Saturday , September 18 2021

ਇਥੇ ਹਵਾਈ ਜਹਾਜ ਹੋਇਆ ਕਰੇਸ਼ ,ਹੋਈਆਂ ਮੌਤਾਂ ਜਾਂਚ ਹੋਈ ਸ਼ੁਰੂ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਇੱਕ ਹਵਾਈ ਜਹਾਜ ਕਰੇਸ਼ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕੇ ਇਸ ਕਰੇਸ਼ ਦੇ ਵਿਚ ਮੌਤਾਂ ਵੀ ਹੋਈਆਂ ਹਨ। ਇਸ ਕਰੇਸ਼ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਐਡਮੰਟਨ ਦੇ ਸਾਊਥ ਵੈਸਟ ਵੱਲ ਰੌਕੀ ਮਾਊਨਟੇਨ ਹਾਊਸ ਤੋਂ ਉਡਾਨ ਭਰਨ ਵਾਲੇ ਇੱਕ ਹਵਾਈ ਜਹਾਜ਼ ਦੇ ਹਾਦਸੇ ਵਿੱਚ 2 ਵਿਅਕਤੀਆਂ ਦੀ ਮੋਤ ਹੋ ਗਈ ਹੈ। ਹਵਾਈ ਜਹਾਜ਼ ਥੌਰਸਬੀ ਨੇੜੇ ਜ਼ਮੀਨ ‘ਤੇ ਜਾ ਡਿੱਗਿਆ। ਹਾਰਮੌਨ ਰੌਕੇਟ ਕਿਸਮ ਦੇ ਇਸ ਜਹਾਜ਼ ਵਿੱਚ 48 ਸਾਲਾ ਹੈਨਾਲੇਇ ਈਡਰ ਨਾਮ ਦੀ ਇੱਕ ਔਰਤ ਅਤੇ 59 ਸਾਲਾ ਕੈੱਨ ਫਾਉਲਰ ਪਾਇਲਟ ਸਵਾਰ ਸਨ। ਕੈੱਨ ਫਾਉਲਰ, ਬਹੁਤ ਤਜਰਬੇਕਾਰ ਏਅਰੋਬੈਟਿਕ ਪਾਇਲਟ ਸੀ ਤੇ ਇਲਾਕੇ ਵਿੱਚ ਜਾਣਿਆ ਪਛਾਣਿਆ ਨਾਮ ਸੀ। ਮਾਰੀ ਗਈ ਔਰਤ ਹੈਨਾਲੇਇ ਈਡਰ ਵੀ ਪਾਇਲਟ ਹੀ ਸੀ ਤੇ ਉਹ ਫਾਉਲਰ ਤੋਂ ਟ੍ਰੇਨਿੰਗ ਹਾਸਲ ਕਰ ਰਹੀ ਸੀ। ਟ੍ਰਾਂਸਪੋਰਟੇਸ਼ਨ ਕੈਨੇਡਾ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |