Sunday , October 24 2021

ਇਹਨਾਂ ਬੱਚਿਆਂ ਦੀ ਫੀਸ CBSE ਵਲੋਂ ਮਾਫ ਕਰਨ ਦਾ ਹੋ ਗਿਆ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕਰੋਨਾ ਮਹਾਂਮਾਰੀ ਦੇ ਕਾਰਨ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗ ਰਹੀਆਂ ਸੀ । ਇਸ ਕੋਰੋਨਾ ਕਾਲ ਤੇ ਵਿੱਚ ਦੁਨੀਆਂ ਭਰ ਦੇ ਸਕੂਲ ਕਾਲਜ ਬੰਦ ਹੋਏ ਪਏ ਸਨ । ਬਚੇ ਆਨਲਾਈਨ ਕਲਾਸਾਂ ਦੇ ਵਿੱਚ ਹੀ ਪੜ੍ਹ ਰਹੇ ਸਨ ਤੇ ਆਪਣੇ ਸਕੂਲਾਂ ਦਾ ਕੰਮ ਕਰ ਕਰ ਕੇ ਸਿੱਖਿਆ ਹਾਸਲ ਕਰ ਰਹੇ ਸਨ । ਜਿਸ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਅਤੇ ਕੋਲੋਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ ਹਨ । ਕੋਰੋਨਾ ਕਾਲ ਦੇ ਵਿੱਚ ਲੋਕਾਂ ਦੇ ਆਰਥਿਕਤਾ ਤੇ ਬਹੁਤ ਹੀ ਜ਼ਿਆਦਾ ਬੁਰਾ ਪ੍ਰਭਾਵ ਪਿਆ ਹੈ । ਜਿਸ ਦੇ ਚਲਦੇ ਬਹੁਤ ਸਾਰੇ ਮਾਪੇ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਦੇਣ ਵਿੱਚ ਅਸਮਰੱਥ ਹਨ । ਇਸੇ ਵਿਚਕਾਰ ਹੁਣ ਬੱਚਿਆਂ ਦੀ ਫੀਸ ਨੂੰ ਲੈ ਕੇ ਇਕ ਵੱਡਾ ਐਲਾਨ ਹੋ ਚੁੱਕਿਆ ਹੈ ।

ਦਰਅਸਲ ਹੁਣ ਸੀ.ਬੀ.ਐੱਸ.ਈ. ਯਾਨੀ ਕੇਂਦਰੀ ਮਿਡਲ ਸਿੱਖਿਆ ਬੋਰਡ ਦੇ ਵੱਲੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਨ੍ਹਾਂ ਮਾਪਿਆਂ ਦੀ ਜਾਨ ਚਲੀ ਗਈ ਹੈ ਉਨ੍ਹਾਂ ਵਿਦਿਆਰਥੀਆਂ ਤੋਂ ਅਗਲੇ ਸਾਲ ਜਮਾਤ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ । ਚਾਹੇ ਉਹ ਰਜਿਸਟ੍ਰੇਸ਼ਨ ਫੀਸ ਹੋਵੇ ਜਾਂ ਫਿਰ ਪ੍ਰੀਖਿਆ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਫੀਸ ਹੋਵੇ । ਉਹ ਸੀ.ਬੀ.ਐੱਸ.ਈ. ਬੋਰਡ ਦੇ ਵੱਲੋਂ ਬੱਚਿਆਂ ਦੇ ਕੋਲੋਂ ਨਹੀਂ ਲਈ ਜਾਵੇਗੀ ।

ਇਹ ਖ਼ਬਰ ਉਨ੍ਹਾਂ ਵਿਦਿਆਰਥੀਆਂ ਦੇ ਲਈ ਕਾਫੀ ਰਾਹਤ ਭਰੀ ਹੈ, ਜਿਨ੍ਹਾਂ ਦੇ ਮਾਪੇ ਇਸ ਕੋਰੋਨਾ ਕਾਲ ਦੀ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ । ਸੀ ਬੀ ਸੀ ਬੋਰਡ ਦੇ ਵੱਲੋਂ ਦਿੱਤੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਕਰੋਨਾ ਮਹਾਂਮਾਰੀ ਨੇ ਦੇਸ਼ ਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪਾਇਆ ਹੈ । ਵਿਦਿਆਰਥੀਆਂ ਤੇ ਪੈ ਰਿਹੈ ਇਸ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਸੀ.ਬੀ.ਐੱਸ.ਈ. ਬੋਰਡ ਨੇ ਬੱਚਿਆਂ ਨੂੰ ਰਾਹਤ ਦੇਣ ਦਾ ਫ਼ੈਸਲਾ ਲਿਆ ਹੈ । ਜਿਸ ਦੇ ਚੱਲਦੇ ਹੁਣ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਕੋਰੋਨਾ ਕਾਲ ਦੇ ਵਿੱਚ ਆਪਣੀ ਜਾਨ ਗੁਆ ਲਈ ਹੈ ਉਨ੍ਹਾਂ ਬੱਚਿਆਂ ਦੀਆਂ ਫੀਸਾਂ ਦੇ ਵਿੱਚ ਸੀਬੀਐਸਈ ਬੋਰਡ ਦੇ ਵੱਲੋਂ ਰਾਹਤ ਦਿੱਤੀ ਜਾ ਰਹੀ ਹੈ ।

ਪਰ ਉਨ੍ਹਾਂ ਬੱਚਿਆਂ ਨੂੰ ਆਪਣੀ ਫ਼ੀਸ ਪੂਰੀ ਦੇਣੀ ਪਵੇਗੀ ਜਿਹਨਾਂ ਦੇ ਮਾਪੇ ਬਿਲਕੁਲ ਸਰਪ੍ਰਸਤ ਹਨ । ਸੋ ਇਹ ਜਾਣਕਾਰੀ ਉਨ੍ਹਾਂ ਵਿਦਿਆਰਥੀਆਂ ਨੂੰ ਕੁਝ ਰਾਹਤ ਦੇਵੇਗੀ ਜਿਨ੍ਹਾਂ ਦੇ ਮਾਪਿਆਂ ਦੇ ਵੱਲੋਂ ਇਸ ਕਰੋਨਾ ਕਾਲ ਦੇ ਵਿੱਚ ਆਪਣੀ ਜਾਨ ਗੁਆ ਦਿੱਤੀ ਗਈ । ਕਰੋਨਾ ਕਾਲ ਦਾ ਸਮਾਂ ਸਭ ਨੂੰ ਹੀ ਪਤਾ ਹੈ ਕਿ ਪੂਰੀ ਦੁਨੀਆਂ ਹੀ ਇਸ ਦੇ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ । ਜਿਸ ਦਾ ਮੁਆਵਜ਼ਾ ਅਸੀ ਅਜੇ ਤੱਕ ਭਰ ਰਹੇ ਹਾਂ ।