Tuesday , November 30 2021

ਇਥੇ ਹੋਇਆ ਐਲਾਨ ਜੇ ਮੰਗਲਵਾਰ ਖੋਲੀਆਂ ਇਹ ਦੁਕਾਨਾਂ ਤਾਂ ਹੋਵੇਗਾ 5 ਹਜਾਰ ਜੁਰਮਾਨਾ, ਦੁਕਾਨ ਹੋ ਸਕਦੀ ਸੀਲ

ਆਈ ਤਾਜਾ ਵੱਡੀ ਖਬਰ

ਸਮੇਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਦੇਸ਼ ਅੰਦਰ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ। ਇਨ੍ਹਾਂ ਐਲਾਨਾਂ ਦਾ ਸਬੰਧ ਵੱਖ ਵੱਖ ਖੇਤਰਾਂ ਦੇ ਨਾਲ ਪਾਇਆ ਜਾਂਦਾ ਹੈ ਜਿਸ ਦਾ ਅਸਰ ਸਥਾਨਕ ਖੇਤਰ ਦੇ ਲੋਕਾਂ ਵਿੱਚ ਦੇਖਣ ਨੂੰ ਆਮ ਤੌਰ ‘ਤੇ ਮਿਲ ਜਾਂਦਾ ਹੈ। ਸਰਬ ਸੰਮਤੀ ਦੇ ਨਾਲ ਲਏ ਗਏ ਫੈਸਲੇ ਕਾਰਨ ਵੀ ਕਈ ਤਰ੍ਹਾਂ ਦੇ ਮੱਤਭੇਦ ਉਤਪੰਨ ਹੋ ਜਾਂਦੇ ਹਨ ਜਦ ਕਿ ਕੁਝ ਥਾਵਾਂ ਉਪਰ ਇਹਨਾਂ ਫੈਸਲਿਆਂ ਦਾ ਦਿਲੀ ਸਵਾਗਤ ਕੀਤਾ ਜਾਂਦਾ ਹੈ। ਸਾਡੇ ਦੇਸ਼ ਅੰਦਰ ਵੀ ਵੱਖ ਵੱਖ ਤਰ੍ਹਾਂ ਦੀਆਂ ਪ੍ਰ-ਸ-ਥਿ-ਤੀ-ਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਕਈ ਅਹਿਮ ਐਲਾਨ ਕੀਤੇ ਜਾਂਦੇ ਹਨ ਜਿਹਨਾਂ ਵਿਚੋਂ ਇਕ ਐਲਾਨ ਹਰਿਆਣਾ ਦੇ ਗੁਰੂ ਗ੍ਰਾਮ ਵਾਸਤੇ ਕੀਤਾ ਗਿਆ ਹੈ।

ਇਸ ਕੀਤੇ ਗਏ ਐਲਾਨ ਦਾ ਸੰਬੰਧ ਭੋਜਨ ਸ਼ੈਲੀ ਦੇ ਨਾਲ ਜੁੜਿਆ ਹੋਇਆ ਹੈ। ਸਾਡੇ ਦੇਸ਼ ਅੰਦਰ ਵੱਖ ਵੱਖ ਤਰਾਂ ਦੇ ਲੋਕ ਹਨ ਅਤੇ ਉਨ੍ਹਾਂ ਦੀ ਭੋਜਨ ਸ਼ੈਲੀ ਇਕ ਦੂਜੇ ਤੋਂ ਥੋੜ੍ਹੀ ਵੱਖਰੀ ਵੀ ਪਾਈ ਜਾਂਦੀ ਹੈ। ਜਿੱਥੇ ਕੁਝ ਲੋਕ ਸ਼ਾਕਾਹਾਰੀ ਹੁੰਦੇ ਹਨ ਉਥੇ ਹੀ ਕੁਝ ਲੋਕ ਮਾਸਾਹਾਰੀ ਹੁੰਦੇ ਹਨ। ਇਹ ਖਬਰ ਉਨ੍ਹਾਂ ਮਾਸਾਹਾਰੀ ਲੋਕਾਂ ਵਾਸਤੇ ਹੈ ਜੋ ਹੁਣ ਮੰਗਲ ਵਾਰ ਨੂੰ ਮੀਟ ਨਹੀਂ ਲਿਆ ਸਕਣਗੇ।

ਹਰਿਆਣਾ ਦੇ ਗੁਰੂ ਗ੍ਰਾਮ ਵਿਖੇ ਮੰਗਲ ਵਾਰ ਦੇ ਦਿਨ ਜੇ ਕਿਸੇ ਮੀਟ ਸ਼ਾਪ ਮਾਲਕ ਨੇ ਦੁਕਾਨ ਖੋਲੀ ਤਾਂ ਉਸ ਨੂੰ 5 ਹਜ਼ਾਰ ਰੁਪਏ ਦਾ ਜੁਰਮਾਨਾ ਕਰਨ ਦੇ ਨਾਲ ਉਸ ਦੀ ਦੁਕਾਨ ਨੂੰ ਸੀਲ ਕੀਤਾ ਜਾ ਸਕਦਾ ਹੈ। ਇੱਥੋਂ ਦੇ ਵਾਰਡ ਨੰਬਰ 19 ਦੇ ਕੌਂਸਲਰ ਅਸ਼ਵਨੀ ਸ਼ਰਮਾ ਨੇ ਨਗਰ ਨਿਗਮ ਦੀ ਹਾਊਸ ਮੀਟਿੰਗ ਦੇ ਵਿੱਚ ਇਹ ਪ੍ਰਸਤਾਵ ਦਿੱਤਾ ਕਿ ਜ਼ਿਆਦਾਤਰ ਲੋਕ ਮੰਗਲ ਵਾਰ ਨੂੰ ਮੀਟ ਖਾਣਾ ਪਸੰਦ ਨਹੀਂ ਕਰਦੇ ਅਤੇ ਮੀਟ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਪੁੱਜਦੀ ਹੈ। ਮੀਟਿੰਗ ਵਿਚ ਸਰਬ ਸੰਮਤੀ ਦੇ ਨਾਲ ਪ੍ਰਸਤਾਵ ਉਪਰ ਮੋਹਰ ਲਗਾ ਦਿੱਤੀ ਗਈ।

ਪਰ ਇਸ ਸਬੰਧੀ ਦੁਕਾਨ ਸੰਚਾਲਕਾਂ ਦਾ ਆਖਣਾ ਹੈ ਕਿ ਮੰਗਲ ਵਾਰ ਮਹੀਨੇ ਵਿਚ ਚਾਰ ਤੋਂ ਪੰਜ ਵਾਰ ਆਉਂਦਾ ਹੈ। ਉਨ੍ਹਾਂ ਆਖਿਆ ਕਿ ਸਾਡੇ ਦੇਸ਼ ਅੰਦਰ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਖਾਣ ਪੀਣ ਦੀ ਲੋੜ ਹੈ ਤਾਂ ਅਜਿਹੇ ਵਿਚ ਇਹ ਹੁਕਮ ਕਿਉਂ ਦਿੱਤੇ ਜਾ ਰਹੇ ਹਨ। ਉਧਰ ਦੂਜੇ ਪਾਸੇ ਗੁਰੂ ਗ੍ਰਾਮ ਦੇ ਮੇਅਰ ਮਧੂ ਆਜ਼ਾਦ ਨੇ ਕਿਹਾ ਹੈ ਕਿ ਪ੍ਰਸਤਾਵ ਨੂੰ ਪਾਸ ਕਰ ਇਸ ਨੂੰ ਲਾਗੂ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।