Friday , October 7 2022

ਇਹ ਬੰਦਾ ਸਾਲ ਵਿਚ 300 ਦਿਨ ਇਸ ਕਾਰਨ ਸੁੱਤਾ ਹੀ ਰਹਿੰਦਾ – ਸਾਰੀ ਦੁਨੀਆਂ ਹੈਰਾਨ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਆਏ ਦਿਨ ਹੀ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ, ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਕਈ ਵਾਰ ਲੋਕਾਂ ਵੱਲੋਂ ਮਿਹਨਤ ਕਰਕੇ ਸਾਹਮਣੇ ਲਿਆਂਦੀਆਂ ਜਾਂਦੀਆਂ ਹਨ ਜਿਸ ਨਾਲ ਉਹ ਆਪਣਾ ਵੱਖਰਾ ਮੁਕਾਮ ਹਾਸਲ ਕਰ ਸਕਣ। ਉਥੇ ਹੀ ਦੁਨੀਆ ਵਿੱਚ ਕੁਝ ਅਜਿਹੇ ਵਿਅਕਤੀ ਵੀ ਹੁੰਦੇ ਹਨ ਜੋ ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕੁੱਝ ਅਜਿਹੇ ਹਾਲਾਤ ਸਾਹਮਣੇ ਆ ਜਾਂਦੇ ਹਨ ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਅੱਜ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿਸ ਨਾਲ ਲੋਕਾਂ ਵਿਚ ਉਨ੍ਹਾਂ ਦੀ ਇਕ ਵੱਖਰੀ ਪਹਿਚਾਣ ਬਣ ਜਾਂਦੀ ਹੈ।

ਇਹ ਬੰਦਾ ਸਾਲ ਵਿੱਚ 300 ਦਿਨ ਇਸ ਕਾਰਨ ਸੁੱਤਾ ਹੀ ਰਹਿੰਦਾ ਹੈ। ਜਿਸ ਬਾਰੇ ਸੁਣ ਕੇ ਸਾਰੀ ਦੁਨੀਆਂ ਹੈਰਾਨ ਹੈ। ਇਹ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਰਾਜਸਥਾਨ ਦੇ ਨਾਗੌਰ ਅਧੀਨ ਆਉਣ ਵਾਲੇ ਭਦਵਾ ਪਿੰਡ ਤੋਂ, ਜਿੱਥੇ ਆਸ ਪਾਸ ਦੇ ਪਿੰਡਾਂ ਵੱਲੋਂ ਇਸ ਪਿੰਡ ਦੇ 42 ਸਾਲਾ ਪੁਰਖ ਰਾਮ ਨੂੰ ਕੁੰਭਕਰਨ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਅਸਲ ਵਿੱਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਵਿਅਕਤੀ ਇੱਕ ਅਜਿਹੀ ਬਿਮਾਰੀ ਤੋਂ ਪੀੜਤ ਹੈ ਜਿਸ ਕਾਰਣ ਇਹ ਵਿਅਕਤੀ 300 ਦਿਨ ਤੱਕ ਲਗਾਤਾਰ ਸੁੱਤਾ ਰਹਿੰਦਾ ਹੈ। ਉੱਥੇ ਹੀ ਇਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਨੂੰ ਨੀਂਦ ਦੇ ਵਿੱਚ ਹੀ ਖਾਣਾ ਖਿਲਾਇਆ ਜਾਂਦਾ ਹੈ।

ਜਿੱਥੇ ਇਸ ਵਿਅਕਤੀ ਨੂੰ 18 ਸਾਲ ਦੀ ਉਮਰ ਵਿੱਚ ਇਸ ਬਿਮਾਰੀ ਦੀ ਸ਼ੁਰੂਆਤ ਹੋਣ ਦਾ ਪਤਾ ਲੱਗਾ ਸੀ। ਉੱਥੇ ਹੀ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਬਹੁਤ ਸਾਰੇ ਡਾਕਟਰਾਂ ਨੂੰ ਵਿਖਾਇਆ ਗਿਆ। ਕਿਉਂਕਿ ਸ਼ੁਰੂਆਤ ਵਿੱਚ ਸਿਰਫ ਪੰਜ ਤੋਂ ਸੱਤ ਦਿਨ ਸੌਂਦਾ ਸੀ, ਉਸ ਨੇ ਡਾਕਟਰਾਂ ਨੂੰ ਇਸ ਬਾਰੇ ਕੁਝ ਜ਼ਿਆਦਾ ਸਮਝ ਨਾ ਲੱਗਾ, ਤੇ ਉਸ ਦੀ ਇਹ ਬੀਮਾਰੀ ਹੋਰ ਵਧ ਗਈ। ਡਾਕਟਰਾਂ ਦਾ ਮੰਨਣਾ ਹੈ ਕਿ ਪੁਰਖਰਾਮ ਹਾਈਪਰਸੋਮਨੀਆ ਨਾਮ ਦੀ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਹੈ।

ਜਿਸ ਦੀ ਬਿਮਾਰੀ ਹੁਣ ਇਸ ਹੱਦ ਤੱਕ ਵਧ ਗਈ ਹੈ ਕਿ ਉਹ 300 ਦਿਨ ਲਗਾਤਾਰ ਸੌਂਦਾ ਹੈ। ਉਥੇ ਹੀ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਅਗਰ ਸਹੀ ਢੰਗ ਨਾਲ ਇਲਾਜ ਕੀਤਾ ਜਾਵੇ ਤਾਂ ਉਹ ਠੀਕ ਹੋ ਸਕਦਾ ਹੈ। ਪਰ ਇਸ ਸਮੇਂ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਕਮਜ਼ੋਰ ਹੈ। ਪੁਰਖਰਾਮ ਦੀ ਪਤਨੀ ਅਤੇ ਮਾਤਾ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਇੱਕ ਦੁਕਾਨ ਹੈ ਪਰ ਦੁਕਾਨ ਤੇ ਕੰਮ ਕਰਦੇ ਸਮੇਂ ਵੀ ਉਹ ਸੌਂ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਹੁਣ ਬੱਚਿਆਂ ਦੇ ਆਉਣ ਵਾਲੇ ਕੱਲ੍ਹ ਦੀ ਚਿੰਤਾ ਹੈ। ਪਰਿਵਾਰ ਨੇ ਦੱਸਿਆ ਕਿ ਉਹ 20 ਤੋਂ 25 ਦਿਨ ਲਗਾਤਾਰ ਨਹੀਂ ਉੱਠਦਾ ਅਗਰ ਉਸ ਨੂੰ ਉਠਾਉਣਾ ਪੈ ਜਾਵੇ ਤਾਂ ਬਹੁਤ ਮੁਸ਼ਕਿਲ ਹੁੰਦੀ ਹੈ ।