Sunday , June 26 2022

ਇਸ ਮਾਡਲ ਨੇ ਕੀਤੀ ਗੁਰਦਵਾਰਾ ਸਾਹਿਬ ਚ ਅਜਿਹੀ ਮਾੜੀ ਹਰਕਤ – ਲੋਕਾਂ ਚ ਛਾਈ ਗੁੱਸੇ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੀ ਧਰਤੀ ਤੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਵੱਲੋਂ ਆਪਣੇ ਧਰਮ ਦੇ ਨਾਲ ਸਬੰਧਤ ਵੱਖ ਵੱਖ ਤਿਉਹਾਰ ਮੇਲੇ ਬਹੁਤ ਹੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਏ ਜਾਂਦੇ ਹਨ । ਪਰ ਅਜਿਹੇ ਬਹੁਤ ਸਾਰੇ ਸ਼ਰਾਰਤੀ ਅਨਸਰ ਵੀ ਹੁੰਦੇ ਹਨ ਜੋ ਦੂਜਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਵੱਖ ਵੱਖ ਤਰੀਕੇ ਅਪਣਾਉਂਦੇ ਹਨ ਜਿਸ ਕਾਰਨ ਮਾਹੌਲ ਕਾਫੀ ਖਰਾਬ ਹੋ ਜਾਂਦਾ ਹੈ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਇਕ ਧਰਮ ਦੇ ਨਾਲ ਸਬੰਧਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਉਨ੍ਹਾਂ ਦੀਆਂ ਧਾਰਮਿਕ ਚੀਜ਼ਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ।

ਜਿਸ ਦੇ ਵਿਰੋਧ ਵਜੋਂ ਵੱਖ ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਇਸੇ ਵਿਚਕਾਰ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਮਾਡਲ ਲਡ਼ਕੀ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅਜਿਹੀ ਮਾੜੀ ਹਰਕਤ ਕੀਤੀ ਗਈ ਜਿਸ ਦੀ ਨਿਖੇਧੀ ਹੁਣ ਹਰ ਪਾਸੇ ਹੋ ਰਹੀ ਹੈ ਤੇ ਇਸ ਨੂੰ ਲੈ ਕੇ ਕਾਫੀ ਵਿਵਾਦ ਭਖਿਆ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ਵਿਚ ਔਰਤਾਂ ਦੇ ਕੱਪੜਿਆਂ ਦੇ ਵਿਗਿਆਪਨ ਦੇ ਲਈ ਇਕ ਪਾਕਿਸਤਾਨੀ ਮਾਡਲ ਤੇ ਵੱਲੋਂ ਕਾਫੀ ਇਤਰਾਜ਼ਯੋਗ ਤਸਵੀਰਾਂ ਖਿਚਵਾਈਆਂ ਗਈਆਂ।

ਜਿਸ ਨੂੰ ਲੈ ਕੇ ਕਾਫੀ ਵਿਵਾਦ ਛਿੜਿਆ ਹੋਇਆ ਹੈ ਤੇ ਲੋਕਾਂ ਦੇ ਵੱਲੋਂ ਲਗਾਤਾਰ ਹੀ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਇਸ ਮਾਡਲ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚ ਇਕ ਫੋਟੋਸ਼ੂਟ ਕਰਵਾਇਆ ਗਿਆ ਹੈ ਅਤੇ ਦਰਬਾਰ ਸਾਹਿਬ ਵੱਲ ਉਸ ਮਾਡਲ ਦੇ ਵੱਲੋਂ ਪਿੱਠ ਕੀਤੀ ਗਈ ਤੇ ਨਾਲ ਹੀ ਸਿਰ ਨੰਗਾ ਕਰ ਕੇ ਕਈ ਪੋਜ਼ ਵੀ ਦਿੱਤੇ ਗਏ । ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖ ਗਿਆ ।

ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਵੱਲੋਂ ਇਸ ਮਾਡਲ ਦੇ ਇਤਰਾਜ਼ਯੋਗ ਫ਼ੋਟੋਸ਼ੂਟ ਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ । ਇਸ ਘਟਨਾ ਦੀ ਵੱਖ ਵੱਖ ਸਿੱਖ ਸੰਸਥਾਵਾਂ ਵੱਲੋਂ ਵੀ ਨਿਖੇਧੀ ਕੀਤੀ ਜਾ ਰਹੀ ਹੈ ਉਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਇਕ ਅਜਿਹਾ ਇਤਰਾਜ਼ਯੋਗ ਕੰਮ ਹੈ ਜਿਸ ਨੇ ਸਿੱਖ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚਾਈ ਹੈ ।