Tuesday , November 30 2021

ਇੰਡੀਆ: ਆਸਮਾਨ ਚ ਉਡਦੇ ਵਾਪਰਿਆ ਅਜਿਹਾ ਸਾਰੇ ਪਾਸੇ ਹੋ ਗਈ ਚਰਚਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਨਸਾਨੀ ਜੀਵਨ ਦਾ ਸਫਰ ਬੇਹੱਦ ਰੋਮਾਂਚਕ ਹੁੰਦਾ ਹੈ। ਜਿੱਥੇ ਇਸ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਬਦਲਾਵ ਆਉਂਦਾ ਹੀ ਰਹਿੰਦਾ ਹੈ। ਆਇਆ ਹੋਇਆ ਇਹ ਬਦਲਾਅ ਕੀਤੇ ਇਨਸਾਨ ਦੇ ਪੱਖ ਵਿੱਚ ਹੁੰਦਾ ਹੈ ਅਤੇ ਕਿਤੇ ਇਸ ਦਾ ਇਨਸਾਨ ਨੂੰ ਨੁ-ਕ-ਸਾ-ਨ ਹੁੰਦਾ ਹੈ। ਪਰ ਇਸ ਸਫਰ ਦੇ ਦੌਰਾਨ ਇਨਸਾਨ ਕਈ ਤਰ੍ਹਾ ਦੇ ਹਾਲਾਤਾਂ ਵਿੱਚੋਂ ਗੁਜ਼ਰਦਾ ਹੈ ਜਿਥੇ ਉਸ ਨੂੰ ਜ਼ਿੰਦਗੀ ਦੇ ਕੁਝ ਨਵੇਂ ਤਜਰਬੇ ਹਾਸਲ ਹੁੰਦੇ ਹਨ।

ਜਿਨ੍ਹਾਂ ਨੂੰ ਸ਼ਾਇਦ ਮਨੁੱਖ ਕਦੇ ਵੀ ਆਪਣੀ ਪੂਰੀ ਉਮਰ ਦੇ ਵਿੱਚੋਂ ਨਹੀਂ ਭੁਲਾ ਸਕਦਾ। ਇਕ ਅਜਿਹੀ ਹੀ ਸਥਿਤੀ ਇੰਡੀਗੋ ਏਅਰ ਲਾਈਨ ਦੀ ਇਕ ਉਡਾਨ ਦੇ ਵਿੱਚ ਪੈਦਾ ਹੋਈ ਜਿਸ ਦੇ ਨਾਲ ਹਵਾਈ ਅਮਲੇ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਦਰਅਸਲ ਬੁੱਧਵਾਰ ਨੂੰ ਸਵੇਰ ਸਮੇਂ ਬੈਂਗਲੂਰ ਤੋਂ ਜੈਪੁਰ ਦੇ ਲਈ ਇੰਡੀਗੋ ਦੇ ਇਕ ਜਹਾਜ਼ ਦੇ ਉਡਾਣ ਭਰੀ।

ਇਸ ਜਹਾਜ਼ ਦੇ ਅੰਦਰ ਹੀ ਇਕ ਮੁਸਾਫ਼ਰ ਮਹਿਲਾ ਵੱਲੋਂ ਇਕ ਬੱਚੀ ਨੂੰ ਜਨਮ ਦਿੱਤਾ ਗਿਆ ਜਿਸ ਦੀ ਜਾਣਕਾਰੀ ਏਅਰ ਲਾਈਨ ਨੇ ਦਿੱਤੀ। ਜਿਸ ਵਿੱਚ ਆਖਿਆ ਗਿਆ ਕਿ ਇੰਡੀਗੋ ਦੀ ਈ6-469 ਏਅਰ ਲਾਈਨ ਬੈਂਗਲੁਰੂ ਤੋਂ ਜੈਪੁਰ ਜਾ ਰਹੀ ਸੀ। ਇਸ ਜਹਾਜ਼ ਦੇ ਵਿੱਚ ਹੀ ਸਵਾਰ ਡਾਕਟਰ ਸੁਬਹਾਨਾ ਨਜੀਰ ਅਤੇ ਜਹਾਜ਼ ਅਮਲੇ ਦੇ ਕੁਝ ਮੈਂਬਰਾਂ ਨੇ ਪ੍ਰੈਗਨੈਂਟ ਮਹਿਲਾ ਦੀ ਮਦਦ ਕੀਤੀ ਅਤੇ ਇਕ ਬੱਚੀ ਦਾ ਜਨਮ ਹੋਇਆ। ਇਸ ਤੋਂ ਬਾਅਦ ਹਵਾਈ ਜਹਾਜ਼ ਦੇ ਪਾਇਲਟ ਨੇ ਜੈਪੁਰ ਹਵਾਈ ਅੱਡੇ ਉਪਰ ਡਾਕਟਰੀ ਅਤੇ ਐਂਬੂਲੈਂਸ ਨੂੰ ਤਿਆਰ ਰੱਖਣ ਦਾ ਸੰਦੇਸ਼ ਦਿੱਤਾ।

ਇੰਡੀਗੋ ਏਅਰਲਾਈਨ ਦੇ ਇਸ ਜ਼ਹਾਜ ਨੇ ਬੁੱਧਵਾਰ ਸਵੇਰ 5:45 ਮਿੰਟ ‘ਤੇ ਉਡਾਣ ਭਰੀ ਸੀ ਅਤੇ ਸਵੇਰੇ ਅੱਠ ਵਜੇ ਇਹ ਜੈਪੁਰ ਦੇ ਹਵਾਈ ਅੱਡੇ ਉਪਰ ਪਹੁੰਚਿਆ। ਜਿਥੇ ਪਹਿਲਾਂ ਤੋਂ ਹੀ ਹਵਾਈ ਜਹਾਜ਼ ਦੇ ਅਧਿਕਾਰੀਆਂ ਵੱਲੋਂ ਡਾਕਟਰੀ ਅਤੇ ਮੈਡੀਕਲ ਸਹਾਇਤਾ ਨੂੰ ਤਿਆਰ ਰਹਿਣ ਦੇ ਲਈ ਆਖਿਆ ਗਿਆ ਸੀ। ਹਵਾਈ ਜਹਾਜ਼ ਦੇ ਜੈਪੁਰ ਏਅਰ ਪੋਰਟ ਉਪਰ ਪਹੁੰਚਦੇ ਸਾਰ ਹੀ ਮੈਡੀਕਲ ਟੀਮ ਨੇ ਮਾਂ ਅਤੇ ਬੱਚੇ ਦੋਵਾਂ ਨੂੰ ਰਿਸੀਵ ਕਰ ਲਿਆ। ਜਿਸ ਉਪਰੰਤ ਉਨ੍ਹਾਂ ਦੋਵਾਂ ਦਾ ਮੈਡੀਕਲ ਕਰਵਾਇਆ ਗਿਆ ਅਤੇ ਦੋਵਾਂ ਦੀ ਹਾਲਤ ਬਿਲਕੁਲ ਠੀਕ ਪਾਈ ਗਈ ਹੈ। ਇਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਦੇ ਵਿਚ ਸਾਵਧਾਨੀ ਦੇ ਨਾਲ ਪਹੁੰਚਾਇਆ ਗਿਆ।