Friday , December 9 2022

ਇਕ ਮੁੰਡੇ ਨੁੰ ਆਸ਼ਕੀ ਦਾ ਭੂਤ ਸਵਾਰ ਸੀ .ਓ ਕੋਲਜ ਜਾਦੀ ਹਰ ਕੁੜੀ ਨੁੰ ਪਰਪੋਸ ਕਰਦਾ, ਇੱਕ ਦਿਨ ਇੱਕ ਕੁੜੀ ਨੇ..

ਇਕ ਮੁੰਡੇ ਨੁੰ ਆਸ਼ਕੀ ਦਾ ਭੂਤ ਸਵਾਰ ਸੀ .ਓ ਕੋਲਜ ਜਾਦੀ ਹਰ ਕੁੜੀ ਨੁੰ ਪਰਪੋਸ ਕਰਦਾ, ਇੱਕ ਦਿਨ ਇੱਕ ਕੁੜੀ ਨੇ..

ਇਕ ਮੁੰਡੇ ਨੁੰ ਆਸ਼ਕੀ ਦਾ ਭੂਤ ਸਵਾਰ ਸੀ. ਉਹ ਕਾਲਜ ਜਾਦੀ ਹਰ ਕੁੜੀ ਨੁੰ ਪਰਪੋਜ ਕਰਦਾ ਜੇ ਅੱਗੋਂ ਨਾਹ ਹੋ ਜਾਦੀਂ ਤਾ ਹੋਰ ਤੇ ਟਰਾਈ ਮਾਰਦਾ .ਕੋਲਜ ਚ ਇਕ ਦਿਨ ਇਕ ਕੁੜੀ ਨੁੰ ਓਨੇ ਪਰਪੋਸ ਕੀਤਾ ਤਾ ਓਨਾ ਸਾਫ ਨਾ ਕਰ ਦਿਤੀ ਪਰ ਓਹ ਮੁੰਡਾ ਰੋਜ ਰਾਹ ਚ ਤੰਗ ਕਰਨ ਲਗਾ।

ਇਕ ਦਿਨ ਕੁੜੀ ਨੇ ਕਿਹਾ ਮੇ ਸਿਰਫ ਦੋਸਤੀ ਕਰ ਸਕਦੀ ਆ .ਨਾ ਤੇ ਮੇਨੁੰ ਏਹ ਸਭ ਪੰਸਦ ਹੈ ਤੇ ਨਾ ਹੀ ਮੇਰੀ ਫੈਮਲੀ ਮੇਨੁੰ ਏਹ ਸਭ ਕਰਨ ਦੇਣਾ. ਮੈਂ ਆਪਣਾ ਸੁਫਣਾ ਪੂਰਾ ਕਰਨਾ .ਮੁੰਡਾ ਮਨ ਹੀ ਮਨ ਸੋਚਣ ਲਗਾ ਕੀ ਆਪਾ ਟਾਈਮ ਪਾਸ ਕਰਨਾ।

ਫੇਰ ਮੁੰਡਾ ਕਹਿਦਾਂ ਕੀ ਆਪਣਾ ਫੋਨ ਨੰਬਰ ਦੇ ਦੇ .ਕੁੜੀ ਕਹਿਦੀ ਜੀ ਮੇਨੁੰ ਘਰ ਫੋਨ ਅਲਾਉਡ ਨਹੀ.ਅਗਲੇ ਦਿਨ ਮੁੰਡਾ ਇਕ ਨਵਾ ਮੋਬਾਈਲ ਤੇ ਇਕ ਸਿਮ ਲੈ ਕੇ ਕੁੜੀ ਕੋਲ ਗਿਆ ਪਰ ਕੁੜੀ ਨੇ ਲੈਣ ਤੋ ਨਾਹ ਕਰ ਦਿਤੀ .ਪਰ ਮੁੰਡੇ ਦੀ ਜਿਦ ਅਗੇ ਕੁੜੀ ਦੀ ਨਾ ਚਲੀ ਕੁੜੀ ਨੋਰਮਲੀ ਗਲ ਕਰਨ ਲੱਗੀ।

