ਆਪਣੀ ਆਉਣ ਵਾਲੀ ਫਿਲਮ ‘ਯਮਲਾ, ਪਾਗਲ ਦੀਵਾਨਾ-3’ ਦੀ ਸ਼ੂਟਿੰਗ ਲਈ ਗੁਰੂ ਨਗਰੀ ਪੁੱਜੇ ਬੌਬੀ ਦਿਓਲ ਤੇ ਫਿਲਮ ਦੀ ਹੀਰੋਇਨ ਕਿਰਤੀ ਖਰਬੰਦਾ ਨੇ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਵਿੱਚ ਕਈ ਘੰਟੇ ਫਿਲਮ ਦੀ ਸ਼ੂਟਿੰਗ ਕੀਤੀ।ਇਸ ਦੌਰਾਨ ਫਿਲਮ ਦੀ ਹੀਰੋਇਨ ਕਿਰਤੀ ਵਿਰਾਸਤੀ ਮਾਰਗ ਵਿੱਚ ਇੱਕ ਗੀਤ ਦੀ ਸ਼ੂਟਿੰਗ ਦੇ ਕੁਝ ਸੀਨ ਫਿਲਮਾਉਂਦੀ ਹੋਈ ਨਜ਼ਰ ਆਈ। ਜਿੱਦਾਂ ਹੀ ਲੋਕਾਂ ਨੂੰ ਸ਼ੂਟਿੰਗ ਬਾਰੇ ਪਤਾ ਲੱਗਾ ਤਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਬੌਬੀ ਦਿਓਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਤੇ ਫਿਲਮ ਦੀ ਕਾਮਯਾਬੀ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ।
ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਤੇ ਕਈ ਘੰਟੇ ਫਿਲਮ ਦੀ ਸ਼ੂਟਿੰਗ ਹੋਈ। ਫਿਲਮ ਵਿੱਚ ਕੰਮ ਕਰ ਰਹੀ ਕਿਰਤੀ ਖਰਬੰਦਾ ਤੇ ਬੌਬੀ ਦਿਓਲ ਫਿਲਮ ਦੇ ਇੱਕ ਗੀਤ ਦੀ ਸ਼ੂਟਿੰਗ ਲਈ ਇਥੇ ਪੁੱਜੇ ਸਨ।
ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਬੌਬੀ ਦਿਓਲ ਨੂੰ ਇਨਫਰਮੇਸ਼ਨ ਦਫਤਰ ਵਿੱਚ ਸਨਮਾਨਤ ਵੀ ਕੀਤਾ ਗਿਆ।