Tuesday , December 1 2020

ਇਰਾਕ ‘ਚ ਕਿਡਨੈਪ ਸਾਰੇ 39 ਭਾਰਤੀ ਮਾਰੇ ਗਏ……..

‘ਇਰਾਕ ‘ਚ ਕਿਡਨੈਪ ਸਾਰੇ 39 ਭਾਰਤੀ ਮਾਰੇ ਗਏ’: ਸੁਸ਼ਮਾ ਸਵਰਾਜ

39 Indians missing: ਤਿੰਨ ਸਾਲ ਪਹਿਲਾਂ ਇਰਾਕ ਦੇ ਮੋਸੂਲ ‘ਚ ਲਾਪਤਾ ਹੋਏ 39 ਭਾਰਤੀ ਨਾਗਰਿਕਮਾਰੇ ਗਏ ਹਨ। ਇਸ ਗੱਲ ਦੀ ਜਾਣਕਾਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ‘ਚ ਦਿੱਤੀ। ਉਹਨਾਂ ਨੇ ਦੱਸਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਆਈ,ਐੱਸ,ਆਈ,ਐੱਸ ਨੇ ਮਾਰ ਦਿੱਤਾ ਹੈ।

39 Indians missing

 

ਜਿਸ ਤੋਂ ਬਾਅਦ ਉਹਨਾਂ ਦੀ ਲਾਸ਼ਾਂ ਨੂੰ ਬਗਦਾਦ ਭੇਜ ਦਿੱਤਾ ਗਿਆ ਸੀ ਤੇ ਅਸੀਂ DNA ਸੈਂਪਲ ਦੇ ਰਾਹੀ ਉਹਨਾਂ ਦੀਆਂ ਲਾਸ਼ਾਂ ਦੀ ਜਾਂਚ ਕੀਤੀ। ਜੋ ਲਾਸ਼ਾਂ ਮਿਲਿਆਂ ਹਨ ਉਹਨਾਂ ‘ਚੋ 38 ਦੇ DNA ਟੈਸਟ ਮੈਚ ਕਰ ਦਿੱਤੇ ਗਏ ਹਨ ਤੇ ਜਦ ਕਿ 39ਵੇਂ ਸੈਂਪਲ ਦੀ ਜਾਂਚ ਚੱਲ ਰਹੀ ਹੈ। ਸ਼ੁਸਮਾ ਨੇ ਦੱਸਿਆ ਕਿ ਪਹਾੜ ਦੀ ਖੁਦਾਈ ਕਰਨ ਤੋਂ ਬਾਅਦ ਲਾਸ਼ਾਂ ਨੂੰ ਕੱਢਿਆਂ ਗਿਆ ਸੀ ਤੇ ਉਸ ਤੋਂ ਬਾਅਦ ਜਰਨਲ ਬੀਕੇ ਸਿੰਘ ਵੀ ਉਥੇ ਗਏ ਸਨ ਤੇ ਉਹਨਾਂ ਨੇ ਸਬੂਤਾਂ ਨੂੰ ਲੱਭਣ ‘ਚ ਬਹੁਤ ਮਿਹਨਤ ਕੀਤੀ ਸੀ।

39 Indians missing