Tuesday , June 28 2022

ਇੰਡੀਆ ਚ ਏਅਰਪੋਰਟ ਤੇ ਵਾਪਰਿਆ ਭਿਆਨਕ ਹਾਦਸਾ – ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਸਾਰੀਆਂ ਜਨਤਕ ਥਾਵਾਂ ਉਪਰ ਲੋਕਾਂ ਦੀ ਸੁਰੱਖਿਆ ਦਾ ਅਹਿਮ ਧਿਆਨ ਰੱਖਿਆ ਜਾਂਦਾ ਹੈ। ਉਥੇ ਹੀ ਯਾਤਰੀਆਂ ਦੇ ਆਉਣ ਜਾਣ ਲਈ ਕੁਝ ਖਾਸ ਥਾਵਾਂ ਹੁੰਦੀਆਂ ਹਨ ਜਿਵੇਂ ਬੱਸ ਅੱਡੇ ,ਹਵਾਈ ਅੱਡੇ, ਰੇਲਵੇ ਸਟੇਸ਼ਨ ਆਦਿ, ਜਿੱਥੇ ਇਨ੍ਹਾਂ ਥਾਵਾਂ ਦੀ ਸੁਰੱਖਿਆ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪਰ ਕਈ ਵਾਰ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪਰ ਕਦੇ-ਕਦੇ ਇਹਨਾਂ ਜਨਤਕ ਥਾਵਾਂ ਉੱਪਰ ਅਚਾਨਕ ਹੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਸਦੇ ਕਾਰਣ ਉਥੇ ਮੌਕੇ ਤੇ ਮੌਜੂਦ ਯਾਤਰੀਆਂ ਵਿੱਚ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਡਰ ਬਣ ਜਾਂਦਾ ਹੈ।

ਹੁਣ ਇੱਥੇ ਹਵਾਈ ਅੱਡੇ ਉੱਪਰ ਅਜਿਹਾ ਭਿਆਨਕ ਹਾਦਸਾ ਵਾਪਰਿਆ ਹੈ ਕੇ ਭਾਜੜਾ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁੰਬਈ ਤੋਂ ਸਾਹਮਣੇ ਆਈ ਹੈ। ਜਿੱਥੇ ਹਵਾਈ ਅੱਡੇ ਉਪਰ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇੱਕ ਹਵਾਈ ਜਹਾਜ਼ ਦੇ ਕੋਲ ਹਾਦਸਾ ਵਾਪਰ ਗਿਆ। ਜਿੱਥੇ ਯਾਤਰੀਆਂ ਦੇ ਸਾਮਾਨ ਵਾਲੀ ਟਰਾਲੀ ਨੂੰ ਖਿਚਣ ਵਾਲੇ ਟਰੈਕਟਰ ਵਿੱਚ ਅਚਾਨਕ ਅੱਗ ਲੱਗ ਗਈ। ਇਹ ਟਰੈਕਟਰ ਜਿੱਥੇ ਜਹਾਜ਼ ਤੋਂ ਕੁਝ ਦੂਰੀ ਤੇ ਸੀ ਉੱਥੇ ਹੀ ਫਾਇਰ ਬ੍ਰਿਗੇਡ ਦੀਆਂ ਗਡੀਆਂ ਵਲੋ ਮੌਕੇ ਤੇ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ ਗਿਆ।

ਇਸ ਘਟਨਾ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਦੁਪਹਿਰ ਇਕ ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਇੱਕ ਜਹਾਜ ਮੁੰਬਈ ਤੋਂ ਜਾਮਨਗਰ ਜਾਣ ਲਈ ਤਿਆਰ ਸੀ। ਅਤੇ ਉਸ ਏਅਰ ਇੰਡੀਆ ਦੇ ਜਹਾਜ਼ ਵਿਚ 85 ਲੋਕ ਸਵਾਰ ਸਨ।

ਉਸ ਸਮੇਂ ਦੀ ਟਰਾਲੀ ਖਿੱਚਣ ਵਾਲੇ ਟਰੈਕਟਰ ਵਿੱਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨੇ ਦਸਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਹਾਦਸੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਿਆ ਹੈ।