Sunday , October 24 2021

ਇਸ ਮਸ਼ਹੂਰ ਹਸਤੀ ਨੇ ਆਪਣੀ ਜਾਨ ਲੈਣ ਦੀ ਕੀਤੀ ਖੁਦ ਕੋਸ਼ਿਸ਼ – ਬੋਲੀਵੁਡ ਚ ਪਿਆ ਫੜਦੋਲ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਕਰੋਨਾ ਦਾ ਸਭ ਤੋਂ ਵੱਧ ਅਸਰ ਮਹਾਰਾਸ਼ਟਰ ਸੂਬੇ ਦੇ ਉਪਰ ਪਿਆ ਹੈ। ਜਿੱਥੇ ਬਹੁਤ ਸਾਰੇ ਫਿਲਮੀ ਹਸਤੀਆਂ ਇਸ ਕਰੋਨਾ ਦੀ ਚਪੇਟ ਵਿਚ ਆ ਗਈਆਂ ਸਨ। ਉਥੇ ਹੀ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਬਹੁਤ ਸਾਰੇ ਲੋਕਾਂ ਵੱਲੋਂ ਇਸ ਕਰੋਨਾ ਉੱਪਰ ਜਿੱਤ ਪ੍ਰਾਪਤ ਕਰ ਲਈ ਗਈ ਸੀ। ਉਥੇ ਹੀ ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਜਿੱਥੇ ਲੋਕਾਂ ਦੇ ਕੰਮ ਕਾਰ ਛੁੱਟ ਗਏ ਸਨ ਉੱਥੇ ਹੀ ਘਰਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ।

ਜਿਸ ਦੇ ਚਲਦੇ ਹੋਏ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਗਏ ਸਨ। ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਅਜਿਹੀਆਂ ਘਟਨਾਵਾਂ ਨੇ ਬਹੁਤ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣੇ ਇਸ ਮਸ਼ਹੂਰ ਬੋਲੀਵੁਡ ਅਦਾਕਾਰ ਉਪਰ ਵੀ ਖੁ-ਦ-ਕੁ-ਸ਼ੀ ਲਈ ਮਜਬੂਰ ਕੀਤੇ ਜਾਣ ਦਾ ਦੋਸ਼ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਂ ਦਿੱਲੀ ਵਿੱਚ ਇੱਕ ਮਨੋਜ ਪਾਟਿਲ ਨਾਮ ਦੇ ਬਾਡੀ ਬਿਲਡਰ ਵੱਲੋਂ ਫਿਲਮੀ ਅਦਾਕਾਰ ਸ਼ਾਹਿਲ ਖਾਨ ਉਪਰ ਉਸ ਨੂੰ ਡਰਾਉਣ ਧਮਕਾਉਣ ਅਤੇ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ ਦੋਸ਼ ਲਾਏ ਗਏ ਹਨ।

ਜਿਸ ਚਲਦੇ ਹੋਏ ਮਨੋਜ ਪਾਟਿਲ ਦੇ ਪਰਿਵਾਰ ਵੱਲੋਂ ਫਿਲਮੀ ਅਦਾਕਾਰ ਸਾਹਿਲ ਖਾਨ ਦੇ ਖਿਲਾਫ ਉਸ ਬਾਰੇ ਪੁਲਿਸ ਸਟੇਸ਼ਨ ਦੇ ਵਿੱਚ ਉਨ੍ਹਾਂ ਦੇ ਪੁੱਤਰ ਨੂੰ ਡਰਾਉਣ ਧਮਕਾਉਣ ਲਈ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ, ਕੀਤੀ ਗਈ ਸ਼ਿਕਾਇਤ ਵਿਚ ਆਖਿਆ ਗਿਆ ਹੈ ਕਿ ਅਦਾਕਾਰ ਸਾਹਿਲ ਖਾਨ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਨੋਜ ਪਾਟਿਲ ਵੱਲੋਂ ਜਿੱਥੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਹੀ ਉਸ ਨੂੰ ਕਪੂਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਹ ਅਜੇ ਜੇਰੇ ਇਲਾਜ ਹੈ।

ਉਸ ਵੱਲੋਂ ਸੁਸਾਇਡ ਨੋਟ ਵਿੱਚ ਅਦਾਕਾਰ ਸਾਹਿਲ ਨੂੰ ਆਪਣੀ ਇਸ ਹਾਲਤ ਦਾ ਜਿੰਮੇਵਾਰ ਠਹਿਰਾਇਆ ਗਿਆ ਹੈ। ਇਸ ਬਾਡੀ ਬਿਲਡਰ ਮਨੋਜ ਪਾਟਿਲ ਵੱਲੋਂ ਮਿਸਟਰ ਇੰਡੀਆ ਦਾ ਜੇਤੂ ਖਿਤਾਬ ਵੀ ਹਾਸਿਲ ਕੀਤਾ ਗਿਆ ਹੈ ਅਤੇ ਇੱਕ ਬਾਡੀ ਬਿਲਡਰ ਵੀ ਹੈ। ਉਸ ਵੱਲੋਂ ਮੁੰਬਈ ਸਥਿਤ ਆਪਣੇ ਨਿਵਾਸ ਸਥਾਨ ਉਪਰ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਸੁਸਾਇਡ ਨੋਟ ਲਿਖਿਆ ਗਿਆ ਸੀ ਜੋ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ।