Sunday , June 26 2022

ਇੰਡੀਆ ਚ ਏਥੇ ਹੋਇਆ ਵੱਡਾ ਅਤਵਾਦੀ ਹਮਲਾ ਲੱਗੇ ਲਾਸ਼ਾਂ ਦੇ ਢੇਰ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਲਗਾਤਾਰ ਹੀ ਅਪਰਾਧ ਦੇ ਨਾਲ ਸਬੰਧਤ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ । ਹਰ ਰੋਜ਼ ਹੀ ਅਪਰਾਧੀਆਂ ਦੇ ਵੱਲੋਂ ਬਿਨਾਂ ਕਿਸੇ ਡਰ ਦੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਦੇਸ਼ ਦੇ ਹਾਲਾਤ ਵੀ ਕੁਝ ਅਜਿਹੇ ਬਣਦੇ ਜਾ ਰਹੇ ਹਨ ਜਿਸ ਕਾਰਨ ਲੋਕ ਮਜਬੂਰ ਇਸ ਕ੍ਰਾਈਮ ਦੀ ਦੁਨੀਆ ਵਿੱਚ ਪੈਰ ਧਰਨਾ ਪੈ ਰਿਹਾ ਹੈ । ਜਿਸ ਕਾਰਨ ਹੁਣ ਲਗਾਤਾਰ ਹੀ ਦੇਸ਼ ਵਿਚ ਕਈ ਵੱਡੀਆਂ ਘਟਨਾਵਾਂ ਵਾਪਰਦੀਆਂ ਹਨ । ਕਈ ਅਤਿਵਾਦੀ ਸੰਗਠਨਾਂ ਦੇ ਵੱਲੋਂ ਵੀ ਆਪਣੇ ਬੁਲੰਦ ਹੌਸਲਿਆਂ ਦੇ ਸਦਕਾ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਇਸੇ ਵਿਚਕਾਰ ਹੁਣ ਇੰਡੀਆ ਦੇ ਵਿਚ ਇਕ ਅਜਿਹਾ ਅਤਵਾਦੀ ਹਮਲਾ ਹੋਇਆ ਜਿੱਥੇ ਚਾਰੇ ਪਾਸੇ ਲਾਸ਼ਾਂ ਦਾ ਢੇਰ ਲੱਗ ਗਿਆ । ਦਰਅਸਲ ਇਹ ਹਮਲਾ ਮਣੀਪੁਰ ਦੇ ਵਿੱਚ ਹੋਇਆ ।

ਜਿੱਥੇ ਮਣੀਪੁਰ ਚ ਅਤਵਾਦੀ ਹਮਲੇ ਦੌਰਾਨ ਭਾਰਤੀ ਫੌਜ ਵਿੱਚ ਕਰਨਲ ਰੈਂਕ ਖੁਗਾ ਬਟਾਲੀਅਨ ਦੇ ਕਮਾਂਡਿੰਗ ਅਫਸਰ ਸਮੇਤ ਸੱਤ ਜਣੇ ਸ਼ਹੀਦ ਹੋ ਗਏ । ਇਸ ਹਾਦਸੇ ਵਿੱਚ ਕਰਨਲ ਦੀ ਪਤਨੀ ਤੇ ਉਨ੍ਹਾਂ ਦਾ ਇਕ ਛੋਟਾ ਜਿਹਾ ਬੱਚਾ , ਜਿਸ ਦੀ ਉਮਰ ਕਰੀਬ ਅੱਠ ਸਾਲਾਂ ਦੱਸੀ ਜਾ ਰਹੀ ਹੈ ਉਸ ਦੀ ਜਾਨ ਵੀ ਚਲੀ ਗਈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਘਟਨਾ ਅੱਜ ਸਵੇਰ ਦੀ ਦੱਸੀ ਜਾ ਰਹੀ ਹੈ। ਰੋਜ਼ ਦੀ ਤਰ੍ਹਾਂ ਮਨੀਪੁਰ ਦੇ ਕਰਨਲ ਬਿਪਲਬ ਚੌਕ ਪੋਸਟ ਦਾ ਨਿਰੀਖਣ ਕਰਨ ਦੇ ਲਈ ਤਿੰਨ ਗੱਡੀਆਂ ਦੇ ਕਾਫਲੇ ਨਾਲ ਨਿਕਲੇ ਸਨ ।

ਕਾਫ਼ਲੇ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਨਾਲ ਸੀ ਤੇ ਕਰਨਲ ਬਿਪਲਬ ਜਦੋਂ ਨਿਰੀਖਣ ਕਰ ਕੇ ਵਾਪਸ ਮੁੜ ਰਹੇ ਸਨ ਤਾਂ ਇਸੇ ਦੌਰਾਨ ਮਾਓਵਾਦੀਆਂ ਨੇ ਉਨ੍ਹਾਂ ਦੇ ਉੱਪਰ ਹਮਲਾ ਕਰ ਦਿੱਤਾ । ਕਰਨਲ ਦੀਆਂ ਗੱਡੀਆਂ ਦੇ ਕਾਫਲੇ ਵਿਚ ਸ਼ਾਮਲ ਪਹਿਲੀ ਗੱਡੀ ਜੋ ਕਿ ਬਲਾਸਟ ਦੇ ਨਾਲ ਉੱਡ ਗਈ , ਜਿਸ ਕਾਰਨ ਚਾਰੇ ਪਾਸੇ ਹਾਹਾਕਾਰ ਮੱਚ ਗਈ । ਇਸ ਗੱਡੀ ਵਿੱਚ ਕਰਨਲ ਤੇ ਉਨ੍ਹਾਂ ਦਾ ਪਰਿਵਾਰ ਵੀ ਮੌਜੂਦ ਸੀ । ਹਮਲੇ ਤੋਂ ਬਾਅਦ ਦੋਵੇਂ ਬਚੀਆਂ ਹੋਈਆਂ ਗੱਡੀਆਂ ਤੇ ਮਾਓਵਾਦੀਆਂ ਨੇ ਮੋਰਟਾਰ ਤੇ ਗੋਲੀਆਂ ਦੀ ਬੋਛਾਰ ਸ਼ੁਰੂ ਕਰ ਦਿੱਤੀ ।

ਇਸ ਘਟਨਾ ਵਾਲੀ ਥਾਂ ਤੇ ਹੀ ਕਰਨਲ ਵਿਪਲਵ ਸ਼ਹੀਦ ਹੋ ਗਏ, ਜਦ ਕਿ ਉਨ੍ਹਾਂ ਦੀ ਪਤਨੀ ਦੀ ਵੀ ਮੌਤ ਹੋ ਗਈ । ਬੇਟਾ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਸੀ । ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ । ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਕਰਨਲ ਬਿਪਲਬ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮ੍ਰਿਤਕ ਦੇਹਾਂ ਨੂੰ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਕੱਲ੍ਹ ਰਾਏਗਡ਼੍ਹ ਲਿਆਂਦਾ ਜਾਵੇਗਾ । ਇਸ ਘਟਨਾ ਨੇ ਸਭ ਨੂੰ ਹੀ ਹਿਲਾ ਕੇ ਰੱਖ ਦਿੱਤਾ ਹੈ , ਕਿਉਂਕਿ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ।