Saturday , June 25 2022

ਇਥੇ ਏਅਰਪੋਰਟ ਤੇ ਹੋਇਆ ਹਮਲਾ, 2 ਭਾਰਤੀਆਂ ਦੇ ਵੀ ਮਾਰੇ ਜਾਣ ਦੀ ਆ ਰਹੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜਕੱਲ੍ਹ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਅਪਰਾਧੀਆਂ ਦੇ ਵੱਲੋਂ ਕਈ ਵੱਡੀਆਂ ਵਾਰਦਾਤਾਂ ਬਿਨਾਂ ਕਿਸੇ ਡਰ ਦੇ ਅੰਜਾਮ ਦਿੱਤਾ ਜਾਂਦਾ ਹੈ । ਜਿਸ ਦੇ ਚੱਲਦੇ ਕਈ ਵਾਰ ਕਈ ਤਰ੍ਹਾਂ ਦਾ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ । ਹਾਲਾਂਕਿ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਅਜਿਹੇ ਅਪਰਾਧੀਆਂ ਤੇ ਨਕੇਲ ਕੱਸਣ ਲਈ ਉਪਰਾਲੇ ਕੀਤੇ ਜਾਂਦੇ ਹਨ । ਪਰ ਇਸਦੇ ਬਾਵਜੂਦ ਵੀ ਅਪਰਾਧੀ ਆਪਣੇ ਬੁਲੰਦ ਹੌਸਲੇ ਦੇ ਸਦਕਾ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਉਨ੍ਹਾਂ ਵੱਲੋਂ ਕਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੋ ਦਿਲ ਨੂੰ ਝਿੰਜੋੜ ਕੇ ਰੱਖ ਦਿੰਦੀਆਂ ਹਨ । ਅਜਿਹਾ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਤੇ ਖ਼ੌਫਨਾਕ ਮਾਮਲਾ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਹਮਣੇ ਆਇਆ ।

ਜਿੱਥੇ ਇਕ ਸ਼ੱਕੀ ਡਰੋਨ ਹਮਲੇ ਦੀ ਸੂਚਨਾ ਪ੍ਰਾਪਤ ਹੋਈ ਹੈ। ਯਮਨ ਦੇ ਈਰਾਨ ਨਾਲ ਜੁੜੇ ਯਮਨ ਦੇ ਈਰਾਨ ਨਾਲ ਜੁੜੇ ਹਾਉਤੀ ਬਾਗੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਸੰਯੁਕਤ ਅਰਬ ਅਮੀਰਾਤ ‘ਤੇ ਹਮਲਾ ਕੀਤਾ ਸੀ ਜਦੋਂ ਖਾੜੀ ਰਾਜ ਦੇ ਅਧਿਕਾਰੀਆਂ ਨੇ ਰਾਜਧਾਨੀ ਆਬੂ ਧਾਬੀ ਵਿਚ ਅੱਗ ਲੱਗਣ ਦੀ ਰਿਪੋਰਟ ਕੀਤੀ ਸੀ, ਜੋ ਕਿ ਸੰਭਾਵਤ ਤੌਰ ‘ਤੇ ਡਰੋਨ ਕਾਰਨ ਹੋਈ ਸੀ। ਇਸ ਡਰੋਨ ਹਮਲੇ ਵਿਚ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ । ਜਦਕਿ ਛੇ ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਏ ਹਨ । ਪੁਲੀਸ ਦੇ ਹਵਾਲੇ ਤੋਂ ਨਿਊਜ਼ ਏਜੰਸੀਆਂ ਦੇ ਵੱਲੋਂ ਹੁਣ ਤੱਕ ਇਹ ਖ਼ਬਰ ਸਾਂਝੀ ਕੀਤੀ ਗਈ ਹੈ ।

ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਦੁਬਈ ਆਧਾਰਤ ਅਲ ਅਰਬੀਆ ਇੰਗਲਿਸ਼ ਦੀ ਰਿਪੋਰਟ ਚ ਦੱਸਿਆ ਗਿਆ ਹੈ ਕਿ ਮਾਰੇ ਗਏ ਤਿੰਨਾਂ ਵਿੱਚੋਂ ਦੋ ਭਾਰਤੀ ਨਾਗਰਿਕ ਸਨ ਜਦ ਕਿ ਉਨ੍ਹਾਂ ਵਿਚੋਂ ਇਕ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਸੀ । ਦਿਲ ਝੰਜੋੜ ਕੇ ਰੱਖ ਦੇਣ ਵਾਲਾ ਇਹ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ ।

ਘਟਨਾ ਦੇ ਤੁਰੰਤ ਬਾਅਦ ਅਜਿਹੀ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਇਸ ਘਟਨਾ ਕਿਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਪਰ ਬਾਅਦ ਵਿਚ ਦੱਸਿਆ ਗਿਆ ਕਿ 3 ਲੋਕਾਂ ਦੀ ਮੌਤ ਹੋ ਗਈ ਹੈ । ਜਿਨ੍ਹਾਂ ਮ੍ਰਿਤਕਾਂ ਦੀ ਪਛਾਣ ਦੋ ਭਾਰਤੀ ਨਾਗਰਿਕ ਜਦ ਕਿ ਇਕ ਪਾਕਿਸਤਾਨੀ ਨਾਗਰਿਕ ਵਜੋਂ ਹੋਈ ਹੈ । ਫਿਲਹਾਲ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਮਾਮਲੇ ਦੀ ਬਾਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਸਕੇ ।