Thursday , August 5 2021

ਇਥੇ ਹੋਇਆ ਹਵਾਈ ਜਹਾਜ ਕਰੇਸ਼, ਮਲਬੇ ਦੀ ਭਾਲ ਜਾਰੀ – ਆਈ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਵਿਸ਼ਵ ਵਿਚ ਸਮੇਂ ਦੀ ਮੰਗ ਅਨੁਸਾਰ ਬਹੁਤ ਤਬਦੀਲੀਆਂ ਆਈਆਂ ਹਨ। ਇਨਸਾਨ ਵੱਲੋਂ ਸਾਇੰਸ ਵਿਚ ਬਹੁਤ ਹੀ ਤਰੱਕੀ ਕੀਤੀ ਗਈ ਹੈ। ਇਨਸਾਨ ਵੱਲੋਂ ਬਣਾਏ ਗਏ ਹਵਾਈ ਸਫ਼ਰ ਨੇ ਦੁਨੀਆ ਨੂੰ ਬਹੁਤ ਨਜ਼ਦੀਕ ਲੈ ਆਂਦਾ ਹੈ। ਹਵਾਈ ਸਫ਼ਰ ਰਾਹੀਂ ਇਨਸਾਨ ਆਪਣੀ ਕੋਹਾਂ ਮੀਲ ਦੀ ਦੂਰੀ ਕੁਝ ਸਮੇਂ ਵਿਚ ਤੈਅ ਕਰ ਲੈਂਦਾ ਹੈ। ਪਿਛਲੇ ਸਾਲ ਜਿਥੇ ਇਨਾਂ ਹਵਾਈ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਜਿਸ ਨਾਲ ਕਈ ਜਗ੍ਹਾ ਉਪਰ ਭਾਰੀ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਪਿਛਲੇ ਸਾਲ ਜਿਥੇ ਬਹੁਤ ਸਾਰੇ ਲੋਕ ਕੋਰੋਨਾ ਕਾਰਨ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।

ਉਥੇ ਹੀ ਕੁਝ ਬਿਮਾਰੀਆਂ ਦੇ ਚੱਲਦੇ ਤੇ ਕੁਝ ਸੜਕ ਹਾਦਸਿਆਂ ਦੇ ਚੱਲਦੇ ਤੇ ਕੁਝ ਹਵਾਈ ਹਾਦਸਿਆਂ ਦਾ ਸ਼ਿਕਾਰ ਹੋ ਗਏ। ਆਏ ਦਿਨ ਹੀ ਅਜਿਹੀਆਂ ਦੁਖਦਾਈ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਜੋ ਦੇਸ਼ ਦੇ ਹਾਲਾਤਾਂ ਉਤੇ ਹੋਰ ਗਹਿਰਾ ਅਸਰ ਪਾਉਂਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕਈ ਹਵਾਈ ਹਾਦਸੇ ਸਾਹਮਣੇ ਆ ਚੁੱਕੇ ਹਨ। ਹੁਣ ਫਿਰ ਤੋਂ ਇਕ ਹਵਾਈ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ । ਜਿਸਦੇ ਮਲਬੇ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਨਾਲ ਹਵਾਈ ਸਫਰ ਕਰਨ ਵਾਲਿਆਂ ਦੇ ਦਿਲ ਅੰਦਰ ਡਰ ਦਾ ਮਾਹੌਲ ਛਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਰਲਿਨ ਤੋਂ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਛੋਟਾ ਜਹਾਜ਼ ਵੀਰਵਾਰ ਨੂੰ ਉੱਤਰੀ ਸਵਿਟਜ਼ਰਲੈਂਡ ਜਾਂਦੇ ਸਮੇਂ ਕੋਂਸਟੇਂਸ ਵਿੱਚ ਡਿੱਗਣ ਕਾਰਨ ਹਾਦਸਾਗ੍ਰਸਤ ਹੋ ਗਿਆ। ਉਸ ਵੇਲੇ ਚੀਨ ਦੇ ਉਪਰ ਸੰਘਣੀ ਧੁੰਦ ਛਾਈ ਹੋਈ ਸੀ। ਜਿੱਥੇ ਇਹ ਹਾਦਸਾ ਵਾਪਰਿਆ ਹੈ,ਇਹ ਝੀਲ ਸਵਿਟਜ਼ਰਲੈਂਡ, ਜਰਮਨੀ ਅਤੇ ਆਸਟ੍ਰੇਲੀਆ ਦੀ ਹੱਦ ਨਾਲ ਲੱਗਦੀ ਹੈ।

ਇਸ ਜਹਾਜ਼ ਵਿਚ ਇਕ ਪਾਇਲਟ ਹੀ ਸਵਾਰ ਸੀ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੂੰ ਸੁਰੱਖਿਅਤ ਰੂਪ ਨਾਲ ਬਾਹਰ ਕੱਢ ਲਿਆ ਗਿਆ ਹੈ ਜਿਸ ਨੂੰ ਇਲਾਜ ਵਾਸਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਹਾਜ ਦੇ ਮਲਬੇ ਦੀ ਭਾਲ ਬਚਾਅ ਦਲ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ, ਅਜੇ ਤਕ ਜਹਾਜ ਦੇ ਮਲਬੇ ਨੂੰ ਬਰਾਮਦ ਨਹੀਂ ਕੀਤਾ ਗਿਆ। ਇਸ ਘਟਨਾ ਦੀ ਜਾਣਕਾਰੀ ਸੇਂਟ ਗਾਲੇਨ ਸੂਬੇ ਦੀ ਪੁਲੀਸ ਵੱਲੋਂ ਦਿੱਤੀ ਗਈ ਹੈ।