Monday , October 25 2021

ਆਹ ਦੇਖੋ ਅੱਜ ਵਿਕੀ ਗੌਂਡਰ ਦੇ ਭੋਗ ਤੇ ਕੀ ਕੀ ਹੋਇਆ। ….

ਆਹ ਦੇਖੋ ਅੱਜ ਵਿਕੀ ਗੌਂਡਰ ਦੇ ਭੋਗ ਤੇ ਕੀ ਕੀ ਹੋਇਆ। ….

26 ਜਨਵਰੀ ਨੂੰ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੀ ਅੰਤਿਮ ਅਰਦਾਸ ਉਸਦੇ ਉਸਦੇ ਜੱਦੀ ਪਿੰਡ ਸਰਾਵਾਂ ਬੋਦਲਾ ਵਿੱਚ ਕੀਤੀ ਗਈ। ਗੌਂਡਰ ਦੇ ਭੋਗ ਮੌਕੇ ਸਵੇਰ ਵੇਲੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਪਰ ਬਾਅਦ ਵਿੱਚ ਰਿਸ਼ਤੇਦਾਰਾਂ ਨੂੰ ਆ ਰਹੀ ਦਿੱਕਤ ਕਾਰਨ ਪੰਚਾਇਤ ਦੀ ਜਿੰਮੇਵਾਰੀ ਉਤੇ ਪੁਲਿਸ ਨੇ ਢਿੱਲ ਦੇ ਦਿੱਤੀ।

final prayer Vicky Gondar

 

ਇਸ ਮੌਕੇ ਜਿੱਥੇ ਉਸਦੇ ਰਿਸ਼ਤੇਦਾਰ ਅਤੇ ਪਿੰਡ ਵਾਲੇ ਭੋਗ ਵਿੱਚ ਸ਼ਾਮਿਲ ਹੋਏ, ਉਥੇ ਹੀ ਸਿਆਸੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸ਼ਮੂਲੀਅਤ ਦਰਜ ਕਰਵਾਈ ਗਈ। ਅਕਾਲੀ ਦਲ ਮਾਨ ਵੱਲੋਂ ਪਾਰਟੀ ਦੇ ਜਨ. ਸਕੱਤਰ ਜਸਕਰਨ ਸਿੰਘ ਕਾਹਨ ਵਾਲਾ ਨੇ ਆਪਣੇ ਸੰਬੋਧਨ ਵਿੱਚ ਇਸ ਐਨਕਾਉਂਟਰ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 12 ਫਰਵਰੀ ਨੂੰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਵਸ ਮੌਕੇ ਇਸ ਪਰਿਵਾਰ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ।

final prayer Vicky Gondar

ਵਿੱਕੀ ਗੌਂਡਰ ਦੇ ਭੋਗ ਮੌਕੇ ਹੋਰਨਾਂ ਲੋਕਾਂ ਤੋਂ ਇਲਾਵਾ ਐਨਕਾਉਂਟਰ ਦੌਰਾਨ ਮਾਰੇ ਗਏ ਪ੍ਰੇਮਾ ਲਾਹੌਰੀਆ ਦਾ ਪਰਿਵਾਰ ਵੀ ਸ਼ਾਮਿਲ ਹੋਇਆ। ਐਨਕਾਉਂਟਰ ਨੂੰ ਝੂਠਾ ਦੱਸਦੇ ਹੋਏ ਪ੍ਰੇਮਾ ਲਾਹੌਰੀਆ ਦੇ ਚਾਚਾ ਨੇ ਦੱਸਿਆ ਕਿ ਪ੍ਰੇਮਾ ਇੱਕ ਚੰਗਾ ਖਿਡਾਰੀ ਸੀ ਅਤੇ ਭਾਜਪਾ ਦੇ ਇੱਕ ਆਗੂ ਨੇ ਉਸ ਉਤੇ ਝੂਠਾ ਕੇਸ ਪੁਆ ਕੇ ਉਸਨੂੰ ਫਸਾਇਆ ਸੀ।

ਉਥੇ ਹੀ ਪ੍ਰੇਮਾ ਲਾਹੋਰੀਆ ਦੀ ਘਰਵਾਲੀ ਨੇ ਕਿਹਾ ਕਿ ਉਹ ਆਤਮ-ਸਮਰਪਣ ਕਰਕੇ ਮੁੱਖ ਧਾਰਾ ਵਿੱਚ ਆਉਣਾ ਚਾਹੁੰਦਾ ਸੀ, ਪਰ ਉਸ ਨੂੰ ਧੋਖੇ ਨਾਲ ਐਨਕਾਉਂਟਰ ਵਿੱਚ ਮਰਵਾ ਦਿੱਤਾ ਗਿਆ। ਉਸਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

final prayer Vicky Gondar

ਓਧਰ ਪ੍ਰੇਮਾ ਲਾਹੌਰੀਆ ਦੇ ਭਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨੌਜਵਾਨਾਂ ਉਤੇ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਐਥੋਂ ਤੱਕ ਕਹਿ ਦਿੱਤਾ ਕਿ ਪੁਲਿਸ ਨੇ ਪਹਿਲਾਂ ਇਨ੍ਹਾਂ ਤਿੰਨਾਂ ਨੂੰ ਕਾਬੂ ਕੀਤਾ ਅਤੇ ਫਿਰ ਘਟਨਾ ਵਾਲੀ ਥਾਂ ‘ਤੇ ਲਿਜਾ ਕੇ ਮਾਰ ਮੁਕਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ਜਾ ਕੇ ਵੇਖਿਆ ਹੈ ਅਤੇ ਆਸਪਾਸ ਦੇ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਹੈ। ਲੋਕਾਂ ਦੇ ਦੱਸਣ ਅਨੁਸਾਰ ਇਹ ਝੂਠਾ ਮੁਕਾਬਲਾ ਹੈ।final prayer Vicky Gondar ਇੱਥੇ ਇਹ ਵੀ ਵਰਣਨਯੋਗ ਹੈ ਕਿ ਪੂਰੇ ਮੁਕਤਸਰ ਜਿਲ੍ਹੇ ਵਿੱਚ ਵਿੱਕੀ ਗੌਂਡਰ ਉਤੇ ਇੱਕ ਵੀ ਮਾਮਲਾ ਦਰਜ ਨਹੀਂ ਹੈ। ਗੌਂਡਰ ਦੇ ਭੋਗ ਸਮਾਰੋਹ ਦਾ ਸਾਰਾ ਖਰਚਾ ਪਿੰਡ ਦੀ ਪੰਚਾਇਤ ਨੇ ਪਿੰਡ ਵਾਲਿਆਂ ਤੋਂ ਪੈਸਾ ਇਕੱਠਾ ਕਰਕੇ ਕੀਤਾ ਕਿਉਂਕਿ ਉਸਦਾ ਪਰਿਵਾਰ ਕਾਫੀ ਗਰੀਬ ਹੈ। ਗੈਂਗਸਟਰ ਵਿੱਕੀ ਗੌਂਡਰ ਦਾ ਭੋਗ ਅੱਜ ਪੈ ਗਿਆ ਹੈ, ਜਦਕਿ ਉਸਦੇ ਨਾਲ ਐਨਕਾਉਂਟਰ ਵਿੱਚ ਮਾਰੇ ਗਏ ਸਾਥੀ ਪ੍ਰੇਮਾ ਲਾਹੌਰੀਆ ਦਾ ਭੋਗ ਕੱਲ੍ਹ ਪਾਇਆ ਜਾਵੇਗਾ।final prayer Vicky Gondar ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ 26 ਜਨਵਰੀ ਦੀ ਸ਼ਾਮ ਨੂੰ ਇਨ੍ਹਾਂ ਸਾਰਿਆਂ ਨੂੰ ਐਨਕਾਉਂਟਰ ਦੌਰਾਨ ਮਾਰ ਗਿਰਾਇਆ ਸੀ। ਜਿਸ ਜਗ੍ਹਾ ਇਹ ਐਨਕਾਉਂਟਰ ਹੋਇਆ, ਉਸ ਜਗ੍ਹਾ ਨੂੰ ਲੈ ਕੇ ਵੀ ਕਾਫੀ ਭੰਬਲਭੂਸਾ ਰਿਹਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਸ ਥਾਂ ‘ਤੇ ਐਨਕਾਉਂਟਰ ਹੋਇਆ ਸੀ, ਉਹ ਢਾਣੀ ਪੰਜਾਬ ਵਿੱਚ ਆਉਂਦੀ ਹੈ, ਪਰ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਇਲਾਕਾ ਰਾਜਸਥਾਨ ਸੂਬੇ ਅਧੀਨ ਹੈ।