ਉਹ ਆਪਣੀ ਹਰ ਗਲ ਸ਼ੇਅਰ ਕਰਦੀ..ਓਹ ਮੁੰਡੇ ਨੁੰ ਇਕ ਸੱਚਾ ਦੋਸਤ ਸਮਝਣ ਲਗੀ ਤੇ ਵਿਸ਼ਵਾਸ ਕਰਨ ਲਗੀ .ਪਰ ਮੁੰਡੇ ਨੇ ਕਦੀ ਸੀਰੀਆਸ ਨਹੀ ਲਿਆ..ਇਕ ਦਿਨ ਮੁੰਡਾ ਆਪਣੇ ਦੋਸਤਾ ਚ ਬੈਠਾ ਸੀ ਓਦੇ ਦੋਸਤ ਬੈਠੇ ਆਪਣੀਆ ਗਰਲ ਫਰੈਡਾਂ ਬਾਰੇ ਗੱਲਾ ਕਰ ਰਹੇ ਸੀ .ਇਕ ਕਹਿਦਾਂ ..ਮੇਰੇ ਆਲੀ ਨੇ ਮੈਂਨੂੰ ਜਨਮ ਦਿਨ ਤੇ ਮਹਿਗਾਂ ਮੋਬਾਈਲ ਲੈ ਕੇ ਦਿਤਾ ..ਦੂਜਾ ਕਹਿਦਾ ਮੇਰੀ ਨੇ ਮੇਨੁੰ ਸ਼ੋਪੀਗਂ ਕਰਵਾਈ ..

ਤੀਜਾ ਕਹਿਦਾਂ ਮੇਰੀ ਨੇ ਬਰਾਡਡ ਜੀਨਸ ਦੀ ਪੈਟਂ ਲੈ ਕੇ ਦਿਤੀ.. ਫੇਰ ਸਾਰੇ ਉਹਨੂੰ ਕਹਿਣ ਲੱਗੇ ਕੀ ਤੇਰੀ ਵਾਲੀ ਨੇ ਕੁਝ ਨਹੀ ਦਿੱਤਾ ..ਓਹ ਕਹਿਦਾ ਮੈਂ ਕਦੇ ਮੰਗਿਆ ਹੀ ਨਹੀ ਅੱਜ ਮੰਗਾਂਗਾ .. ਮੁੰਡੇ ਨੇ ਕੁੜੀ ਨੁੰ ਫੋਨ ਕੀਤਾ ਕੀ ਮੇਰੇ ਤੋ ਕਿਸੇ ਦਾ ਨੁਕਸਾਨ ਹੋ ਗਿਆ ..ਮਦਦ ਦੀ ਲੋੜ ਆ ..ਘਰ ਨਹੀ ਦਸ ਸਕਦਾ ਬਾਪੁ ਜੀ ਲੜਨਗੇ।

ਕੁੜੀ ਘਬਰਾ ਗਈ ਵਾਹਿਗੁਰੂ ਬੋਲ ਕੇ ਬੋਲੀ ਕੀ ਤੁਸੀ ਤਾ ਠੀਕ ਹੋ .ਮੁੰਡਾ ਕਹਿਦਾ ਮੈਂ ਠੀਕ ਆ ਪਰ ਪੈਸੇ ਚਾਹੀ ਦੇ ਆ .ਕੁੜੀ ਕਹਿਦੀ ਕਿਨੇ ਪੈਸੇ . ਮੁੰਡਾ ਕਹਿਦਾ ਕੀ ਕੁਝ ਤਾ ਹੈ ਮੇਰੇ ਕੋਲ ਛੇ ਹਜਾਰ ਚਾਹੀਦੇ ਆ .ਕੁੜੀ ਕਹਿਦੀ ਐਨੇ ਤਾ ਨਹੀ ਮੇਰੇ ਕੋਲ ਪਰ ਜਿਨਾ ਹੋ ਸਕੇ ਮਦਦ ਕਰੂਗੀ ਅਗਲੇ ਦਿਨ ਕੁੜੀ ਇਕ ਲੀਫਾਫਾ ਲੈ ਕੇ ਮੁੰਡੇ ਕੋਲ ਆਈ ਤੇ ਲਿਫਾਫਾ ਮੁੰਡੇ ਨੁੰ ਫੜਾ ਕੇ ਚਲੀ ਗਈ।

ਮੁੰਡੇ ਨੁੰ ਲਿਫਾਫਾ ਭਾਰਾ ਜਿਹਾ ਲੱਗਿਆ ਸੋਚਣ ਲੱਗਾ ਕਾਫੀ ਪੈਸੇ ਹਨ . ਮੁੰਡੇ ਨੇ ਲੀਫਾਫੇ ਚੋ ਇਕ ਪੁਰਾਣਾ ਜਿਹਾ ਰੁਮਾਲ ਕਡ ਕੇ ਖੋਲਿਆ ਤਾ ਵੇਖਿਆ ਤੇ ਹੈਰਾਨ ਹੋ ਗਿਆ ਮੁੰਡੇ ਨੇ ਵੇਖਿਆ ਕੀ ਰੁਮਾਲ ਚ ਕੁਝ ਪੰਜ ਪੰਜ ਸੌ ਵਾਲੇ ਨੋਟ ਕੁਝ ਦਸ ਵੀਹ ਵਾਲੇ ਨੋਟ ਤੇ ਚਾਰ ਪੰਜ ਨੋਟ ਸੋ ਸੋ ਵਾਲੇ।

