ਤਾਜਾ ਵੱਡੀ ਖਬਰ……
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸ਼ਹਿਰ ਦੇ ਬਾਂਸਾਵਾਲਾ ਬਾਜ਼ਾਰ ‘ਚ ਦੋ ਧਿਰ ਦਲਿਤ ਭਾਈਚਾਰਾ ਤੇ ਜਨਰਲ ਵਰਗ ‘ਚ ਹੋਏ ਤਣਾਅ ਦੇ ਕਾਰਨ ਅੱਜ ਫਿਰ ਤੋਂ ਦੁਕਾਨਾਂ ਬੰਦ ਕਰਵਾ ਕੇ ਜਨਰਲ ਵਰਗ ਦੇ ਲੋਕ ਦਲਿਤ ਭਾਈਚਾਰੇ ਖਿਲਾਫ ਸੜਕਾਂ ‘ਤੇ
ਉਤਰ ਆਏ। ਇਸ ਕਾਰਨ ਸ਼ਹਿਰ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਕ ਦਲਿਤ ਵਿਅਕਤੀ ਨੇ ਜਨਰਲ ਵਰਗ ਦੇ ਦੁਕਾਨਦਾਰ ‘ਤੇ ਜਾਤੀ ਨਾਲ ਸੰਬੰਧਤ ਗਲਤ ਸ਼ਬਦ ਬੋਲਣ ਦਾ ਦੋਸ਼ ਲਗਾ ਕੇ ਪੁਲਸ ‘ਚ ਸ਼ਿਕਾਇਤ ਦਿੱਤੀ ਸੀ। ਉਦੋਂ ਤੋਂ ਉਸ ਦੀ ਦੁਕਾਨ ਬੰਦ ਸੀ। ਅੱਜ ਦੁਕਾਨਦਾਰਾਂ ਨੇ
ਸਾਥ ਦੇ ਕੇ ਦੁਕਾਨ ਖੁੱਲ੍ਹਵਾ ਦਿੱਤੀ ਪਰ ਕੁਝ ਲੋਕ ਦੁਕਾਨ ਬੰਦ ਕਰਵਾਉਣ ਲਈ ਆ ਗਏ। ਇਸ ਨਾਲ ਗੁੱਸੇ ਹੋ ਕੇ ਦੁਕਾਨਦਾਰਾਂ ਨੇ ਪੂਰਾ ਬਾਜ਼ਾਰ ਬੰਦ ਕਰਵਾ ਕੇ ਰੋਸ ਮਾਰਚ ਕੱਢ ਜੀ. ਟੀ. ਰੋਡ ਜਾਮ ਲਗਾਇਆ। ਉਨ੍ਹਾਂ ਦਾ ਕਹਿਣਾ ਹੈ ਕਿ
ਦਲਿਤ ਵਰਗ ਉਨ੍ਹਾਂ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।