Tuesday , September 27 2022

ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ ਵਿੱਚ ਸ਼ਾਮਲ ਹੋਇਆ ਗੁਰਦੁਆਰਾ ਸਾਹਿਬ

ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ ਵਿੱਚ ਸ਼ਾਮਲ ਹੋਇਆ ਗੁਰਦੁਆਰਾ ਸਾਹਿਬ

ਸਿੱਖਾਂ ਲਈ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰਾਂ ‘ਚ ਸ਼ਾਮਿਲ ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਨੂੰ ਇੰਗਲੈਂਡ ਦੀਆਂ 10 ਸਭ ਤੋਂ ਮਹੱਤਵਪੂਰਨ ਥਾਵਾਂ ਦੀ ਸੂਚੀ ‘ਚ ਰੱਖਿਆ ਗਿਆ ਹੈ। ਐੱਜ਼ਬਾਸਟਨ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਗੁਰੂ ਨਾਨਕ ਗੁਰਦੁਆਰਾ ਦਾ ਨਾਂਅ ਇਸ ਸੂਚੀ ਵਿਚ ਸ਼ਾਮਿਲ ਕਰਨ ਲਈ ਨਾਮਜ਼ਦ ਕੀਤਾ ਸੀ।ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਤੇ ਗੁਰੂ ਘਰ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਸਾਡੇ ਗੁਰੂ ਘਰ ਨੂੰ ਇਕ ਇਤਿਹਾਸਕ ਅਹਿਮੀਅਤ ਦਿੱਤੀ ਗਈ ਹੈ। ਇੰਗਲੈਂਡ ਦੀਆਂ ਇਤਿਹਾਸਕ ਇਮਾਰਤਾਂ ਸਟੋਨਹੇਜ ਤੇ ਕੈਂਟਬਰੀ ਕੈਥੇਡ੍ਰਲ ਵੀ ਇਸ ਸੂਚੀ ‘ਚ ਸ਼ਾਮਿਲ ਹਨ। ਸੂਚੀ ਵਿਚ ਗੁਰਦੁਆਰਾ ਸਾਹਿਬ ਨੂੰ 8ਵੇਂ ਸਥਾਨ ‘ਤੇ ਰੱਖਿਆ ਗਿਆ ਹੈ।‘ਹਿਸਟਰੀ ਆਫ਼ ਇੰਗਲੈਂਡ’ ਨਾਂਅ ਦੀ ਸੰਸਥਾ ਵਲੋਂ ਇੰਗਲੈਂਡ ਦੇ 100 ਧਾਰਮਿਕ ਸਥਾਨਾਂ ਦੀ ਚੋਣ ਕੀਤੀ ਗਈ ਜਿਸ ਸਿੱਖਾਂ ਦੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਦਾ ਨਾਂਅ ਦਰਜ ਕੀਤਾ ਹੈ। ‘ਹਿਸਟਰੀ ਆਫ਼ ਇੰਗਲੈਂਡ’ ਨੇ ਕਿਹਾ ਕਿ ਇਹ ਗੁਰਦੁਆਰਾ 1990 ਵਿਆਂ ‘ਚ ਬਣਾਇਆ ਗਿਆ ਸੀ, ਜੋ ਯੂ.ਕੇ. ਅਤੇ ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰਾਂ ਵਜੋਂ ਜਾਣਿਆ ਜਾਂਦਾ ਹੈ।ਧਾਰਮਿਕ ਥਾਵਾਂ ਦੀ ਸ਼੍ਰੇਣੀ ਦਾ ਫ਼ੈਸਲਾ ਲੰਡਨ ਦੀ ਸੇਂਟ ਪੋਲ ਦੇ ਕੈਥੇਡ੍ਰਲ ਦੇ ਡੀਨ, ਰੇਵੇਰੇਂਟ ਡੇਵਿਡ ਆਈਸੋਨ ਦੁਆਰਾ ਕੀਤਾ ਗਿਆ ਸੀ ਅਤੇ ਮੈਂਬਰਾਂ ਦੁਆਰਾ ਆਖਰੀ ਦਸ ਵਿਚ ਦਰਜ ਕੀਤੇ ਗਏ ਸਨ।