Tuesday , November 30 2021

ਇਸ ਤਰੀਕ ਤੋਂ ਪੰਜਾਬ ਚ ਏਨੇ ਘੰਟੇ ਸਕੂਲ ਖੋਲਣ ਦਾ ਆਖਰ ਹੋ ਗਿਆ ਐਲਾਨ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਅਨਲੌਕ 5 ਨੂੰ ਬੀਤੇ ਦਿਨ ਲਾਗੂ ਕੀਤਾ ਗਿਆ ਜਿਸ ਵਿੱਚ ਕਈ ਅਹਿਮ ਐਲਾਨ ਕੀਤੇ ਗਏ। ਇਹ ਐਲਾਨ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਘੱਟਦੀ ਹੋਈ ਗਿਣਤੀ ਅਤੇ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਕੀਤਾ ਗਿਆ। ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਸਕੂਲ ਨੂੰ ਮੁੜ ਖੋਲਣ ਦਾ ਉਪਰਾਲਾ 15 ਅਕਤੂਬਰ ਤੋਂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਹੁਣ ਬੱਚੇ ਮੁੜ ਸਕੂਲ ਵਿੱਚ ਜਾ ਕੇ ਪੜਾਈ ਕਰ ਸਕਦੇ ਹਨ ਪਰ ਇਸ ਦੇ ਨਾਲ ਹੀ ਜੇਕਰ ਉਹ ਈ-ਲਰਨਿੰਗ ਦੇ ਮਾਧਿਅਮ ਨਾਲ ਘਰ ਬੈਠ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਬੱਚੇ ਕਰ ਸਕਦੇ ਹਨ।

ਪੰਜਾਬ ਦੇ ਵਿੱਚ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲ ਜਾ ਸਕਣਗੇ। ਇਸ ਸਬੰਧੀ ਵੀ ਸਰਕਾਰ ਵੱਲੋਂ ਦਿਸ਼ਾ-ਨਿਰਦੇਸ ਜਾਰੀ ਕੀਤੇ ਗਏ ਹਨ ਜਿਸ ਮੁਤਾਬਕ ਸਕੂਲ ਸਿਰਫ 3 ਘੰਟੇ ਲਈ ਖੁੱਲ੍ਹਣਗੇ। ਜਿਸ ਵਿੱਚ ਅਧਿਆਪਕ ਬੱਚਿਆਂ ਨੂੰ 2 ਸ਼ਿਫਟਾਂ ਵਿੱਚ ਬੁਲਾ ਕੇ ਪੜ੍ਹਾਉਣਗੇ। ਇਕ ਸੈਕਸ਼ਨ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ 20 ਹੋਵੇਗੀ। ਕਲਾਸ ਰੂਮ

ਵਿਚ ਇਕ ਬੈਂਚ ਉਪਰ ਸਿਰਫ਼ ਇੱਕ ਬੱਚਾ ਹੀ ਬੈਠੇਗਾ ਇਸ ਦੇ ਨਾਲ ਹੀ ਮਾਸਕ ਅਤੇ ਸੈਨੀਟਾਇਜ਼ਰ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ। ਇਹ ਸਾਰੇ ਦਿਸ਼ਾਂ ਨਿਰਦੇਸ਼ ਸਿਹਤ ਵਿਭਾਗ ਵੱਲੋਂ ਕੇਂਦਰ ਸਰਕਾਰ ਵੱਲੋਂ ਮਿਲੇ ਹੋਏ ਆਦੇਸ਼ਾਂ ਦੇ ਆਧਾਰ ‘ਤੇ ਸਾਰੇ ਸਕੂਲਾਂ ਨੂੰ ਦਿੱਤੇ ਗਏ ਹਨ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਕੂਲ ਬੱਚਿਆਂ ਨੂੰ ਬੁਲਾ ਕੇ ਪੜ੍ਹਾਈ ਕਰਵਾ ਸਕਦੇ ਹਨ। ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਵਿਚਾਲੇ ਸਮਾਜਿਕ ਦੂਰੀ ਦਾ ਹੋਣਾ ਲਾਜ਼ਮੀ ਕੀਤਾ ਜਾਵੇਗਾ ਤਾਂ ਜੋ ਬੱਚੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚ ਸਕਣ।