Wednesday , December 2 2020

ਆਹ ਦੇਖੋ ਕੀ ਕੀ ਕਰਤਾ ਮੋਦੀ ਸਰਕਾਰ ਨੇ – ਵੱਡੀ ਖਬਰ

ਆਹ ਦੇਖੋ ਕੀ ਕੀ ਕਰਤਾ ਮੋਦੀ ਸਰਕਾਰ ਨੇ – ਵੱਡੀ ਖਬਰ

ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ: ਜਿੱਥੇ ਇੱਕ ਪਾਸੇ ਨੌਜਵਾਨ ਨੌਕਰੀ ਦੀ ਭਾਲ ਵਿੱਚ ਜੀ ਤੋੜ ਕੋਸ਼ਿਸ਼ਾਂ ਕਰ ਰਹੇ ਹਨ, ਉੱਥੇ ਹੀ ਪਿਛਲੇ 5 ਪੰਜ ਸਾਲਾਂ ਤੋਂ ਖਾਲੀ ਪਏ ਨੌਕਰੀ ਦੇ ਅਹੁਦਿਆਂ ਨੂੰ ਮੋਦੀ ਸਰਕਾਰ ਖਤਮ ਕਰਨ ਵਿੱਚ ਲੱਗੀ ਹੋਈ ਹੈ।

ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ

ਸਰਕਾਰ ਵੱਲੋਂ ਸਾਰੇ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਵਿਆਪਕ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਦਫਤਰੀ ਮੰਗ ਪੱਤਰ ਅਨੁਸਾਰ ਮੰਤਰਾਲੇ ਨੇ ਕਿਹਾ ਹੈ ਕਿ ਸਾਰੇ ਵਿਭਾਗਾਂ ਵਿੱਚ 5 ਸਾਲ ਤੋਂ ਖਾਲੀ ਪਏ ਅਹੁਦਿਆਂ ਨੂੰ ਖਤਮ ਕਰਨ ਲਈ ਕਾਰਵਾਈ ਰਿਪੋਰਟ ਵੀ ਭੇਜੀ ਜਾਵੇ।

ਸੂਤਰਾਂ ਮੁਤਾਬਕ ਅਜੇ ਤੱਕ ਕੁਝ ਵਿਭਾਗਾਂ ਨੇ ਹੀ ਸਰਕਾਰ ਤੱਕ ਰਿਪੋਰਟ ਪਹੁੰਚਾਈ ਹੈ ਪਰ ਕੁਝ ਵਿਭਾਗਾਂ ਨੇ ਇਸ ਦੀ ਬਜਾਏ ਸਿਰਫ ਸੂਚਨਾ ਹੀ ਮੁਹੱਈਆ ਕਰਵਾਈ ਹੈ।
ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾਦੱਸ ਦੇਈਏ ਕਿ ਸਰਕਾਰ ਵੱਲੋਂ 16 ਜਨਵਰੀ 2018 ਨੂੰ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਦਫਤਰੀ ਮੰਗ ਪੱਤਰ  ਭੇਜਿਆ ਗਿਆ ਸੀ, ਜਿਸ ਦੇ ਮੁਤਾਬਕ ਵਿੱਤੀ ਸਲਾਹਕਾਰਾਂ ਅਤੇ ਜੁਆਇੰਟ ਸਕੱਤਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਮੰਤਰਾਲਿਆਂ ਜਾਂ ਸਬੰਧਤ ਵਿਭਾਗਾਂ ਵਿੱਚ ਉਨ੍ਹਾਂ ਅਹੁਦਿਆਂ ਦੀ ਪਛਾਣ ਕਰਨ ਜੋ ੫ ਸਾਲ ਜਾਂ ਵੱਧ ਸਮੇਂ ਤੋਂ ਖਾਲੀ ਹਨ।

ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਉਹਨਾਂ ਅਹੁਦਿਆਂ ਨੂੰ ਖਤਮ ਕੀਤਾ ਜਾ ਸਕੇ।

ਦੱਸਣਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਕੇਂਦਰ ਸਰਕਾਰ ਵਿੱਚ ਕਈ ਹਜ਼ਾਰ ਅਹੁਦੇ ਖਾਲੀ ਹਨ, ਜਿੰਨ੍ਹਾਂ ਨੂੰ ਸਰਕਾਰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ।