਲ ਪਟੜੀ ਦੇ ਵਿਚ ਇਕ ਪੱਥਰ ਡਿੱਗਣ ਦੇ ਕਾਰਨ ਇਹ ਟ੍ਰੇਨ ਪਟੜੀ ਤੋਂ ਉਤਰ ਗਈ ,ਜਿਸ ਕਾਰਨ ਚਾਰੇ ਪਾਸੇ ਹਾਹਾਕਾਰ ਮੱਚਣੀ ਸ਼ੁਰੂ ਹੋ ਗਈ । ਗਨੀਮਤ ਰਹੀ ਹੈ ਕਿ ਟ੍ਰੇਨ ਦੇ ਵਿਚ ਬੈਠੀਆਂ ਸਵਾਰੀਆਂ ਸੁਰੱਖਿਅਤ ਹਨ ਤੇ ਇਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ । ਇਸ ਵੱਡੇ ਹਾਦਸੇ ਦੀ ਜਾਣਕਾਰੀ ਦੱਖਣੀ ਰੇਲਵੇ ਵਿਭਾਗ ਦੇ ਵੱਲੋਂ ਦਿੱਤੀ ਗਈ ।

ਜਿਨ੍ਹਾਂ ਦੱਸਿਆ ਗਿਆ ਕਿ ਇਕ ਟ੍ਰੇਨ ਜੋ ਸਵਾਰੀਆਂ ਸਮੇਤ ਕੇਰਲ ਤੋਂ ਬੈਂਗਲੁਰੂ ਜਾ ਰਹੀ ਸੀ ਤੇ ਕਰਨਾਟਕ ਚ ਟ੍ਰੇਨ ਪੱਟੜੀ ਤੋਂ ਨੀਚੇ ਉਤਰ ਗਈ, ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ । ਉਨ੍ਹਾਂ ਦੱਸਿਆ ਕਿ ਇਸ ਪੂਰੇ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ । ਡਰਾਈਵਰ ਦੀ ਸਮਝਦਾਰੀ ਦੀ ਕਾਰਨ ਹੀ ਇਹ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ । ਉੱਥੇ ਹੀ ਸੂਚਨਾ ਮਿਲਦੇ ਸਾਰ ਹੀ ਦੱਖਣੀ ਪੱਛਮੀ ਰੇਲਵੇ ਦੇ ਅਧਿਕਾਰੀਆਂ ਨੇ ਹਾਦਸੇ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਤੇ ਪਟੜੀਆਂ ਤੋਂ ਪੱਥਰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।