Sunday , June 26 2022

ਇਸ ਕਾਰਨ ਏਥੇ ਟਰੱਕ ਡਰਾਈਵਰ ਨੂੰ 23 ਲੱਖ ਰੁਪਏ ਦਾ ਕੀਤਾ ਗਿਆ ਜੁਰਮਾਨਾ – ਸਾਰੀ ਦੁਨੀਆਂ ਤੇ ਚਰਚਾ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਭਾਰਤੀਆਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਜਿੱਥੇ ਜਾ ਕੇ ਉਹ ਆਪਣੇ ਪਰਿਵਾਰ ਦੀ ਆਰਥਿਕ ਮੰਦੀ ਨੂੰ ਦੂਰ ਕਰ ਸਕਣ। ਉੱਥੇ ਹੀ ਉਹਨਾਂ ਵੱਲੋਂ ਵਿਦੇਸ਼ਾਂ ਦੇ ਵਿੱਚ ਭਾਰੀ ਮਿਹਨਤ ਵੀ ਕੀਤੀ ਜਾਂਦੀ ਹੈ। ਜਿਸ ਸਦਕਾ ਭਾਰਤ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾ ਸਕਣ। ਪਰ ਵਿਦੇਸ਼ਾਂ ਵਿੱਚ ਵੀ ਲੋਕਾਂ ਨੂੰ ਕਈ ਤਰ੍ਹਾਂ ਦੇ ਕਾਨੂੰਨ ਤੋੜਨ ਦੇ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਜਿੱਥੇ ਉਨਾਂ ਵੱਲੋਂ ਕੀਤੀ ਜਾਂਦੀ ਮਿਹਨਤ ਮਜਦੂਰੀ ਹੀ ਉਹਨਾਂ ਲਈ ਇੱਕ ਮੁਸ਼ਕਿਲ ਪੈਦਾ ਕਰ ਦਿੰਦੀ ਹੈ। ਜਿਥੇ ਵਿਦੇਸ਼ਾਂ ਦੇ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ, ਉਥੇ ਹੀ ਉਨ੍ਹਾਂ ਕਰਮਚਾਰੀਆਂ ਦੇ ਹਿਤਾਂ ਦਾ ਧਿਆਨ ਵੀ ਰੱਖਿਆ ਜਾਂਦਾ ਹੈ।

ਹੁਣ ਇੱਥੇ ਇਸ ਕਾਰਨ ਟਰੱਕ ਡਰਾਈਵਰ ਨੂੰ ਏਥੇ 23 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ਸਾਹਮਣੇ ਆਈ ਹੈ। ਜਿੱਥੇ ਟਰੱਕ ਚਾਲਕ ਨੂੰ ਪੁਲਸ ਵਲੋਂ ਰੋਕੇ ਜਾਣ ਤੇ ਵੇਖਿਆ ਗਿਆ ਕੇ ਟਰੱਕ ਚਾਲਕ ਵੱਲੋਂ ਲਗਾਤਾਰ 20 ਘੰਟੇ ਟਰੱਕ ਚਲਾਇਆ ਗਿਆ ਹੈ। ਜਿਸ ਕਾਰਨ ਟਰੱਕ ਚਾਲਕ ਨੂੰ ਡਰਾਈਵਿੰਗ ਕਾਨੂੰਨ ਤੋੜ ਕੇ ਬਿਨਾ ਆਰਾਮ ਕੀਤੇ ਲਗਾਤਾਰ 20 ਘੰਟੇ ਡਰਾਈਵਿੰਗ ਕਰਨ ਤੇ 27 ਹਜ਼ਾਰ ਯੂਰੋ ਦਾ ਭਾਰੀ ਜੁਰਮਾਨਾ ਕਰ ਦਿੱਤਾ ਗਿਆ ਹੈ।

ਇਸ ਵਿਅਕਤੀ ਨੂੰ ਉਸ ਸਮੇਂ ਲਗਾਤਾਰ ਕੰਮ ਕਰਦੇ ਹੋਏ ਰੋਕਿਆ ਗਿਆ ਜਦੋਂ ਇਟਲੀ ਦੀ ਪੋਰਦੀਨੋਨੇ ਪੁਲਿਸ ਨੇ ਸੜਕ ਤੇ ਟਰੱਕ ਨੂੰ ਰੋਕਿਆ ਸੀ ਅਤੇ ਉਸ ਸਮੇਂ ਹੀ ਉਨ੍ਹਾਂ ਵੱਲੋਂ ਟਰੱਕ ਡਰਾਈਵਰ ਦਾ ਡਰਾਈਵਿੰਗ ਪੀਰੀਅਡ ਪਿਛਲੇ 28 ਦਿਨਾਂ ਦਾ ਚੈੱਕ ਕੀਤਾ ਗਿਆ। ਜਿਸ ਤੋਂ ਇਸ ਸਭ ਦੀ ਜਾਣਕਾਰੀ ਪ੍ਰਾਪਤ ਹੋਈ।

ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਖਿਲਾਫ ਵੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਸ ਟਰਾਂਸਪੋਰਟ ਕੰਪਨੀ ਦੇ ਖਿਲਾਫ ਵੀ ਸਖਤ ਕਾਰਵਾਈ ਪੁਲਸ ਵੱਲੋਂ ਆਰੰਭ ਕੀਤੀ ਗਈ ਹੈ ਜਿਸ ਟਰਾਂਸਪੋਰਟ ਕੰਪਨੀ ਦਾ ਟਰੱਕ ਇਸ ਡਰਾਈਵਰ ਵੱਲੋਂ ਚਲਾਇਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਹੈ ਕਿ ਇਸ ਵਿਅਕਤੀ ਵੱਲੋਂ ਇੱਕ ਦਿਨ ਵਿੱਚ ਲਗਾਤਾਰ ਬਿਨਾਂ ਰੁਕੇ 20 ਘੰਟੇ ਡਰਾਈਵਿੰਗ ਕੀਤੀ ਗਈ ਹੈ ਜਿਸ ਕਾਰਨ ਉਸ ਨੂੰ 27 ਹਜ਼ਾਰ ਯੂਰੋ ਦਾ ਵੱਡਾ ਜੁਰਮਾਨਾ ਕੀਤਾ ਗਿਆ।