Saturday , June 25 2022

ਇਸ ਪਾਰਟੀ ਚੋ ਸਿੱਧੂ ਮੂਸੇਵਾਲ ਨੂੰ ਵੋਟਾਂ ਚ ਖੜੇ ਕਰਨ ਬਾਰੇ ਆ ਰਹੀ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਹਰੇਕ ਸਿਆਸੀ ਪਾਰਟੀ ਵੀਹ ਸੋ ਬਾਈ ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਵਿੱਚ ਰੁੱਝੀ ਹੋਈ ਹੈ । ਹਰ ਸਿਆਸੀ ਪਾਰਟੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀਹ ਸੌ ਬਾਈ ਦੀਆਂ ਚੋਣਾਂ ਦੇ ਵਿੱਚ ਜਿੱਤ ਦੀ ਕੁਰਸੀ ਹਾਸਲ ਕੀਤੀ ਜਾ ਸਕੇ । ਹੁਣ ਤੋਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਨੇ ,ਚੋਣਾਂ ਦਾ ਸ਼ੋਰ ਹੁਣ ਤੋਂ ਹੀ ਪੂਰੇ ਪੰਜਾਬ ਦੇ ਵਿੱਚ ਦਿਖ ਰਿਹਾ ਹੈ । ਪੰਜਾਬ ਸਿਆਸਤ ਦੇ ਵਿੱਚ ਹਰ ਰੋਜ਼ ਇਨ੍ਹਾਂ ਚੋਣਾਂ ਤੋਂ ਪਹਿਲਾਂ ਕਈ ਵੱਡੇ ਧ-ਮਾ-ਕੇ ਹੋ ਰਹੇ ਹਨ । ਜਿੱਥੇ ਆਮ ਆਦਮੀ ਪਾਰਟੀ ਤੇ ਭਾਜਪਾ ਪਾਰਟੀ ਦੇ ਵੱਲੋਂ ਗਾਇਕਾਂ ਤੇ ਕਲਾਕਾਰਾਂ ਦੇ ਬਲਬੂਤੇ ਵੀਹ ਸੌ ਬਾਈ ਦੀਆਂ ਉਨ੍ਹਾਂ ਦੇ ਵਿੱਚ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਥੇ ਹੀ ਹੁਣ ਇਨ੍ਹਾਂ ਪਾਰਟੀਆਂ ਦੇ ਨਾਲ ਨਾਲ ਕਾਂਗਰਸ ਪਾਰਟੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ।

ਦਰਅਸਲ ਹੁਣ ਕਾਂਗਰਸ ਪਾਰਟੀ ਸਿੱਧੂ ਮੂਸੇਵਾਲੇ ਤੇ ਚੋਣਾਂ ਦੌਰਾਨ ਤਿਆਰੀ ਦਾਅ ਲਗਾਉਣ ਦੀ ਤਿਆਰੀ ਵਿੱਚ ਹੈ । ਕਿਉਂਕਿ ਅਜਿਹੀਆਂ ਚਰਚਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ । ਇੱਥੇ ਨਾਲ ਲੱਗਦੇ ਇਲਾਕੇ ਚ ਸਿੱਧੂ ਦਾ ਚੰਗਾ ਪ੍ਰਭਾਵ ਹੈ ਤੇ ਉਨ੍ਹਾਂ ਦੇ ਨੌਜਵਾਨਾਂ ਚ ਕਰੈਜ ਦੇ ਚੱਲਦੇ ਪੰਜਾਬ ਦੇ ਬਾਕੀ ਹਿੱਸਿਆਂ ਚ ਵੀ ਕਾਂਗਰਸ ਨੂੰ ਫ਼ਾਇਦਾ ਮਿਲ ਸਕਦਾ ਹੈ । ਜ਼ਿਕਰਯੋਗ ਹੈ ਕਿ ਹਰੇਕ ਸਿਆਸੀ ਪਾਰਟੀ ਦੇ ਵੱਲੋਂ ਵੱਖ ਵੱਖ ਹੱਥਕੰਡੇ ਅਪਣਾਏ ਜਾ ਰਹੇ ਹਨ ਕਿ ਦੋ ਹਜਾਰ ਬਾਈ ਦੀਆਂ ਚੋਣਾਂ ਦੇ ਵਿੱਚ ਉਨ੍ਹਾਂ ਦੀ ਸਰਕਾਰ ਬਣ ਸਕੇ । ਇਸ ਦੇ ਚੱਲਦੇ ਹੁਣ ਜਿੱਥੇ ਆਮ ਆਦਮੀ ਪਾਰਟੀ ਅਤੇ ਭਾਜਪਾ ਪਾਰਟੀ ਦੇ ਵਲੋਂ ਪਹਿਲਾਂ ਹੀ ਕਈ ਪ੍ਰਸਿੱਧ ਚਿਹਰਿਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ ।

ਉਥੇ ਹੀ ਉਨ੍ਹਾਂ ਅਜਿਹੀਆਂ ਚਰਚਾਵਾਂ ਸਾਹਮਣੇ ਆ ਰਿਹਾ ਹੈ ਕਿ ਕਾਂਗਰਸ ਪਾਰਟੀ ਸਿੱਧੂ ਮੂਸੇਵਾਲਾ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਐਲਾਨ ਸਕਦੀ ਹੈ ,ਕਿਉਂਕਿ ਇਹ ਕਾਫੀ ਪ੍ਰਸਿੱਧ ਗਾਇਕ ਹਨ। ਉੱਥੇ ਹੀ ਨਾਲ ਹੀ ਨੌਜਵਾਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਾਫੀ ਕ੍ਰੇਜ਼ ਵੀ ਹੈ । ਤੇ ਹੁਣ ਆਪ ਕਾਂਗਰਸ ਪਾਰਟੀ ਸਿੱਧੂ ਮੂਸੇਵਾਲੇ ਦੇ ਬਲਬੂਤੇ ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿਉਂਕਿ ਪਹਿਲਾਂ ਵੀ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਵੱਲੋਂ ਕਈ ਪ੍ਰਸਿੱਧ ਚਿਹਰਿਆਂ ਦੇ ਬਲਬੂਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਜਿਨ੍ਹਾਂ ਵਿਚ ਭਾਜਪਾ ਪਾਰਟੀ ਦੇ ਵੱਲੋਂ ਗੁਰਦਾਸਪੁਰ ਸੀਟ ਤੇ ਵਿਨੋਦ ਖੰਨਾ ਤੇ ਸੰਨੀ ਦਿਓਲ ਦੇ ਦਮ ਤੇ ਦੋ ਵਾਰ ਸੀਟਾਂ ਹਾਸਲ ਕੀਤੀਆਂ ਗਈਆਂ । ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਅਨਮੋਲ ਗਗਨ ਮਾਨ ਜੱਸੀ ਜਸਰਾਜ ਗੁਰਪ੍ਰੀਤ ਘੁੱਗੀ ਦੇ ਨਾਮ ਵੀ ਸ਼ਾਮਲ ਹਨ । ਹੁਣ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਮੁੱਸੇਵਾਲਾ ਸਿਆਸਤ ਚ ਪੈਰ ਧਰਦੇ ਹਨ ਜਾਂ ਫਿਰ ਇਹ ਸਿਰਫ਼ ਚਰਚਾਵਾਂ ਹੀ ਰਹਿਣਗੀਆਂ ।