ਤੇ ਬਾਕੀ ਇਕ ਇਕ ਦੋ ਦੋ ਤੇ ਪੰਜ ਵਾਲੇ ਕਾਫੀ ਸਿਕੇ ਸਨ .ਇੰਝ ਲਗੇ ਜਿਵੇ ਓਹ ਏਹ ਪੈਸੇ ਬੁਗਣੀ (ਘਰ ਚ ਰਖੀ ਨਿਕੀ ਜਹੀ ਗੋਲਕ) ਚ ਕਾਫੀ ਟਾਈਮ ਤੋ ਜੋੜ ਰਹੀ ਸੀ … ਫੇਰ ਓਨੇ ਰੁਮਾਲ ਚ ਵੇਖੀਆ ਤਾ ਇਕ ਪਰਚੀ ਤੇ ਓਦਾ ਦਿਤਾ ਮੋਬਾਈਲ ਸੀ .ਪਰਚੀ ਪੜ ਕੇ ਮੁੰਡੇ ਨੂੰ ਇੰਜ ਲੱਗਿਆ ਜਿਵੇਂ ਓਦੇ ਪੈਰਾਂ ਥਲੋ ਜਮੀਨ ਨਿਕਲ ਗਈ ਹੋਵੇ।

ਪਰਚੀ ਚ ਲਿਖਿਆ ਸੀ .ਮਾਫ ਕਰੀ ਦੋਸਤ ਮੇ ਤੇਰੀ ਮੁਸੀਬਤ ਚ ਜਿਆਦਾ ਮਦਦ ਨਹੀ ਕਰ ਸਕੀ .. ਆਹ ਪੈਸੇ ਮੇ ਆਪਣੀ ਕੋਲਜ ਫੀਸ ਜੋੜੀ ਸੀ ..ਮੇ ਆਪਣੀਆ ਕਿਤਾਬਾ ਵੇਚ ਦਿਤੀਆ ..ਪਰ ਜਿਆਦਾ ਪੈਸੇ ਨਹੀ ਮਿਲੇ .ਆਹ ਮੋਬਾਈਲ ਵੇਚ ਦੇਣਾ ..ਕੁਝ ਪੈਸੇ ਜੁੜ ਜਾਣਗੇ .. ਤੁਸੀ ਆਪਣੀ ਮੀਸੀਬਤ ਹਲ ਕਰੋ .. ਕੀਉਕੀ ਤੁਹਾਡੀ ਖੁਸ਼ੀ ਤੋ ਵਧ ਕੇ ਮੇਰੇ ਲਈ ਕੁਝ ਵ ਨਹੀਂ। ਮੇ ਅਗਲੇ ਸਾਲ ਐਡਮੀਸ਼ਨ ਲੈ ਲੂ.. ਮੁੰਡਾ ਬਹੁਤ ਰੋੲਿਆ ਤੇ ਸੋਚਣ ਲੱਗਾ ਕੀ ਕਿਓ ਕਿਸੇ ਪਿੱਛੇ ਲੱਗ ਆਪਣਾ ਸਭ ਤੋ ਅਨਮੋਲ ਹੀਰਾ ਗਵਾ ਲਿਆ।

ਦੋਸਤੀ ਚਾਹੇ ਇਨਸਾਨ ਨਾਲ ਹੈ ਚਾਹੇ ਜਾਨਵਰ ਨਾਲ ਜਾ ਪੰਛੀ ਨਾਲ .ਆਪਣੇ ਦੋਸਤ ਪ੍ਰਤੀ ਵਫਾਦਾਰ ਤੇ ਇਮਾਨਦਾਰ ਰਹੋ … ਕਿਓਕਿ ਲੋਕ ਸਤਿਯੁਗ ਦੇ ਕ੍ਰਿਸ਼ਨ ਸੁਦਾਮੇ ਦੀ ਉਦਾਹਰਣ ਦਿੰਦੇ ਆ . ਮੈਂ ਚਹੁਨਾ ਕਿ ਲੋਕ ਤੁਹਾਡੀ ਦੋਸਤੀ ਦੀ ਉਦਾਹਣ ਦੇਣ … ਦੋਸਤੋ ਤੁਹਾਡੀ ਇਕ ਗਲਤੀ ਕਿਸੇ ਦਾ ਕੇਰੀਆਰ ਬਰਬਾਦ ਕਰ ਸਕਦੀ ਹੈ।
ਅਗਿਆਤ
Source – ਫੇਸਬੁੱਕ