Friday , December 3 2021

ਇਥੋਂ ਦੀ ਸਰਕਾਰ ਨੇ ਲਿਆ ਇਹ ਅਨੋਖਾ ਵੱਡਾ ਫੈਸਲਾ ਸਾਰੀ ਦੁਨੀਆਂ ਤੇ ਚਰਚਾ

ਸਰਕਾਰ ਨੇ ਲਿਆ ਇਹ ਅਨੋਖਾ ਵੱਡਾ ਫੈਸਲਾ

ਮੈਡ੍ਰਿਡ – ਉੱਤਰ-ਪੂਰਬ ਸਪੇਨ ਵਿਚ ਕਰੀਬ 1 ਲੱਖ ਉਦਬਿਲਾਵਾਂ ਨੂੰ ਕੋਰੋਨਾ ਲਾਗ ਫੈਲਣ ਦੇ ਡਰ ਕਾਰਨ। ਮਾ ਰਿ ਆ। ਜਾ ਰਿਹਾ ਹੈ। ਕਈ ਉਦਬਿਲਾਵਾਂ ਦੇ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਮਈ ਵਿਚ ਫਾਰਮ ਦੇ ਇਕ ਕਰਮਚਾਰੀ ਦੀ ਪਤਨੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦੇ ਆਰੇਗਾਨ ਸੂਬੇ ਸਥਿਤ ਇਸ ਫਾਰਮ ਵਿਚ ਉਦਬਿਲਾਵਾਂ ਦੇ ਪ੍ਰਭਾਵਿਤ ਹੋਣ ਦਾ ਪਤਾ ਲੱਗਾ ਸੀ। ਹੁਣ ਤੱਕ ਪ੍ਰਭਾਵਿਤ ਮਹਿਲਾ ਦਾ ਪਤੀ ਅਤੇ 6 ਹੋਰ ਕਰਮਚਾਰੀ ਪ੍ਰਭਾਵਿਤ ਪਾਏ ਜਾ ਚੁੱਕੇ ਹਨ।

ਕਰਮਚਾਰੀਆਂ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਇਨਾਂ ਉਦਬਿਲਾਵਾਂ ਨੂੰ ਅਲੱਗ-ਥੱਲਗ ਰੱਖਿਆ ਗਿਆ ਸੀ ਅਤੇ ਇਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ। ਇਨਾਂ ਉਦਬਿਲਾਵਾਂ ਨੂੰ ਇਨਾਂ ਦੇ ਬੇਸ਼-ਕੀਮਤੀ ਫਰ ਲਈ ਪਾਲਿਆ ਜਾਂਦਾ ਹੈ। ਉਦਬਿਲਾਵਾਂ ਦੇ ਟੈਸਟ ਕੀਤੇ ਜਾਣ ‘ਤੇ ਉਨ੍ਹਾਂ ਵਿਚੋਂ 87 ਫੀਸਦੀ ਵਿਚ ਲਾਗ ਦਾ ਪਤਾ ਲੱਗਾ ਹੈ। ਟੈਸਟ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ 92,700 ਉਦਬਿਲਾਵਾਂ ਨੂੰ। ਮਾ-ਰਨ। ਦਾ ਫੈਸਲਾ ਲਿਆ ਹੈ। ਪ੍ਰਸ਼ਾਸਨ ਦਾ ਆਖਣਾ ਹੈ ਕਿ ਫਾਰਮ ਚਲਾਉਣ ਵਾਲੀ ਕੰਪਨੀ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਫਾਰਮ ਰਾਜਧਾਨੀ ਮੈਡ੍ਰਿਡ ਤੋਂ 200 ਕਿਲੋਮੀਟਰ ਦੂਰ ਪੂਰਬ ਵਿਚ ਸਥਿਤ ਹੈ।

ਕੈਟੋਲੋਨੀਆ ਅਤੇ ਮੈਡ੍ਰਿਡ ਦੇ ਨਾਲ-ਨਾਲ ਆਰੇਗਾਨ ਸੂਬਾ ਵੀ ਸਪੇਨ ਵਿਚ ਕੋਰੋਨਾ ਲਾਗ ਦਾ ਹਾਟਸਪਾਟ ਬਣ ਚੁੱਕਿਆ ਹੈ। ਇਥੇ ਹੁਣ ਤੱਕ ਢਾਈ ਲੱਖ ਤੋਂ ਜ਼ਿਆਦਾ ਪ੍ਰਭਾਵਿਤਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 28 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਰੇਗਾਨ ਦੇ ਖੇਤੀਬਾੜੀ ਮੰਤਰੀ ਖਵਾਕਿਨ ਓਲੋਨਾ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉਦਬਿਲਾਵਾਂ ਨੂੰ। ਮਾ-ਰ ਨ। ਦਾ ਫੈਸਲਾ ਇਨਸਾਨਾਂ ਵਿਚ ਲਾਗ ਨੂੰ ਰੋਕਣ ਲਈ ਲਿਆ ਗਿਆ ਹੈ।

ਓਲੋਨਾ ਨੇ ਜ਼ੋਰ ਦੇ ਕੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜਾਨਵਰਾਂ ਤੋਂ ਇਨਸਾਨਾਂ ਵਿਚ ਜਾਂ ਇਨਸਾਨਾਂ ਤੋਂ ਜਾਨਵਰਾਂ ਵਿਚ ਲਾਗ ਫੈਲ ਸਕਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਪਰ ਇਕ ਸੰਭਾਵਨਾ ਇਹ ਹੋ ਸਕਦੀ ਹੈ ਕਿ ਪ੍ਰਭਾਵਿਤ ਕਰਮਚਾਰੀ ਤੋਂ ਹੀ ਲਾਪਰਵਾਹੀ ਨਾਲ ਜਾਨਵਰ ਪ੍ਰਭਾਵਿਤ ਹੋਏ ਹੋਣਗੇ। ਉਨ੍ਹਾਂ ਕਿਹਾ ਕਿ ਇਕ ਹੋਰ ਸਟੱਡੀ ਇਹ ਵੀ ਹੈ ਕਿ ਜਾਨਵਰਾਂ ਤੋਂ ਇਨਸਾਨਾਂ ਵਿਚ ਲਾਗ ਫੈਲੀ ਹੈ।