Monday , October 25 2021

ਇੰਡੀਆ ਚ ਇਥੇ ਵਾਪਰਿਆ ਭਿਆਨਕ ਰੇਲ ਹਾਦਸਾ ਮਚੀ ਤਬਾਹੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਹਰ ਇਨਸਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜਾਣ ਲਈ ਕਿਸੇ ਨਾ ਕਿਸੇ ਰਸਤੇ ਦਾ ਇਸਤੇਮਾਲ ਕਰਨਾ ਪੈਂਦਾ ਹੈ ਅਤੇ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਉਥੇ ਹੀ ਇਨਸਾਨ ਵੱਲੋਂ ਜਿਥੇ ਸੜਕੀ, ਸਮੁੰਦਰੀ, ਰੇਲਵੇ ਅਤੇ ਹਵਾਈ ਆਵਾਜਾਈ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਸੱਭ ਵਿੱਚੋਂ ਸਭ ਤੋਂ ਸੁਰੱਖਿਅਤ ਅਤੇ ਆਨੰਦ ਵਾਲਾ ਸਫ਼ਰ ਰੇਲ ਯਾਤਰਾ ਨੂੰ ਹੀ ਮੰਨਿਆ ਜਾਂਦਾ ਹੈ। ਜਿੱਥੇ ਇਨਸਾਨ ਵੱਲੋਂ ਯਾਤਰਾ ਦੇ ਨਾਲ-ਨਾਲ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ ਜਾਂਦਾ ਹੈ। ਉਥੇ ਹੀ ਇਸ ਸੁਰੱਖਿਅਤ ਸਫਰ ਵਿੱਚ ਕਈ ਵਾਰ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ।

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਰੇਲ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਹੁਣ ਇੰਡੀਆ ਵਿੱਚ ਇੱਥੇ ਭਿਆਨਕ ਰੇਲ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਭਿਆਨਕ ਤਬਾਹੀ ਮਚੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੜੀਸਾ ਸੂਬੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਰੇਲ ਗੱਡੀ ਦੁਰਘਟਨਾਗ੍ਰਸਤ ਹੋ ਗਈ ਹੈ। ਦੇਸ਼ ਅੰਦਰ ਜਿੱਥੇ ਬਰਸਾਤ ਹੋਣ ਕਾਰਨ ਬਹੁਤ ਸਾਰੇ ਭਿਆਨਕ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਬੰਗਾਲ ਦੀ ਖਾੜੀ ਵਿੱਚ ਭਾਰੀ ਮੀਂਹ ਪੈਣ ਕਾਰਨ ਉੜੀਸਾ ਸੂਬੇ ਵਿੱਚ ਨੰਦੀਰਾ ਨਦੀ ਉਤੇ ਬਣਿਆ ਹੋਇਆ ਪੁਲ ਮੌਸਮ ਦੀ ਖਰਾਬੀ ਕਾਰਨ ਖਸਤਾ ਹਾਲਤ ਵਿਚ ਸੀ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਿਰੋਜ਼ਪੁਰ ਤੋਂ ਇਹ ਗੱਡੀ ਖੁਰਦ ਰੋਡ ਵੱਲ ਜਾ ਰਹੀ ਸੀ ਤਾਂ ਜਿਸ ਸਮੇਂ ਪੁੱਲ ਉਪਰ ਪਹੁੰਚੀ ਤਾਂ ਮਾਲ ਗੱਡੀ ਵਿੱਚ ਭਾਰ ਜਿਆਦਾ ਹੋਣ ਕਾਰਨ ਖਸਤਾ ਹਾਲਤ ਦੀ ਪਟੜੀ ਤੋਂ ਇਹ ਰੇਲ ਗੱਡੀ ਹੇਠਾਂ ਉੱਤਰ ਗਈ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ਮਾਲ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਕੇ ਨਦੀ ਵਿਚ ਜਾ ਡਿੱਗੇ।

ਉੱਥੇ ਹੀ ਗੱਡੀ ਵਿੱਚ ਸਵਾਰ ਪਾਇਲਟ ਅਤੇ ਹੋਰ ਸਟਾਫ ਵੱਲੋਂ ਟਰੇਨ ਵਿੱਚੋਂ ਛਾਲ ਮਾਰ ਦਿੱਤੀ ਗਈ। ਜਿੱਥੇ ਇਸ ਹਾਦਸੇ ਵਿਚ ਛੇ ਡੱਬੇ ਨਦੀ ਵਿਚ ਡਿਗ ਗਏ ਹਨ ਉਥੇ ਹੀ ਇੰਜਣ ਅਜੇ ਵੀ ਟ੍ਰੈਕ ਉਪਰ ਹੀ ਸੀ। ਇਸ ਮਾਲ ਗੱਡੀ ਵਿੱਚ ਕਣਕ ਲਿਜਾਈ ਜਾ ਰਹੀ ਸੀ। ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਤੜਕੇ ਢਾਈ ਵਜੇ ਦੇ ਕਰੀਬ ਵਾਪਰਿਆ ਹੈ।