Saturday , December 5 2020

ਇਸ ਪਿੰਡ ਵਿਚ ਮਰਗ ਦੇ ਭੋਗ ਤੇ ਫ਼ਜ਼ੂਲ ਖ਼ਰਚ ਤੇ ਵਿਆਹ ਵਿੱਚ DJ ਤੇ ਲੱਗੀ ਸਖ਼ਤੀ ਨਾਲ ਪਾਬੰਦੀ

ਇਸ ਪਿੰਡ ਵਿਚ ਮਰਗ ਦੇ ਭੋਗ ਤੇ ਫ਼ਜ਼ੂਲ ਖ਼ਰਚ ਤੇ ਵਿਆਹ ਵਿੱਚ DJ ਤੇ ਲੱਗੀ ਸਖ਼ਤੀ ਨਾਲ ਪਾਬੰਦੀ

ਸੱਭਿਆਚਾਰ ਅੰਗਰੇਜ਼ੀ ਸ਼ਬਦ ‘Culture’ ਦਾ ਪੰਜਾਬੀ ਅਨੁਵਾਦ ਹੈ। ‘Culture’ ਮਨੁੱਖੀ ਕਿਰਤ ਅਤੇ ਮਿਹਨਤ ਦਾ ਚਿੰਨ੍ਹ ਹੈ। ਸੱਭਿਆਚਾਰ ਮਨੁੱਖ ਦੁਆਰਾ ਨਿਰੋਲ ਕੁਦਰਤੀ ਸੋਮਿਆਂ ਨੂੰ ਆਪਣੀ ਕਿਰਤ ਨਾਲ ਬਦਲ ਕੇ ਸਿਰਜਿਆ ਚੌਗਿਰਦਾ ਹੈ। ਸੱਭਿਆਚਾਰ ਇੱੱਕ ਅਜਿਹੀ ਚੀਜ਼ ਹੈ, ਜਿਸ ਤੋਂ ਕਿਸੇ ਖ਼ਾਸ ਇਲਾਕੇ ਦੇ ਲੋਕਾਂ ਦੀ ਰਹਿਣੀ ਸਹਿਣੀ ਦਾ ਪਤਾ ਲੱਗ ਸਕਦਾ ਹੈ। ਪੰਜਾਬ ਦਾ ਆਪਣਾ ਅਮੀਰ ਸੱਭਿਆਚਾਰ ਹੈ। ਇਹ ਉਹ ਸੱਭਿਆਚਾਰ ਹੈ ਜੋ ਹਰ ਦੇਖਣ ਵਾਲੇ ਨੂੰ ਆਕਰਸ਼ਿਤ ਕਰਦਾ ਹੈ ਅਤੇ ਜਿਸ ’ਤੇ ਹਰ ਪੰਜਾਬੀ ਫ਼ਖਰ ਮਹਿਸੂਸ ਕਰਦਾ ਹੈ।

ਅੱਜ ਪੰਜਾਬੀਆਂ ਦੇ ਜੀਵਨ ਦਾ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ। ਨਵੀਂ ਪੀੜ੍ਹੀ ਦੇ ਪਹਿਰਾਵੇ ਤੇ ਖਾਣ-ਪੀਣ ਵਿੱਚ ਤਬਦੀਲੀ ਆ ਰਹੀ ਹੈ। ਰੇਡੀਓ, ਟੈਲੀਵਿਜ਼ਨ ਅਤੇ ਕੰਪਿਊਟਰ ਤੇ ਇੰਟਰਨੈੱਟ ਦੇ ਪਸਾਰ ਨੇ ਸਾਨੂੰ ਸਾਡੀ ਰੂਹ ਨੂੰ ਸਕੂਨ ਬਖ਼ਸ਼ਣ ਵਾਲੇ ਦਿਲਪ੍ਰਚਾਵੇ ਦੇ ਸਾਧਨਾਂ ਤੋਂ ਦੂਰ ਕਰ ਦਿੱਤਾ ਹੈ। ਇਨ੍ਹਾਂ ਸਾਧਨਾਂ ਵਿੱਚ ਲੋਕ ਨਾਚ, ਵੰਝਲੀਆਂ, ਅਲਗੋਜ਼ੇ, ਤਿਉਹਾਰ, ਮੇਲੇ, ਬਾਤਾਂ, ਬੁਝਾਰਤਾਂ, ਬੋਲੀਆਂ, ਭਿੰਨ-ਭਿੰਨ ਪ੍ਰਕਾਰ ਦੀਆਂ ਖੇਡਾਂ ਤੇ ਨਕਲਾਂ ਸ਼ਾਮਲ ਸਨ। ਅੱਜ ਸਾਡੇ ਰਿਸ਼ਤੇ-ਨਾਤਿਆਂ, ਭੰਗੜਿਆਂ, ਗਿੱਧਿਆਂ ਦਾ ਵੀ ਪੱਛਮੀਕਰਨ ਤੇ ਵਪਾਰੀਕਰਨ ਹੋ ਰਿਹਾ ਹੈ।ਅਕਸਰ ਕਿਹਾ ਜਾਂਦਾ ਹੈ ਕਿ ਇਹ ਸਭ ਸਾਡੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਹੈ, ਪਰ ਕੀ ਪੱਛਮੀ ਸੱਭਿਆਚਾਰ ਨੇ ਸਾਨੂੰ ਇਹ ਕਿਹਾ ਸੀ ਕਿ ਮੈਨੂੰ ਅਪਣਾਓ? ਦੋਸ਼ ਸਾਡਾ ਆਪਣਾ ਹੈ ਕਿਉਂਕਿ ਅਸੀਂ ਆਪਣੀ ਤੰਗ ਸੋਚ ਸਦਕਾ ਆਪਣੇ ਸੱਭਿਆਚਾਰ ਦੀ ਥਾਂ ਪੱਛਮੀ ਸੱਭਿਆਚਾਰ ਨੂੰ ਦਿੱਤੀ। ਅਸੀਂ ਪੱਛਮੀ ਸੱਭਿਆਚਾਰ ਅਪਣਾ ਕੇ ਆਧੁਨਿਕ ਕਹਾੳੁਣ ’ਚ ਮਾਣ ਮਹਿਸੂਸ ਕਰਨ ਲੱਗ ਪਏ ਹਾਂ। ਇਸੇ ਲੲੀ ਕਮੀਜ਼-ਸਲਵਾਰ ਦੀ ਥਾਂ ਲੱਤਾਂ-ਘੁੱਟਵੀਆਂ ਜੀਨਾਂ ਅਤੇ ਵੱਖ-ਵੱਖ ਡਿਜ਼ਾਇਨਾਂ ਦੀਆਂ ਕਮੀਜ਼ਾਂ ਲੈ ਰਹੀਆਂ ਹਨ।ਅਸਲ ਵਿੱਚ ਮੀਡੀਏ ਨੇ ਪੰਜਾਬੀ ਬੋਲੀ ਤੇ ਸੱਭਿਆਚਾਰ ਦੀ ਬੇੜੀ ’ਚ ਵੱਟੇ ਪਾਏ ਹਨ। ਮੌਜੂਦਾ ਸਮੇਂ ਪੰਜਾਬੀ ਸੱਭਿਆਚਾਰ ਨੂੰ ਜਿਸ ਤਰੀਕੇ ਨਾਲ ਟੀ.ਵੀ. ਆਦਿ ’ਤੇ ਪੇਸ਼ ਕੀਤਾ ਜਾ ਰਿਹਾ ਹੈ, ੳੁਹ ਸਾਡੇ ਸੱਭਿਆਚਾਰ ਨੂੰ ਪਤਨ ਵੱਲ ਲਿਜਾ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸਭ ਕੁਝ ਅੱਖੀਂ ਦੇਖ ਕੇ ਵੀ ਅਸੀਂ ਚੁੱਪ ਹਾਂ। ਛੋਟੇ ਪਰਦੇ ’ਤੇ ਵੱਖਰੇ-ਵੱਖਰੇ ਚੈਨਲ ਪੌਪ ਗਾਣੇ, ਲੜਕੀਆਂ-ਲੜਕਿਆਂ ਦੇ ਅਵੱਲੇ ਪਹਿਰਾਵੇ, ਸੱਜ-ਧੱਜ ਕੇ ਅਸ਼ਲੀਲ ਨਾਚ ਦਾ ਫ਼ਿਲਮਾਂਕਣ ਕਰਕੇ ਸਮਾਜ ’ਤੇ ਮਾੜਾ ਅਸਰ ਪਾ ਰਹੇ ਹਨ।ਅੱਜ ਹਰ ਨੌਜਵਾਨ ਦਾ ਧਾਰਮਿਕ ਅਸਥਾਨਾਂ ਤੋਂ ਮੂੰਹ ਮੁੜਦਾ ਜਾ ਰਿਹਾ ਹੈ ਤੇ ਲੱਚਰ ਸਭਿਆਚਾਰ ਵਾਲੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਜੋ ਟੈਲੀਵਿਜ਼ਨ ’ਤੇ ਨੰਗੇਜਵਾਦ ਦਿਖਾਇਆ ਜਾ ਰਿਹਾ ਹੈ ਉਸ ’ਤੇ ਪਾਬੰਦੀ ਹੋਣੀ ਚਾਹੀਦੀ ਹੈ। ਜੋ ਨਾਮਵਰ ਕਲਾਕਾਰ ਅੱਜ ਪੰਜਾਬੀ ਸਭਿਆਚਾਰ ਦੀ ਦੁਹਾਈ ਦੇ ਰਹੇ ਹਨ ਉਹੀ ਕਲਾਕਾਰ ਘੱਟ ਕੱਪੜੇ ਪਹਿਨਣ ਵਾਲੀਆਂ ਲੜਕੀਆਂ ਨੂੰ ਸਟੇਜਾਂ ’ਤੇ ਲਿਆ ਕੇ ਨਾਚ ਕਰਵਾਉਂਦੇ ਹਨ। ਇਨ੍ਹਾਂ ਕਲਾਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਸਲੀ ਸਭਿਆਚਾਰ ਨੂੰ ਹੀ ਲੋਕਾਂ ਅੱਗੇ ਪੇਸ਼ ਕਰਨ।