ਤਾਜਾ ਵੱਡੀ ਖਬਰ………
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਆਹ ਦੇਖੋ ਸ਼ਾਮੀ ਪੰਜਾਬ ਚ ਕੀ ਭਾਣਾ ਵਾਪਰ ਗਿਆ
ਬਰਨਾਲਾ ‘ਚ ਸਹੁਰਿਆਂ ਤੋਂ ਦੁਖੀ ਜਵਾਈ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ:ਬਰਨਾਲਾ ‘ਚ ਸਹੁਰਿਆਂ ਤੋਂ ਦੁਖੀ ਹੋ ਕੇ ਜਵਾਈ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮ੍ਰਿਤਕ ਜਸਪਾਲ ਸਿੰਘ ਨੇ ਖੇਤਾਂ ‘ਚ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ।ਜਸਪਾਲ ਦੇ ਖ਼ੁਦਕੁਸ਼ੀ ਦੀ ਅਸਲ ਵਜ੍ਹਾ ਉਸ ਵੱਲੋਂ ਆਪਣੇ ਫ਼ੋਨ ‘ਚ ਰਿਕਾਰਡ ਕੀਤੇ ਆਡੀਓ ਕਲਿੱਪ ਤੋਂ ਸਾਫ਼ ਹੋਈ ਹੈ।ਜਸਪਾਲ ਆਪਣੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਸੀ ਜੋ ਉਸ ਨੂੰ ਬੱਚਿਆਂ ਅਤੇ ਪਤਨੀ ਨਾਲ ਮਿਲਣ ਤੋਂ ਰੋਕਦੇ ਸਨ।ਜਸਪਾਲ ਆਪਣੇ ਬੱਚਿਆਂ ਅਤੇ ਪਤਨੀ ਨੂੰ ਲੈਣ ਲਈ ਸਹੁਰੇ ਘਰ ਗਿਆ ਹੋਇਆ ਸੀ ਜਿੱਥੇ ਉਸ ਨੇ ਖੇਤਾਂ ‘ਚ ਜਾ ਕੇ ਜ਼ਹਿਰੀਲੀ ਦਵਾਈ ਖਾ ਲਈ।
ਪੁਲਿਸ ਨੇ ਇਸ ਆਡੀਓ ਕਲਿੱਪ ਦੇ ਆਧਾਰ ਉੱਤੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।