Friday , December 4 2020

ਇਸ ਪਿੰਡ ਦੇ ਮੁੰਡੇ ਖੁਦ ਆਪਣੀਆਂ ਭੈਣਾਂ ਲਈ ਗਾਹਕ ਲੱਭ ਕੇ ਲਿਆਉਂਦੇ ਹਨ ਅਤੇ

ਵੈਸੇ ਤਾਂ ਦੇਸ਼ ਆਜ਼ਾਦ ਹੋਏ ਨੂੰ ਸਮਾਂ ਬੀਤਾ ਗਿਆ ਹੈ ਪਰ ਕੁਝ ਅਜਿਹੀਆਂ ਥਾਵਾਂ ਹਨ, ਜਿੱਥੇ ਤੱਕ ਆਜ਼ਾਦੀ ਦੀ ਲੌਅ ਅਜੇ ਤੱਕ ਨਹੀਂ ਪਹੁੰਚ ਸਕੀ ਹੈ। ਅਸੀਂ ਗੱਲ ਕਰ ਰਹੇ ਹਾਂ, ਯੂਪੀ ਦੇ ਹਰਦੋਈ ਜ਼ਿਲ੍ਹੇ ਦੀ। ਇੱਥੇ ਦੇ ਇੱਕ ਪਿੰਡ ‘ਚ ਕੁੜੀਆਂ ਦਾ ਵਿਆਹ ਹੀ ਨਹੀਂ ਹੁੰਦਾ। ਇੱਥੇ ਕੁੜੀਆਂ ਦੀ ਬੋਲੀ ਲਗਾਈ ਜਾਂਦੀ ਹੈ ਅਤੇ ਉਹਨਾਂ ਨੂੰ ਦੇਹ ਵਪਾਰ ‘ਚ ਧਕੇਲ ਦਿੱਤਾ ਜਾਂਦਾ ਹੈ।

ਇਹਨਾਂ ਨੂੰ ਇਸ ਕੰਮ ‘ਚ ਪਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਇਹਨਾਂ ਦਾ ਹੀ ਪਰਿਵਾਰ ਹੁੰਦਾ ਹੈ। ਇੱਥੇ ਇਹ ਕੰਮ ਕਈ ਸਦੀਆਂ ਤੋਂ ਚੱਲਦਾ ਆ ਰਿਹਾ ਹੈ।ਚਾਰ ਤੋਂ ਪੰਜ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ‘ਚ ਕੁੜੀ ਦਾ ਪੈਦਾ ਹੋਣਾ ਗੁਨਾਹ ਮੰਨਿਆ ਜਾਂਦਾ ਹੈ।

ਦੇਹ ਵਪਾਰ ਦੇ ਧੰਦੇ ਤੋਂ ਬੱਚ ਕੇ ਨਿਕਲੀ ਇੱਕ ਲੜਕੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਮੈਂ ਹੁਣ ਇੱਕ ਸਮਾਜ ਸੇਵਿਕਾ ਹਾਂ ਕਿਉਂਕਿ ਮੈਂ ਇਸ ‘ਚੋਂ ਬਚ ਕੇ ਨਿਕਲੀ ਹਾਂ ਅਤੇ ਹੋਰਾਂ ਨੂੰ ਬਚਾਉਣਾ ਚਾਹੁੰਦੀ ਹਾਂ। ਹਾਲਾਤ ਇਹ ਹਨ ਕਿ ਪਿੰਡ ਦੇ ਮੁੰਡੇ ਖੁਦ ਆਪਣੀਆਂ ਭੈਣਾਂ ਲਈ ਗਾਹਕ ਲੱਭ ਕੇ ਲਿਆਉਂਦੇ ਹਨ ਅਤੇ ਉਹਨਾਂ ਨੂੰ ਦੇਹ ਵਪਾਰ ‘ਚ ਧਕੇਲ ਦਿੱਤਾ ਜਾਂਦਾ ਹੈ। ਕੁੜੀਆਂ ਚਾਹ ਕੇ ਵੀ ਇਸਦੀ ਖਿਲਾਫਤ ਨਹੀਂ ਕਰ ਪਾਉਂਦੀਆਂ।

ਦੱਸਣਯੋਗ ਹੈ ਕਿ ਪਿੰਡ ‘ਚ ਕੁੜੀਆਂ ਨੂੰ ਪੜ੍ਹਾਈ ਵੀ ਨਹੀਂ ਕਰਨ ਦਿੱਤੀ ਜਾਂਦੀ, ਜਿਸ ਕਾਰਨ ਉਹ ਆਪਣੇ ਹੱਕਾਂ ਤੋਂ ਵੀ ਜਾਣੂ ਨਹੀਂ ਹੋ ਪਾਉਂਦੀਆਂ।