Friday , October 7 2022

ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ ਬੋਲੀਵੁਡ ਤੋਂ ਹੌਲੀਵੁੱਡ ਤੱਕ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸੰਸਾਰ ਦੇ ਵਿਚ ਇਨਸਾਨ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦਾ ਹੈ ਇਨ੍ਹਾਂ ਦੀ ਬਦੌਲਤ ਹੀ ਉਸ ਇਨਸਾਨ ਦਾ ਇਸ ਦੁਨੀਆਂ ਦੇ ਵਿਚ ਨਾਮ ਬਣਦਾ ਹੈ। ਇਸ ਨਾਮ ਨੂੰ ਕਮਾਉਣ ਖ਼ਾਤਰ ਇਨਸਾਨ ਆਪਣੀ ਪੂਰੀ ਜ਼ਿੰਦਗੀ ਨੂੰ ਆਪਣੇ ਕੰਮ ਪ੍ਰਤੀ ਸਮਰਪਿਤ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੀ ਉਸ ਨੂੰ ਇਹ ਮੁਕਾਮ ਪ੍ਰਾਪਤ ਹੁੰਦਾ ਹੈ। ਇਸ ਦੁਨੀਆਂ ਦੇ ਵਿਚ ਅਜਿਹੇ ਬਹੁਤ ਸਾਰੇ ਮਹਾਨ ਕਲਾਕਾਰ ਮੌਜੂਦ ਹਨ ਜਿਨ੍ਹਾਂ ਨੇ ਸਖ਼ਤ ਮਿਹਨਤ ਦੇ ਸਦਕਾ ਆਪਣੀ ਇਕ ਅਲੱਗ ਪਹਿਚਾਣ ਬਣਾਈ ਹੈ।

ਇਨ੍ਹਾਂ ਦੇ ਵਿੱਚੋਂ ਵੀ ਇੱਕ ਵਿਸ਼ਵ ਪ੍ਰਸਿੱਧ ਸ਼ਖਸੀਅਤ ਜਿਸ ਨੇ ਨਾ ਜਾਣੇ ਕਿੰਨੇ ਹੀ ਰੇਡੀਓ ਅਤੇ ਟੀਵੀ ਸ਼ੋ ਨੂੰ ਹੋਸਟ ਕੀਤਾ ਅੱਜ ਸਾਡੇ ਸਾਰਿਆਂ ਦਾ ਸਾਥ ਛੱਡ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿਚ ਪ੍ਰਸਿੱਧ ਟੈਲੀਵਿਜ਼ਨ ਸ਼ੋਅ ਦੇ ਹੋਸਟ ਲੈਰੀ ਕਿੰਗ ਦਾ ਦਿਹਾਂਤ ਹੋ ਗਿਆ। ਉਹ 87 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਦੀ ਮੌਤ ਦੀ ਖਬਰ ਸ਼ਨੀਵਾਰ ਨੂੰ ਇੱਕ ਟਵਿੱਟਰ ਪੇਜ਼ ਰਾਹੀਂ ਦੱਸੀ ਗਈ। ਇੱਥੇ ਇਕ ਬਿਆਨ ਲੈਰੀ ਕਿੰਗ ਦੀ ਕੰਪਨੀ ਵੱਲੋਂ ਲਿਖਿਆ ਗਿਆ

ਕਿ ਬੇਹੱਦ ਅਫ਼ਸੋਸ ਦੇ ਨਾਲ ਓਰਾ ਮੀਡੀਆ ਆਪਣੇ ਕੋ-ਫਾਊਂਡਰ, ਵਿਸ਼ਵ ਪ੍ਰਸਿੱਧ ਟੀ ਵੀ ਹੋਸਟ ਅਤੇ ਖਾਸ ਦੋਸਤ ਲੈਰੀ ਕਿੰਗ ਦੇ ਦਿਹਾਂਤ ਦਾ ਜ਼ਿਕਰ ਕਰ ਰਿਹਾ ਹੈ। ਉਨ੍ਹਾਂ ਨੇ ਲਾਸ ਏਂਜਲਸ ਦੇ ਸੀਡਰ-ਸਿਨਾਈ ਮੈਡੀਕਾਨ ਸੈਂਟਰ ਵਿੱਚ ਸ਼ਨੀਵਾਰ ਦੀ ਸਵੇਰ ਆਪਣੇ ਆਖਰੀ ਸਾਹ ਲਏ। ਜਾਰੀ ਕੀਤੇ ਗਏ ਇਸ ਬਿਆਨ ਵਿਚ ਆਖਿਆ ਗਿਆ ਕਿ ਉਹ ਪਿਛਲੇ ਤਕਰੀਬਨ 63 ਸਾਲਾਂ ਤੋਂ ਰੇਡੀਓ, ਟੈਲੀਵਿਜ਼ਨ ਅਤੇ ਡਿਜ਼ੀਟਲ ਮੀਡੀਆ ਦੇ ਕਈ ਪਲੇਟਫਾਰਮਾਂ ਉਪਰ ਜੁੜੇ ਹੋਏ ਸਨ।

ਇਸ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਇੰਟਰਵਿਊ, ਐਵਾਰਡ ਅਤੇ ਕਈ ਹੋਰ ਪ੍ਰੋਗਰਾਮਾਂ ਪੇਸ਼ ਕਰਦੇ ਹੋਏ ਆਪਣੀ ਅਹਿਮ ਭੂਮਿਕਾ ਨਿਭਾਈ। ਲੈਰੀ ਕਿੰਗ ਟੈਲੇੰਟ ਦਾ ਖ਼ਜ਼ਾਨਾਂ ਸਨ। ਉਹ ਪੂਰੀ ਜ਼ਿੰਦਗੀ ਆਪਣੇ ਕੰਮ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ। ਆਪਣੇ ਕਰੀਅਰ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ। ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ ਨੇ ਕਈ ਅਹਿਮ ਸ਼ਖਸੀਅਤਾਂ ਦੇ ਨਾਲ ਇੰਟਰਵੀਊ ਕੀਤੀ ਜਿਨ੍ਹਾਂ ਦੇ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹਨ।