Wednesday , December 7 2022

ਇੰਗਲੈਂਡ ਜਾਣਾ ਹੁਣ ਹੋਇਆ ਸੌਖਾ – ਪੰਜਾਬੀਆਂ ਨੂੰ ਮਿਲੀ ਵੱਡੀ ਖੁਸ਼ਖਬਰੀ ,,ਪੜ੍ਹੋ ਪੂਰੀ ਜਾਣਕਾਰੀ

ਇੰਗਲੈਂਡ ਜਾਣਾ ਹੁਣ ਹੋਇਆ ਸੌਖਾ – ਪੰਜਾਬੀਆਂ ਨੂੰ ਮਿਲੀ ਵੱਡੀ ਖੁਸ਼ਖਬਰੀ ,,ਪੜ੍ਹੋ ਪੂਰੀ ਜਾਣਕਾਰੀ

 

 

ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ ਸਿੱਧੀ ਹਵਾਈ ਉਡਾਣ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਉਡਾਣ ਸੱਤ ਸਾਲ ਮਗਰੋਂ ਮੁੜ ਸ਼ੁਰੂ ਹੋਈ ਹੈ। ਹਵਾਈ ਅੱਡਾ ਪ੍ਰਬੰਧਕਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਅਜਿਹੀਆਂ ਕੁਝ ਹੋਰ ਸਫ਼ਲ ਕੌਮਾਂਤਰੀ ਉਡਾਣਾਂ ਇੱਥੋਂ ਸ਼ੁਰੂ ਹੋਣ ਤਾਂ ਉਸ ਨਾਲ ਹਵਾਈ ਅੱਡੇ ਦੀ ਪੁਰਾਣੀ ਸ਼ਾਨ ਮੁੜ ਬਹਾਲ ਹੋ ਜਾਵੇਗੀ।
ਏਅਰ ਇੰਡੀਆ ਵੱਲੋਂ ਇਹ ਨਵੀਂ ਉਡਾਣ 20 ਫਰਵਰੀ ਤੋਂ ਸ਼ੁਰੂ ਕੀਤੀ ਗਈ ਹੈ। ਫਿਲਹਾਲ ਇਹ ਉਡਾਣ ਹਫ਼ਤੇ ਵਿੱਚ ਦੋ ਦਿਨ ਮੰਗਲਵਾਰ ਤੇ ਵੀਰਵਾਰ ਨੂੰ ਇਥੋਂ ਰਵਾਨਾ ਹੋਵੇਗੀ। ਬੁੱਧਵਾਰ ਤੇ ਸ਼ੁੱਕਰਵਾਰ ਬਰਮਿੰਘਮ ਤੋਂ ਅੰਮ੍ਰਿਤਸਰ ਆਵੇਗੀ।
ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਚਨਸੋਰੀਆ ਨੇ ਕਿਹਾ ਕਿ ਇਸ ਉਡਾਣ ਨੂੰ ਯਾਤਰੂਆਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਅਗਾਉਂ ਹੀ ਚੰਗੀ ਬੁਕਿੰਗ ਕਰਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਹੁੰਗਾਰਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਵਿੱਖ ਵਿੱਚ ਹਵਾਈ ਕੰਪਨੀ ਵੱਲੋਂ ਇਸ ਉਡਾਣ ਨੂੰ ਰੋਜ਼ਾਨਾ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਇਸ ਹਵਾਈ ਅੱਡੇ ਤੋਂ ਜੇਕਰ ਆਸਟਰੇਲੀਆ ਤੇ ਯੂਐਸਏ ਵਾਸਤੇ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਤਾਂ ਉਸ ਨਾਲ ਹੋਰ ਵੀ ਲਾਹਾ ਮਿਲ ਸਕਦਾ ਹੈ ਕਿਉਂਕਿ ਆਸਟਰੇਲੀਆ ਤੇ ਅਮਰੀਕਾ ਵਿੱਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਸਿਆ ਹੋਇਆ ਹੈ।
ਇਨ੍ਹਾਂ ਦੇਸ਼ਾਂ ਵਿਚ ਸਿੱਧੀਆਂ ਉਡਾਣਾਂ ਵੱਡੇ ਬੋਇੰਗ ਜਹਾਜ਼ਾਂ ਰਾਹੀਂ ਹੀ ਸੰਭਵ ਹਨ। ਇਸ ਵੇਲੇ ਆਸਟਰੇਲੀਆ ਜਾਣ ਵਾਲੇ ਵਧੇਰੇ ਯਾਤਰੂ ਸਿੰਘਾਪੁਰ ਰਸਤੇ ਯਾਤਰਾ ਕਰ ਰਹੇ ਹਨ, ਜਿਥੇ ਕੁਝ ਠਹਿਰਾਅ ਮਗਰੋਂ ਅਗਲੇ ਪੜਾਅ ਲਈ ਯਾਤਰਾ ਅਰੰਭ ਹੁੰਦੀ ਹੈ। ਇਸੇ ਤਰ੍ਹਾਂ ਅਮਰੀਕਾ ਜਾਣ ਵਾਸਤੇ ਵੀ ਹੋਰ ਮੁਲਕਾਂ ਰਸਤੇ ਯਾਤਰਾ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਇਸ ਵੇਲੇ ਸਿੰਗਾਪੁਰ, ਕੁਆਲਾਲੰਪੁਰ, ਅਸ਼ਕਾਬਾਦ, ਤਾਸ਼ਕੰਦ, ਦੁਬਈ ਅਤੇ ਬਰਮਿੰਘਮ ਵਾਸਤੇ ਸਿੱਧੀਆਂ ਹਵਾਈ ਉਡਾਣਾਂ ਚੱਲ ਰਹੀਆਂ ਹਨ। ਹੁਣ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਵਾਸਤੇ ਵੀ ਇੱਥੋਂ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ। ਇਸ ਤੋਂ ਪਹਿਲਾਂ ਵੀ ਕੈਨੇਡਾ ਵਾਸਤੇ ਇੱਥੋਂ ਸਿੱਧੀ ਉਡਾਣ ਸੀ ਪਰ ਉਸ ਨੂੰ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ।