ਆਹ ਦੇਖੋ ਪਰਮੀਸ਼ ਵਰਮਾ ਨੂੰ ਛੁੱਟੀ ਮਗਰੋਂ ਇੰਝ ਗੁਪਤ ਤਰੀਕੇ ਨਾਲ ਲਿਜਾਇਆ ਗਿਆ ਇੱਕ ਖ਼ਾਸ ਜਗ੍ਹਾ…
ਪੰਜਾਬੀ ਗਾਇਕ, ਐਕਟਰ, ਪ੍ਰੋਡਿਊਸਰ ਅਤੇ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ ‘ਤੇ ਹੋਏ ਹਮਲੇ ਸਬੰਧੀ ਹਾਲੇ ਤੱਕ ਇਸ ਮਾਮਲੇ ਵਿਚ ਮੁੱਖ ਦੋਸ਼ੀ ਦੀ ਗ੍ਰਿਫ਼ਤਾਰੀ ਤਾਂ ਨਹੀਂ ਹੋਈ ਪਰ ਬੀਤੀ ਰਾਤ 12:05 ‘ਤੇ ਓਹਨਾਂ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
ਪਰਮੀਸ਼ ਵਰਮਾ ਨੂੰ ਹਸਪਤਾਲ ਛੁੱਟੀ ਮਿਲਣ ਮਗਰੋਂ ਐਂਬੂਲੈਂਸ ਰਾਹੀਂ ਇੱਕ ਸੁਰੱਖਿਅਤ ਥਾਂ ‘ਤੇ ਲੈ ਕੇ ਗਏ। ਇਹ ਥਾਂ ਪਰਮੀਸ਼ ਵਰਮਾ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਾਲੇ ਤੱਕ ਕਿਸੇ ਹੋਰ ਨੂੰ ਨਹੀਂ ਪਤਾ। ਗੁਪਤ ਜਾਣਕਾਰੀ ਰਾਹੀਂ ਇਹ ਪਤਾ ਚੱਲਿਆ ਸੀ ਕਿ ਪਰਮੀਸ਼ ਵਰਮਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਓਹਨਾਂ ਨੂੰ ਕਿਸੇ ਸੁਰੱਖਿਅਤ ਅਸਥਾਨ ‘ਤੇ ਲੈ ਕੇ ਜਾ ਰਹੇ ਹਨ।
ਜੱਦ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਓਨੀ ਦੇਰ ਕਿਸੇ ਨੂੰ ਓਹਨਾਂ ਕੋਲ ਪਹੁੰਚਣ ਦੀ ਇਜਾਜਤ ਨਹੀਂ ਹੋਵੇਗੀ। ਗੁਪਤ ਤਰੀਕੇ ਨਾਲ ਇਹ ਤਸਵੀਰਾਂ ਮੀਡੀਆ ਨੂੰ ਮਿਲੀਆਂ ਹਨ। ਪਰਮੀਸ਼ ਵਰਮਾ ‘ਤੇ ਇਸ ਹਮਲੇ ਦੀ ਜਿੰਮੇਵਾਰੀ ਦਿਲਪ੍ਰੀਤ ਸਿੰਘ ਧਾਹਨ ਨਾਮ ਦੇ ਵਿਅਕਤੀ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਈ ਸੀ। ਉਸਨੇ ਇਹ ਵੀ ਕਿਹਾ ਸੀ ਕਿ ਇਹ ਤਾਂ ਸਿਰਫ ਟ੍ਰੇਲਰ ਹੈ ਹਾਲੇ ਪੂਰੀ ਫਿਲਮ ਦਿਖਾਉਣੀ ਬਾਕੀ ਹੈ।
ਪਰਮੀਸ਼ ਨੂੰ ਮਾਰਨ ਲਈ 500 ਗੋਲੀਆਂ ਚਲਾਵਾਂਗੇ। ਹਮਲੇ ਦੇ ਬਾਅਦ ਪਰਮੀਸ਼ ਨੇ ਚੱਲਦੀ ਗੱਡੀ ‘ਚੋਂ ਐਸਐਸਪੀ ਕੁਲਦੀਪ ਸਿੰਘ ਚਹਿਲ ਨੂੰ ਆਪਣੇ ਉੱਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਸੀ। 10 ਮਿੰਟ ਬਾਅਦ ਚਹਿਲ ਪੁਲਿਸ ਫੋਰਸ ਦੇ ਨਾਲ ਪੁੱਜੇ ਅਤੇ ਦੋਨਾਂ ਨੂੰ ਰਾਤ 2.10 ਵਜੇ ਫੋਰਟਿਸ ਵਿੱਚ ਦਾਖਲ ਕਰਵਾਇਆ ਸੀ।
ਹਾਲਾਂਕਿ ਜਦ ਪਰਮੀਸ਼ ਨੂੰ ਉਸਦੇ ਸਾਥੀ ਸਮੇਤ ਹਸਪਤਾਲ ਪਹੁੰਚਾਇਆ ਗਿਆ ਸੀ ਤਾਂ ਉਸ ਵੇਲੇ ਡਾਕਟਰਾਂ ਨੇ ਦੋਨਾਂ ਦੀ ਹਾਲਤ ਖਤਰੇ ਵਲੋਂ ਬਾਹਰ ਦੱਸੀ ਸੀ। ਇਸ ਹਾਦਸੇ ਮਗਰੋਂ ਪੁਲਿਸ ਨੇ ਫੇਜ- 5 ਦੇ ਏਰੀਆ ਸਮੇਤ ਚੰਡੀਗੜ੍ਹ ਦੇ ਹੋਰ ਕਈ ਇਲਾਕਿਆਂ ਵਿੱਚ ਨਾਕੇਬੰਦੀ ਕਰ ਗੱਡੀਆਂ ਦੀ ਚੈਕਿੰਗ ਕੀਤੀ ਪਰ ਹਾਲੇ ਤੱਕ ਮੁੱਖ ਆਰੋਪੀ ਪੁਲਿਸ ਦੇ ਹੱਥ ਨਹੀਂ ਲੱਗਿਆ।
ਇਸ ਮਾਮਲੇ ‘ਚ ਹੁਣ ਤੱਕ 3 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਪਰ ਓਹਨਾਂ ਵਿਚੋਂ ਮੁੱਖ ਆਰੋਪੀ ਕੋਈ ਨਹੀਂ ਹੈ। ਇਸ ਮਾਮਲੇ ‘ਚ ਪੁਲਿਸ ਨੇ ਤਿੰਨ ਜਾਣਿਆਂ ਨੂੰ ਬੱਦੀ ਤੋਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹਨਾਂ ਨੂੰ ਬੱਦੀ ਤੋਂ ਕਾਬੂ ਕੀਤਾ ਗਿਆ ਹੈ ਉਹਨਾਂ ‘ਚੋ ਇਕ ਮੁਲਜ਼ਮ ਪਹਿਲਾਂ ਹੀ ਰਿਮਾਂਡ ‘ਤੇ ਚੱਲ ਰਿਹਾ ਸੀ।