Thursday , June 30 2022

ਇਥੇ ਆਇਆ 5.2 ਤੀਬਰਤਾ ਦਾ ਜਬਰਦਸਤ ਭੂਚਾਲ ਕੰਬੀ ਧਰਤੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਚੋਂ ਅਜੇ ਲੋਕ ਬਾਹਰ ਨਹੀਂ ਆ ਸਕੇ , ਇਸ ਦੇ ਵਿਚਕਾਰ ਹੁਣ ਕੁਦਰਤੀ ਆਫ਼ਤਾਂ ਦੇ ਕਾਰਨ ਲੋਕ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਕਿਉਂਕਿ ਜਿਥੇ ਕਰੋਨਾ ਮਹਾਮਾਰੀ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲਈਆਂ , ਇਸ ਮਹਾਂਮਾਰੀ ਦੇ ਸਮੇਂ ਦੌਰਾਨ ਦੁਨੀਆ ਚ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਸੀ ,ਲੋਕ ਭੁੱਖਮਰੀ ਦਾ ਸ਼ਿਕਾਰ ਹੋਏ , ਕਈ ਲੋਕਾਂ ਦੀਆਂ ਨੌਕਰੀਆਂ ਗਈਆਂ ਤੇ ਕਈਆਂ ਨੇ ਆਪਣੇ ਸਭ ਤੋਂ ਕਰੀਬੀ ਨੂੰ ਗਵਾ ਦਿੱਤਾ । ਦੂਜੇ ਪਾਸੇ ਹੁਣ ਕੁਦਰਤੀ ਆਫ਼ਤਾਂ ਵੀ ਆਪਣਾ ਭਿਆਨਕ ਰੂਪ ਦਿਖਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ । ਬੀਤੇ ਕੁਝ ਸਮੇਂ ਤੋਂ ਲਗਾਤਾਰ ਹੀ ਕੁਦਰਤੀ ਆਫ਼ਤਾਂ ਵੱਖ ਵੱਖ ਥਾਵਾਂ ਤੇ ਆਪਣਾ ਕਰੋਪੀ ਰੂਪ ਵਿਖਾਉਂਣ ਵਿੱਚ ਲੱਗੀਆਂ ਹੋਈਆਂ ਹਨ।

ਇਸ ਕੁਦਰਤੀ ਆਫ਼ਤਾਂ ਦੇ ਕਾਰਨ ਹੁਣ ਤੱਕ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ । ਇਸੇ ਵਿਚਕਾਰ ਹੁਣ ਕੁਦਰਤ ਦੀ ਕਰੋਪੀ ਨੇ ਇਕ ਵਾਰ ਫਿਰ ਤੋਂ ਆਪਣਾ ਭਿਆਨਕ ਰੂਪ ਵਿਖਾਉਂਦੇ ਹੋਏ ਲੋਕਾਂ ਨੂੰ ਵੱਡੀ ਬਿਪਤਾ ਦੇ ਵਿੱਚ ਪਾ ਦਿੱਤਾ ਹੈ । ਦਰਅਸਲ ਨਿਊਜ਼ੀਲੈਂਡ ਦੇ ਵਿੱਚ ਭੂਚਾਲ ਦੇ ਜ਼ਬਰਦਸਤ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ । ਜਿਸ ਦੇ ਚੱਲਦੇ ਚਾਰੇ ਪਾਸੇ ਦੇਖਦੇ ਹੀ ਦੇਖਦੇ ਡਰ ਅਤੇ ਸਹਿਮ ਦਾ ਮਾਹੌਲ ਫੈਲ ਗਿਆ । ਇਸ ਭੂਚਾਲ ਦੇ ਝਟਕੇ ਇੰਨੇ ਜ਼ਿਆਦਾ ਜ਼ਬਰਦਸਤ ਸਨ ਕਿ ਤੇਜ਼ੀ ਦੇ ਨਾਲ ਸਾਰਾ ਕੁਝ ਹਿੱਲਣਾ ਸ਼ੁਰੂ ਹੋ ਗਿਆ।

ਲੋਕ ਆਪਣੇ ਘਰਾਂ , ਬਿਲਡਿੰਗਾਂ ਚੋਂ ਬਾਹਰ ਨਿਕਲ ਕੇ ਖੁੱਲ੍ਹੀ ਜਗ੍ਹਾ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨਿਊਜ਼ੀਲੈਂਡ ਦੇ ਪ੍ਰਸ਼ਾਂਤ ਮਹਾਂਨਗਰ ਦੇ ਟਾਪੂ ਦੇ ਵਿਚ ਅੱਜ ਯਾਨੀ ਐਤਵਾਰ ਨੂੰ ਮੱਧ ਸ਼੍ਰੇਣੀ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਤੇ ਨਿਊਜ਼ੀਲੈਂਡ ਦੇ ਵਿਚ ਆਏ ਇਸ ਭੂਚਾਲ ਦੀ 5.2 ਤੀਬਰਤਾ ਦੱਸੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਅਕਸਰ ਹੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਜਿੱਥੇ ਲਗਾਤਾਰ ਹੀ ਭੂਚਾਲ ਦੇ ਨਾਲ ਜੁੜੀਆ ਹੋਈਆ ਖ਼ਬਰਾਂ ਸਾਹਮਣੇ ਆਉਂਦੀਆਂ ਹਨ ।

ਕਈ ਵਾਰ ਇਹ ਭੂਚਾਲ ਉੱਥੇ ਬਹੁਤ ਜ਼ਿਆਦਾ ਤਬਾਹੀ ਮਚਾਉਂਦਾ ਹੈ । ਜਿਸ ਕਾਰਨ ਉੱਥੇ ਦੇ ਲੋਕਾਂ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਰਹਿੰਦਾ ਹੈ ਤੇ ਅੱਜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕਿਆਂ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ । ਉੱਥੇ ਹੀ ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਸਵੇਰੇ ਤਿੰਨ ਵਜੇ ਦੇ ਕਰੀਬ ਨਿੳੂਜ਼ੀਲੈਂਡ ਦੇ ਤਕਾਕੀ ਚ ਭੂਚਾਲ ਦੀ ਤੀਬਰਤਾ 5.2 ਰੀਐਕਟਰ ਪੈਮਾਨੇ ਤੇ ਮਾਪੀ ਗਈ ਹੈ । ਪਰ ਅਜੇ ਤੱਕ ਇਸ ਭੂਚਾਲ ਦੇ ਕਾਰਨ ਕਿੰਨਾ ਕੁ ਨੁਕਸਾਨ ਹੋਇਆ ਹੈ ਇਸ ਬਾਰੇ ਕੋਈ ਵੀ ਖ਼ਬਰ ਪ੍ਰਾਪਤ ਨਹੀਂ ਹੋਈ ਹੈ ।