Saturday , August 20 2022

ਇਸ ਦਿਓਰ-ਭਰਜਾਈ ਨੇ ਤਾਂ ਹੱਦ ਹੀ ਕਰ ਦਿੱਤੀ, ਕਰਤੂਤ ਅਜਿਹੀ ਕਿ ਸੁਣ ਨਹੀਂ ਹੋਵੇਗਾ ਯਕੀਨ

ਨਾਜਾਇਜ਼ ਸਬੰਧਾਂ ਕਾਰਨ ਦਿਓਰ ਅਤੇ ਭਰਜਾਈ ਵੱਲੋਂ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।

 

ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਮਹਿਲਾ ਦੇ ਪੁੱਤਰ ਰਾਕੇਸ਼ ਕੁਮਾਰ ਵਾਸੀ ਕੰਧਵਾਲਾ ਰੋਡ ਚੰਡੀਗੜ੍ਹ ਮੋਹਲਾ ਨੇ ਦੱਸਿਆ ਕਿ ਉਸਦੀ ਪਤਨੀ ਸ਼ਾਲੂ ਅਤੇ ਪੰਕਜ ਕੁਮਾਰ ਦੇ ਨਾਜਾਇਜ਼ ਸਬੰਧ ਹੋ ਗਏ ਸਨ,

 

ਜਿਨ੍ਹਾਂ ਨੇ ਆਪਣੇ ਸਬੰਧ ਛੁਪਾਉਣ ਲਈ 1 ਮਈ 2017 ਨੂੰ ਉਸਦੀ ਮਾਂ ਸਨੇਹਲਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦਿਲ ਦਾ ਦੌਰਾ ਪੈਣ ਦਾ ਬਹਾਨਾ ਬਣਾ ਕੇ ਗਲੀ ਵਿਚ ਸ਼ੋਰ ਮਚਾ ਦਿੱਤਾ। ਮ੍ਰਿਤਕਾ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਸੀ ਪਰ ਜਦੋਂ ਮ੍ਰਿਤਕਾ ਨੂੰ ਸਸਕਾਰ ਲਈ ਨਹਾਉਣ ਲੱਗੇ ਤਾਂ ਉਸਦੇ ਗਲੇ ‘ਤੇ ਨਿਸ਼ਾਨ ਸਨ,

ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਬਿਆਨਾਂ ਦੇ ਆਧਾਰ ‘ਤੇ ਪਤਨੀ ਸ਼ਾਲੂ ਅਤੇ ਭਰਾ ਪੰਕਜ ‘ਤੇ ਮਾਮਲਾ ਦਰਜ ਕਰ ਲਿਆ। ਹੁਣ ਪੁਲਸ ਨੇ ਦੋਵਾਂ ਨੂੰ ਕਾਬੂ ਕਰਕੇ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।